ਲੁਧਿਆਣਾ (ਨਰਿੰਦਰ) : ਲੋਕ ਇਨਸਾਫ ਪਾਰਟੀ ਵਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਸਿਮਰਜੀਤ ਸਿੰਘ ਬੈਂਸ ਉਮੀਦਵਾਰ ਹੋਣਗੇ। ਪਾਰਟੀ ਦੇ ਲੁਧਿਆਣਾ ਸਥਿਤ ਦਫਤਰ 'ਚ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਪਿਛਲੀ ਵਾਰ ਵੀ ਲੋਕ ਸਭਾ ਚੋਣਾਂ ਲੜੇ ਸਨ ਅਤੇ ਉਨ੍ਹਾਂ ਨੂੰ 2 ਲੱਖ ਵੋਟਾਂ ਹਾਸਲ ਹੋਈਆਂ ਸਨ। ਪਿਛਲੀਆਂ ਚੋਣਾਂ 'ਚ ਕਾਂਗਰਸ ਦੇ ਰਵਨੀਤ ਬਿੱਟੂ ਪਹਿਲੇ, ਆਮ ਆਦਮੀ ਪਾਰਟੀ ਦੇ ਐੱਚ. ਐੱਸ. ਫੂਲਕਾ ਦੂਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਤੀਜੇ, ਜਦੋਂ ਕਿ ਸਿਮਰਜੀਤ ਸਿੰਘ ਬੈਂਸ ਚੌਥੇ ਨੰਬਰ 'ਤੇ ਰਹੇ ਸਨ। ਲੁਧਿਆਣਾ ਤੋਂ ਉਮੀਦਵਾਰ ਤੈਅ ਕੀਤੇ ਜਾਣ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਜੇਕਰ ਬਿਕਰਮ ਮਜੀਠੀਆ ਲੁਧਿਆਣਾ ਤੋਂ ਚੋਣ ਲੜਦੇ ਹਨ ਤਾਂ ਉਹ ਖੁਸ਼ਕਿਸਮਤ ਹੋਣਗੇ।
ਦੱਸ ਦੇਈਏ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕੁਝ ਸਾਲ ਪਹਿਲਾਂ ਇਕ ਅਜਿਹੀ ਟੀਮ ਹੁੰਦੀ ਸੀ, ਜਿਸ ਨੂੰ ਲੈ ਕੇ ਸ਼ਹਿਰ 'ਚ ਚਰਚਾ ਸੀ ਕਿ ਇਸ ਨਾਲ ਬਿਹਤਰ ਟੀਮ ਕਿਸੇ ਕੋਲ ਨਹੀਂ ਹੈ ਪਰ ਹੌਲੀ-ਹੌਲੀ ਵਿਧਾਇਕ ਸਿਮਰਜੀਤ ਬੈਂਸ ਦੇ ਖਾਸਮ-ਖਾਸ ਉਨ੍ਹਾਂ ਖਿਲਾਫ ਹੁੰਦੇ ਗਏ। ਅਜਿਹੇ 'ਚ ਜਿਹੜੇ ਨੇਤਾ ਕਦੇ ਬੈਂਸ ਦੇ ਨਾਲ ਹੁੰਦੇ ਸਨ, ਇਸ ਸਮੇਂ ਉਹ ਨੇਤਾ ਸਿਮਰਜੀਤ ਸਿੰਘ ਬੈਂਸ ਖਿਲਾਫ ਮੋਰਚਾ ਖੋਲ੍ਹ ਕੇ ਬੈਠੇ ਹੋਏ ਹਨ।
ਢੀਂਡਸਾ ਨੂੰ ਸੁਖਬੀਰ ਨੇ ਧੱਕੇ ਨਾਲ ਸੰਗਰੂਰ ਚੋਣ ਲੜਨ ਲਈ ਭੇਜਿਆ : ਭਗਵੰਤ ਮਾਨ
NEXT STORY