ਫਿਰੋਜ਼ਪੁਰ(ਕੁਮਾਰ)–ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ, ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਅਤੇ ਸਮੁੱਚੀ ਪਾਰਟੀ ਵੱਲੋਂ ਨਸ਼ਿਅਾਂ ਤੇ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਦੇ ਹਰ ਜ਼ਿਲੇ ’ਚ ਰੋਸ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਅੱਜ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਬਜੀਦਪੁਰ ਤੋਂ ਇਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ, ਜਿਸ ’ਚ ਵੱਡੀ ਗਿਣਤੀ ’ਚ ਇਨਸਾਫ ਪਸੰਦ ਲੋਕਾਂ ਨੇ ਆਪਣੇ-ਆਪਣੇ ਮੋਟਰਸਾਈਕਲਾਂ, ਕਾਰਾਂ ਤੇ ਜੀਪਾਂ ਸਮੇਤ ਸ਼ਮੂਲੀਅਤ ਕੀਤੀ। ਇਸ ਰੋਸ ਮਾਰਚ ਦੀ ਅਗਵਾਈ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਫਿਰੋਜ਼ਪੁਰ ਤੋਂ ਜ਼ਿਲਾ ਪ੍ਰਧਾਨ ਜਸਬੀਰ ਸਿੰਘ ਭੁੱਲਰ ਨੇ ਕੀਤੀ। ਰੋਸ ਮਾਰਚ ’ਚ ਨੌਜਵਾਨਾਂ ਨੇ ਨਸ਼ਿਆਂ ਖਿਲਾਫ ਸਲੋਗਨਾਂ ਦੀਅਾਂ ਤਖਤੀਆਂ ਫਡ਼ੀਆਂ ਹੋਈਆਂ ਸਨ ਅਤੇ ਨਸ਼ਿਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਹ ਰੋਸ ਮਾਰਚ ਨਿਊ ਸਤੀਏਵਾਲਾ, ਬਸਤੀ ਨਿਜਾਮਦੀਨ, ਸ਼ਹੀਦ ਊਧਮ ਸਿੰਘ ਚੌਕ ਫਿਰੋਜ਼ਪੁਰ ਸ਼ਹਿਰ, ਉਚੇ ਪੁਲ ਤੋਂ ਹੁੰਦਾ ਹੋਇਆ ਡੀ. ਸੀ. ਦਫਤਰ ਫਿਰੋਜ਼ਪੁਰ ਛਾਉਣੀ ’ਚ ਸਮਾਪਤ ਹੋਇਆ। ਨਸ਼ੇ ਅਤੇ ਭ੍ਰਿਸ਼ਟਾਚਾਰ ਖਿਲਾਫ ਇਸ ਮਾਰਚ ਲਈ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਦ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਅਤੇ ਪੁਲਸ ਦੀ ਸ਼ਮੂਲੀਅਤ ਤੋਂ ਬਿਨਾਂ ਚਿੱਟਾ ਨਹੀਂ ਵਿਕ ਸਕਦਾ। ਸਾਡੀ ਬਦਕਿਸਮਤੀ ਹੈ ਕਿ ਪੁਲਸ ਮੁਖੀ ਸਰੇਸ਼ ਅਰੋਡ਼ਾ, ਰਾਜਜੀਤ, ਡੀ. ਐੱਸ. ਪੀ. ਢਿੱਲੋਂ, ਇੰਦਰਜੀਤ ਇੰਸਪੈਕਟਰ ਵਰਗੇ ਪੁਲਸ ਅਧਿਕਾਰੀਆਂ ਦੇ ਨਾਂ ਨਸ਼ਾ ਸਮੱਗਲਰਾਂ ਦੇ ਨਾਲ ਨਸ਼ਰ ਹੋ ਰਹੇ ਹਨ। ਮਾਣਯੋਗ ਹਾਈ ਕੋਰਟ ਵੱਲੋਂ ਜੋ ਐੱਸ. ਆਈ. ਟੀ. ਬਣਾਈ ਗਈ ਸੀ, ਇਨ੍ਹਾਂ ਦਾ ਚਿੱਟੇ ਦੇ ਵਪਾਰੀਆਂ ਦੇ ਨਾਲ ਸਬੰਧਾਂ ਦਾ ਨਾਂ ਉਸ ਰਿਪੋਰਟ ’ਚ ਆਇਆ ਹੈ, ਜਿਸ ਪਰਿਵਾਰ ਦਾ ਬਾਪ ਹੀ ਬੇਈਮਾਨ ਹੋਵੇ, ਉਹ ਪਰਿਵਾਰ ਦਾ ਕੀ ਹਾਲ ਹੋਵੇਗਾ। ਪੁਲਸ ਮੁਖੀ ਦੇ ਹੀ ਚਿੱਟਾ ਵੇਚਣ ਵਾਲਿਆਂ ਦੇ ਨਾਲ ਸਬੰਧ ਹੋਣ ਤਾਂ ਅਸੀਂ ਕੀ ਆਸ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਕੁਝ ਹੋਣ ਤੋਂ ਬਾਅਦ ਸੁਰੇਸ਼ ਅਰੋਡ਼ਾ ’ਤੇ ਕਾਰਵਾਈ ਕਰਨੀ ਬਣਦੀ ਸੀ ਪਰ ਮੁੱਖ ਮੰਤਰੀ ਨੇ ਕਾਰਵਾਈ ਤਾਂ ਗੱਲ ਦੂਰ ਸਰੇਸ਼ ਅਰੋਡ਼ਾ ਦੀ ਬਦਲੀ ਤੱਕ ਨਹੀਂ ਕੀਤੀ। ਉਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਚਿਤਾਵਨੀ ਦਿੱਤੀ ਕਿ ਲੋਕ ਜਾਗ ਚੁੱਕੇ ਹਨ ਤੇ ਹੁਣ ਨਸ਼ੇ ਦਾ ਧੰਦਾ ਜੋ ਕਿ ਖਾਕੀ ਵਰਦੀ ’ਚ ਨਸ਼ਾ ਸਮੱਗਲਰਾਂ ਨਾਲ ਮਿਲ ਕੇ ਚਲਾ ਰਹੇ ਹਨ, ਜੇਕਰ ਉਹ ਬਾਜ਼ ਨਾ ਆਏ ਤਾਂ ਇਨ੍ਹਾਂ ਦਾ ਹਾਲ ਇੰਦਰਜੀਤ ਇੰਸਪੈਕਟਰ, ਡੀ. ਐੱਸ. ਪੀ. ਢਿੱਲੋਂ, ਰਾਜਜੀਤ ਵਰਗਾ ਹੋਵੇਗਾ। ਉਨ੍ਹਾਂ ਕਿਹਾ ਕਿ 2019 ’ਚ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣਗੇ ਅਤੇ ਤੀਸਰੇ ਬਦਲ ਈਮਾਨਦਾਰ ਲੋਕਾਂ ਨੂੰ ਕਾਮਯਾਬ ਕਰਨਗੇ। ਇਸ ਮੌਕੇ ਬਾਬਾ ਅਵਤਾਰ ਸਿੰਘ ਸਾਧਾਂ ਵਾਲੇ, ਬਾਬਾ ਬੋਹਡ਼ ਸਿੰਘ ਤੂਤਾਂ ਵਾਲੇ, ਬਾਬਾ ਸਤਨਾਮ ਸਿੰਘ ਵੱਲੀਆ ਵਾਲੇ, ਭਾਈ ਹਿੰਮਤ ਸਿੰਘ ਸ਼ਕੂਰ ਯੂਥ ਕਲੱਬ ਪ੍ਰਧਾਨ ਜਗਜੀਤ ਸਿੰਘ ਜੋਧਪੁਰ, ਭਾਈ ਲਖਵੀਰ ਸਿੰਘ ਮਹਾਲਮ, ਭਾਈ ਘੋਗਰਾ, ਗੁਰਭੇਜ ਸਿੰਘ ਜੇਮਲ ਵਾਲਾ, ਭਾਈ ਦਲੇਰ ਸਿੰਘ ਡੋਡ, ਤਲਵਿੰਦਰ ਸਿੰਘ ਜੰਗ, ਭਾਈ ਬੋਹਡ਼ ਸਿੰਘ, ਥਿੰਦ, ਹਰਦੇਵ ਸਿੰਘ ਸ਼ਕੂਰ, ਦਰਬਾਰਾ ਸਿੰਘ ਸਰਪੰਚ, ਸਰਵਨ ਸਿੰਘ ਨਵਾਂ ਪੂਰਬਾ, ਮੇਜਰ ਸਿੰਘ, ਝਿਰਮਲ ਸਿੰਘ ਮੱਸਾ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਗਿੱਲ ਮਦਨ, ਨਿਸ਼ਾਨ ਸਿੰਘ, ਗੁਰਮੀਤ ਸਿੰਘ, ਸੁੱਚਾ ਸਿੰਘ, ਖਾਨਪੁਰ, ਹਰਵੰਤ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਗੋਰਾ, ਨਿਰਮਲ ਸਿੰਘ ਗੋਪੀ, ਜਰਨੇਲ ਸਿੰਘ ਚਾਨਣ ਸਿੰਘ, ਸੁਖਦੇਵ ਸਿੰਘ, ਮਨਦੀਪ ਸਿੰਘ ਜਤਾਲਾ, ਮਨਦੀਪ ਸਿੰਘ ਭੁੱਲਰ, ਚਰਨ ਸਿੰਘ ਕੀਰਤੀ ਚੱਕਰ ਬੇਅੰਤ ਸਿੰਘ ਰੱਜੀ ਵਾਲਾ, ਹਰਮਨ ਸਿੰਘ, ਚਤਰ ਸਿੰਘ ਜੱਗੁ ਮੋਡ਼ਾ, ਖਾਈ ਫੇਮੇ ਕੀ, ਜਸਵੀਰ ਸਿੰਘ, ਪਿਆਰੇਆਣਾ ਆਦਿ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ।
ਸੀਵਰੇਜ ਓਵਰਫਲੋਅ, ਬਰਨਾਲਾ-ਬਾਜਖਾਨਾ ਰੋਡ ’ਤੇ ਲੱਗਿਆ ਛੱਪੜ
NEXT STORY