ਜਲੰਧਰ (ਵਿਸ਼ੇਸ਼) : ਪਿਛਲੇ ਕੁਝ ਮਹੀਨਿਆਂ 'ਚ ਸਿਖਸ ਫਾਰ ਜਸਟਿਸ ਦੇ ਮੁੱਠੀ ਭਰ ਲੋਕ, ਜੋ ਖਾਲਿਸਤਾਨ ਅੰਦੋਲਨ ਦਾ ਪ੍ਰਚਾਰ ਕਰ ਰਹੇ ਹਨ, ਦੇ ਖ਼ਿਲਾਫ਼ ਸੰਸਾਰਕ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ ਅਤੇ ਸਿਖਸ ਫਾਰ ਜਸਟਿਸ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਇਸਦਾ ਤਾਜ਼ਾ ਉਦਾਹਰਣ ਕੈਨੇਡਾ 'ਚ ਐੱਸ. ਐੱਫ. ਜੇ. ਦਾ ਵਿਰੋਧ ਅਤੇ ਪੰਜਾਬ ਦੇ ਲੁਧਿਆਣੇ ਦੇ ਪਿੰਡ ਗਿੱਲ ਦੇ ਸਰਪੰਚ ਹਰਪ੍ਰੀਤ ਸਿੰਘ ਮੀਕਾ ਦੀ ਅਗਵਾਈ 'ਚ ਐੱਸ. ਐੱਫ. ਜੇ. ਦੇ ਪੋਸਟਰ ਬੁਆਏ ਦਾ ਪੁਤਲਾ ਫੂਕੇ ਜਾਣ ਤੋਂ ਮਿਲਦਾ ਹੈ।
ਇਹੋ ਨਹੀਂ, ਸਿਖਸ ਫਾਰ ਜਸਟਿਸ ਦੀ ਉਦਾਸੀ ਮਹੰਤਾਂ ਨਾਲ ਤੁਲਨਾ ਕੀਤੀ ਜਾਣ ਲੱਗੀ ਹੈ। ਅਮਰੀਕਾ 'ਚ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਸੁੱਖੀ ਚਾਹਲ ਨੇ ਦੱਸਿਆ ਕਿ ਸਿਖਸ ਫਾਰ ਜਸਟਿਸ ਦੇ ਖ਼ਿਲਾਫ਼ ਸ਼ੁਰੂ ਹੋਇਆ ਵਿਸ਼ਵ ਪੱਧਰੀ ਵਿਰੋਧ 1920 ਦੇ ਗੁਰਦੁਆਰਾ ਸੁਧਾਰ ਲਹਿਰ ਦੀ ਵੀ ਯਾਦ ਦਿਵਾਉਂਦਾ ਹੈ। ਮੈਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਨਾਲ ਉਦਾਸੀ ਮਹੰਤਾਂ ਤੋਂ ਗੁਰਦੁਆਰਿਆਂ ਦਾ ਕੰਟਰੋਲ ਲੈਣ ਲਈ ਅੰਦੋਲਨ ਕੀਤੇ ਗਏ ਸਨ, ਉਸੇ ਤਰ੍ਹਾਂ ਦੇ ਅੰਦੋਲਨ ਦੀ ਸ਼ੁਰੂਆਤ ਸਾਡੇ ਪਵਿੱਤਰ ਸਥਾਨਾਂ ਨੂੰ ਅਪਰਾਧੀਆਂ ਤੋਂ ਆਜ਼ਾਦ ਕਰਨ ਲਈ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ, ਬੀ. ਸੀ. ਕੈਨੇਡਾ 'ਚ ਹਾਲ ਹੀ 'ਚ ਹੋਇਆ ਇਕ ਵਿਵਾਦ ਇਸਦਾ ਇਕ ਉਦਾਹਰਣ ਹੈ। ਇਸ ਵਿਵਾਦ 'ਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਸ਼ਾਮਲ ਸਨ। ਨਿੱਝਰ ਰੈਫਰੈਂਡਮ 2020 ਅੰਦੋਲਨ ਅਤੇ ਕੈਨੇਡਾ 'ਚ ਐੱਸ. ਐੱਫ. ਜੇ. ਦੇ ਮੁੱਖ ਸਮਰੱਥਕਾਂ 'ਚੋਂ ਇਕ ਮੁਹਰਲੀ ਕਤਾਰ ਦਾ ਕਾਮਾ ਵੀ ਹੈ।
ਪੰਨੂ ਦੱਸੇ-ਸਰੀ ਸਥਿਤ ਗੁਰਦੁਆਰਾ ਸਾਹਿਬ 'ਚ ਹਰਦੀਪ ਨਿੱਝਰ ਦੇ ਵਿਵਾਦ ਦੇ ਪਿੱਛੇ ਕੀ ਕਾਰਣ ਹੈ?
ਸੁੱਖੀ ਚਾਹਲ ਨੇ 28 ਮਈ ਨੂੰ ਇਕ ਟਵੀਟ 'ਚ ਸਿਖਸ ਫਾਰ ਜਸਟਿਸ ਦੇ ਖੁਦਮੁਖਤਿਆਰ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੂੰ ਹਰਦੀਪ ਸਿੰਘ ਨਿੱਝਰ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ, ਬੀ. ਸੀ. ਕੈਨੇਡਾ ਦੇ ਹੋਰ ਲੋਕਾਂ ਵਿਚਾਲੇ ਹੋਏ ਵਿਵਾਦ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਨ ਨੂੰ ਕਿਹਾ ਹੈ। ਚਾਹਲ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ ਨੂੰ ਭਾਰਤ 'ਚ ਐਲਾਨਿਆ ਅਪਰਾਧੀ ਮੰਨਿਆ ਗਿਆ ਹੈ ਅਤੇ ਉਹ ਇਕ ਲੋੜੀਂਦਾ ਅਪਰਾਧੀ ਹੈ। ਕੁਝ ਸਾਲ ਪਹਿਲਾਂ ਵਾਇਰਲ ਹੋਈ ਇਕ ਵੀਡੀਓ 'ਚ ਉਸਨੂੰ ਬੀ. ਸੀ. ਮਿਸ਼ਨ 'ਚ ਹੋਰਨਾਂ ਲੋਕਾਂ ਨੂੰ ਪੰਜਾਬ 'ਚ ਅੱਤਵਾਦੀ ਸਰਗਰਮੀਆਂ ਲਈ ਖਤਰਨਾਕ ਹਥਿਆਰਾਂ ਦੀ ਸਿਖਲਾਈ ਦਿੰਦੇ ਹੋਏ ਦਿਖਾਇਆ ਗਿਆ ਹੈ। ਇਹੋ ਨਹੀਂ, ਫਰਵਰੀ 2018 'ਚ ਅੰਮ੍ਰਿਤਸਰ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਬੈਠਕ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋੜੀਂਦੇ ਵਿਅਕਤੀਆਂ ਦੀ ਸੂਚੀ ਸਾਂਝੀ ਕੀਤੀ ਸੀ। ਕੈਪਟਨ ਨੇ ਟਰੂਡੋ ਨੂੰ ਬੇਨਤੀ ਕੀਤੀ ਕਿ ਉਹ ਅਜਿਹੇ ਤੱਤਾਂ ਨੂੰ ਕੈਨੇਡਾ ਦੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦੇਣ ਜੋ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਅਤੇ ਇਹ ਵੀ ਚਿਤਾਵਨੀ ਦਿੱਤੀ ਕਿ ਅਜਿਹੇ ਤੱਤਾਂ ਦਾ ਕੈਨੇਡਾ 'ਚ ਲੰਬੇ ਸਮੇਂ ਤੱਕ ਰਹਿਣਾ ਕੈਨੇਡਾ ਦੀ ਆਪਣੀ ਸੁਰੱਖਿਆ ਲਈ ਖਤਰਨਾਕ ਹੋ ਸਕਦਾ ਹੈ।
ਪਾਕਿਸਤਾਨ ਦੇ ਇਸ਼ਾਰੇ 'ਤੇ ਨੱਚਣ ਵਾਲੇ ਨਿੱਝਰ ਨੂੰ ਪ੍ਰਧਾਨ ਕਿਵੇਂ ਬਣਾਇਆ?
ਨਿੱਝਰ ਦੇ ਮਾਮਲੇ 'ਚ ਚਾਹਲ ਨੇ ਕਿਹਾ ਕਿ ਉਹ ਇਹ ਸਮਝਣ 'ਚ ਅਸਫ਼ਲ ਰਹੇ ਹਨ ਕਿ ਅਜਿਹੇ ਅਪਰਾਧੀਆਂ ਨੂੰ ਦੂਸਰੇ ਦੇਸ਼ਾਂ 'ਚ ਦਾਖਲ ਅਤੇ ਸ਼ਰਣ ਕਿਉਂ ਮਿਲ ਜਾਂਦੀ ਹੈ ਅਤੇ ਅਜਿਹੇ ਅਪਰਾਧੀ ਵਿਦੇਸ਼ਾਂ 'ਚ ਗੁਰਦੁਆਰਿਆਂ ਦੇ ਅਹਿਮ ਅਹੁਦਿਆਂ 'ਤੇ ਕਬਜ਼ਾ ਕਰਨ 'ਚ ਕਿਵੇਂ ਕਾਮਯਾਬ ਹੋ ਜਾਂਦੇ ਹਨ? ਇਸ ਤਰ੍ਹਾਂ ਦੀਆਂ ਸਰਗਰਮੀਆਂ ਦੇ ਪਿੱਛੇ ਦੀ ਮੰਸ਼ਾ 'ਤੇ ਰੋਸ਼ਨੀ ਪਾਉਂਦੇ ਹੋਏ ਚਾਹਲ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਇਹ ਲੋਕ ਆਪਣੀ ਮਾਤਭੂਮੀ ਭਾਰਤ ਦੇ ਖਿਲਾਫ ਸ਼ੋਰ ਮਚਾ ਕੇ ਆਪਣੀ ਸ਼ਰਣ ਦੇ ਦਾਅਵਿਆਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸਪਸ਼ਟ ਤੌਰ 'ਤੇ ਪਾਕਿਸਤਾਨ ਦੀ ਆਈ. ਐੱਸ. ਆਈ. ਵਰਗੀਆਂ ਭਾਰਤ ਵਿਰੋਧੀ ਤਾਕਤਾਂ ਤੋਂ ਮਦਦ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦਾ ਹੋਰ ਉਦੇਸ਼ ਸਿੱਖ ਧਾਰਮਿਕ ਸਥਾਨਾਂ ਨੂੰ ਆਪਣੇ ਵੱਸ ਕਰ ਕੇ ਸੰਗਤ ਦੇ ਪੈਸੇ ਦੀ ਦੁਰਵਰਤੋਂ ਕਰਨੀ ਹੈ। ਨਿੱਝਰ ਨੂੰ ਕੈਨੇਡਾ 'ਚ ਐੱਸ. ਐੱਫ. ਜੇ. ਦਾ ਮੁਖੀ ਪ੍ਰਤੀਨਿਧੀ ਕਿਹਾ ਜਾਂਦਾ ਹੈ, ਜਿਸਨੂੰ ਗੁਰਪਤਵੰਤ ਸਿੰਘ ਪੰਨੂ ਨੇ ਨਿਯੁਕਤ ਕੀਤਾ ਹੈ। ਇਹ ਸਪਸ਼ਟ ਹੈ ਕਿ ਸਿਰਫ ਉਹ ਲੋਕ ਜੋ ਹਿੰਸਾ ਅਤੇ ਸਮਾਜ 'ਚ ਨਫ਼ਤਰ ਨੂੰ ਬੜ੍ਹਾਵਾ ਦੇਣ 'ਚ ਭਰੋਸਾ ਰੱਖਦੇ ਹਨ, ਉਨ੍ਹਾਂ ਨੂੰ ਐੱਸ. ਐੱਫ. ਜੇ. ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ। ਅਜਿਹਾ ਕਿਉਂ?
ਘਟਨਾ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਚਾਹਲ ਨੇ ਕਿਹਾ ਕਿ ਜਿਵੇਂ ਕਿ ਪ੍ਰਾਪਤ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ ਨਿੱਝਰ ਨਾਲ 22 ਮਈ ਨੂੰ ਹੋਈ ਲੜਾਈ, ਉਨ੍ਹਾਂ ਦੇ ਤਾਨਾਸ਼ਾਹੀ ਤਰੀਕੇ ਕਾਰਣ ਹੋਈ ਹੈ, ਕਿਉਂਕਿ ਨਿੱਝਰ ਕੋਰੋਨਾ ਵਾਇਰਸ ਕਾਰਣ ਪੰਜਾਬ 'ਚ ਫਸੇ ਐੱਨ. ਆਰ. ਆਈਜ. ਨੂੰ ਅਣਅਧਿਕਾਰਤ ਚਾਰਟਰ ਰਾਹੀਂ ਕੈਨੇਡਾ ਲਿਆਉਣ ਲਈ ਹਜ਼ਾਰਾਂ ਕੈਨੇਡਾਈ ਡਾਲਰ ਇਕੱਠਾ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸਦੇ ਲਈ ਉਨ੍ਹਾਂ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ, ਬੀ. ਸੀ. ਦੀ ਚੋਣ ਕੀਤੀ ਸੀ, ਜਿਸਦੇ ਉਹ ਖੁਦ ਪ੍ਰਧਾਨ ਹਨ। ਉਥੇ ਪੈਸਾ ਇਕੱਠਾ ਕੀਤਾ ਗਿਆ। ਇਸਦੇ ਪਿੱਛੇ ਨਿੱਝਰ ਦਾ ਇਕਮਾਤਰ ਉਦੇਸ਼ ਸੰਗਤ ਵਿਚਾਲੇ ਆਪਣੀ ਲੋਕਪ੍ਰਿਯਤਾ ਵਧਾਉਣਾ ਸੀ, ਜਿਸਨੂੰ ਲੈਕੇ ਵਿਵਾਦ ਹੋ ਗਿਆ।
ਫਗਵਾੜਾ 'ਚ ਹੋਏ NRI ਜੋੜੇ ਦੇ ਕਤਲ ਕੇਸ 'ਚ ਮੁੱਖ ਦੋਸ਼ੀ ਸਮੇਤ 3 ਗ੍ਰਿਫਤਾਰ
NEXT STORY