ਲੁਧਿਆਣਾ : ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਉੱਪਰ ਹੋਈ ਫ਼ਾਇਰਿੰਗ ਮਗਰੋਂ ਹੁਣ ਉਨ੍ਹਾਂ ਦਾ ਵੱਡੇ ਭਰਾ ਨਾਲ ਰਾਜ਼ੀਨਾਮਾ ਹੋ ਗਿਆ ਹੈ। ਇਸ ਸਬੰਧੀ ਖੁਦ ਸਿਮਰਜੀਤ ਸਿੰਘ ਬੈਂਸ ਨੇ ਫੇਸਬੁੱਕ ਪੋਸਟ ਪਾ ਕੇ ਸਾਰੀ ਗੱਲ ਸਾਫ ਕੀਤੀ ਹੈ।
ਸਿਮਰਜੀਤ ਸਿੰਘ ਬੈਂਸ ਨੇ ਆਪਣੀ ਪੋਸਟ ਵਿਚ ਕਿਹਾ ਕਿ ਸਿਆਣੇ ਬਾਬੇ ਬਜ਼ੁਰਗ਼ ਟੁੱਟੇ ਪਰਿਵਾਰਾਂ ਨੂੰ ਜੋੜਨ ਵਾਲਿਆਂ ਨੂੰ ਸੂਈ ਧਾਗੇ ਦੀ ਭੂਮਿਕਾ ਨਿਭਾਉਣ ਵਾਲੇ ਫਰਿਸ਼ਤੇ ਅਤੇ ਪਰਿਵਾਰ ਤੋੜਨ ਵਾਲਿਆਂ ਨੂੰ ਕੈਂਚੀਮੂੰਹੇ, ਡੱਬੂ, ਤਮਾਸ਼ਬੀਨ, ਉਂਗਲਬਾਜ਼, ਸਵਾਦ ਲੈਣ ਵਾਲੇ ਤੇ ਹੋਰ ਪਤਾ ਨੀ ਕੀ-ਕੀ ਨਾਵਾਂ ਨਾਲ ਬੁਲਾਉਂਦੇ ਹਨ। ਤਕਰੀਬਨ 22 ਮਹੀਨੇ ਚੱਲੇ ਪਰਿਵਾਰਕ ਤਣਾਅ ਅਤੇ ਖਟਾਸ ਭਰੇ ਮਾਹੌਲ ਦਾ ਅੱਜ ਅੰਤ ਹੋਣ 'ਤੇ ਸ਼ੁਕਰ ਸ਼ੁਕਰਾਨਾ ਗੁਰੂ ਸਾਹਿਬ ਦਾ। ਧੰਨਵਾਦ ਮੇਰੇ ਵੱਡੇ ਭਰਾਵਾਂ ਅਤੇ ਸਾਰੇ ਬੈਂਸ ਪਰਿਵਾਰ ਦਾ। ਤਣਾਅ ਅਤੇ ਖਟਾਸ ਨੂੰ ਦੂਰ ਕਰਨ ਲਈ ਸੁਹਿਰਦ ਯਤਨ ਕਰਨ ਵਾਲਿਆਂ ਦਾ ਅਤੇ ਚਿੰਤਾ, ਫ਼ਿਕਰਮੰਦੀ ਦਾ ਪ੍ਰਗਟਾਵਾ ਕਰਨ ਵਾਲੇ ਤਮਾਮ ਦੋਸਤਾਂ ਅਤੇ ਸ਼ੁੱਭਚਿੰਤਕਾਂ ਦਾ ਦਿਲ ਤੋਂ ਸ਼ੁਕਰੀਆ।
ਦੱਸ ਦਈਏ ਕਿ ਬੀਤੇ ਦਿਨੀਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਗੋਲੀਆਂ ਚੱਲੀਆਂ ਸਨ। ਸਾਬਕਾ ਵਿਧਾਇਕ ਦੀ ਗੱਡੀ ਦੇ ਟਾਇਰਾਂ ’ਤੇ ਫਾਇਰਿੰਗ ਹੋਈ ਸੀ। ਪਰ ਖੁਸ਼ਕਿਮਤੀ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਸਾਰਾ ਮਾਮਲਾ ਘਰੇਲੂ ਵਿਵਾਦ ਦਾ ਸੀ। ਇਸ ਦੌਰਾਨ ਸਿਮਰਜੀਤ ਬੈਂਸ ਦੀ ਭਰਾ ਪਰਮਜੀਤ ਬੈਂਸ ਅਤੇ ਭਤੀਜੇ ਨਾਲ ਝੜਪ ਹੋਈ। ਦੋਵੇਂ ਭਰਾ ਆਪਸੀ ਰੌਲਾ ਮਗਰੋਂ ਅਲੱਗ ਅਲੱਗ ਰਹਿਣ ਲੱਗ ਪਏ | ਇਸੇ ਦੇ ਚੱਲਦੇ ਕਿਸੇ ਗੱਲ ਨੂੰ ਲੈਕੇ ਦੋਵੇਂ ਭਰਾਵਾਂ ਵਿੱਚ ਵਿਵਾਦ ਵਧ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਵੱਡਾ ਫੇਰਬਦਲ, ਅਧਿਕਾਰੀਆਂ ਦੇ ਤਬਾਦਲੇ
NEXT STORY