ਸੰਗਰੂਰ (ਹਨੀ)— ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਸਾਦੇ ਵਿਆਹ ਹੋਣੇ ਸ਼ੁਰੂ ਹੋ ਗਏ ਹਨ। ਪਹਿਲਾਂ ਲੋਕ ਵਿਆਹਾਂ 'ਚ ਲੱਖਾਂ ਰੁਪਏ ਖਰਚ ਕਰਦੇ ਸਨ ਪਰ ਅੱਜਕੱਲ੍ਹ ਲੋਕ ਹੁਣ 5 ਬੰਦਿਆਂ ਨੂੰ ਹੀ ਨਾਲ ਲਿਜਾ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਕੇ ਲਾੜੀ ਨੂੰ ਘਰ ਲੈ ਆਉਂਦੇ ਹਨ। ਅਜਿਹਾ ਹੀ ਇਕ ਮਾਮਲਾ ਸੰਗਰੂਰ 'ਚ ਦੇਖਣ ਨੂੰ ਮਿਲਿਆ, ਜਿੱਥੇ ਲਹਿਰਾਗਾਗਾ ਦੇ ਰਹਿਣ ਵਾਲੇ ਦੀਪਕ ਗਰਗ ਦਾ ਵਿਆਹ ਧੂਰੀ ਦੀ ਰਹਿਣ ਵਾਲੀ ਯਾਸ਼ਿਕਾ ਨਾਲ ਹੋਇਆ ਅਤੇ ਪੰਜ ਬੰਦਿਆਂ ਦੀ ਮੌਜੂਦੀ 'ਚ ਵਿਆਹ ਕਰਵਾ ਕੇ ਲਾੜਾ ਆਪਣੀ ਲਾੜੀ ਨੂੰ ਬੁਲੇਟ ਮੋਟਰਸਾਈਕਲ 'ਤੇ ਘਰ ਲੈ ਕੇ ਆਇਆ।
ਇਹ ਵੀ ਪੜ੍ਹੋ: ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ
ਪੁਲਸ ਨੇ ਫੁੱਲਾਂ ਨਾਲ ਸੁਆਗਤ ਕਰਨ ਦੇ ਨਾਲ ਘਰ ਤੱਕ ਛੱਡਿਆ
ਇਸ ਮੌਕੇ ਕਰਫਿਊ ਨਿਯਮਾਂ ਦੀ ਪਾਲਣਾ ਕਰਨ 'ਤੇ ਪੰਜਾਬ ਪੁਲਸ ਨੇ ਜਿੱਥੇ ਉਨ੍ਹਾਂ ਦਾ ਫੁੱਲਾਂ ਅਤੇ ਦੇ ਨਾਲ ਸ਼ਾਨਦਾਰ ਸੁਆਗਤ ਕੀਤਾ, ਉਥੇ ਹੀ ਆਪਣੀ ਗੱਡੀ ਉਨ੍ਹਾਂ ਦੇ ਬੁਲੇਟ ਮੋਟਰਸਾਈਕਲ ਦੇ ਅੱਗੇ ਲਗਾ ਕੇ ਉਨ੍ਹਾਂ ਨੂੰ ਘਰ ਤੱਕ ਵੀ ਛੱਡ ਕੇ ਆਈ। ਦੀਪਕ ਅਤੇ ਯਾਸ਼ਿਕਾ ਆਪਣੇ ਵਿਆਹ ਤੋਂ ਬੇਹੱਦ ਖੁਸ਼ ਨਜ਼ਰ ਆਏ।
ਲਹਿਰਾਗਾਗਾ ਦੇ ਪੁਲਸ ਇੰਸਪੈਕਟਰ ਨੇ ਕਿਹਾ ਕਿ ਸਾਨੂੰ ਬੇਹੱਦ ਖੁਸ਼ੀ ਹੈ ਕਿ ਕਰਫਿਊ ਦੌਰਾਨ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਇਨ੍ਹਾਂ ਨੇ ਆਪਣਾ ਵਿਆਹ ਕੀਤਾ ਹੈ, ਜਿਸ 'ਚ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ। ਇਸ ਦੇ ਚਲਦਿਆਂ ਅਸੀਂ ਉਨ੍ਹਾਂ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਨ੍ਹਾਂ ਨੂੰ ਦੇਖ ਕੇ ਅੱਗੇ ਵੀ ਕੁਝ ਲੋਕ ਸਿੱਖੇ ਅਤੇ ਜ਼ਿਆਦਾ ਖਰਚ ਨਾ ਕਰਨ ਅਤੇ ਅਜਿਹਾ ਹੀ ਸਾਦੇ ਵਿਆਹ ਕਰਨ।
ਹਮਸਫਰ ਨੂੰ ਬਾਈਕ 'ਤੇ ਘਰ ਲਿਆ ਕੇ ਬਹੁਤ ਹੀ ਖੁਸ਼ੀ ਹੋਈ
ਲਾੜੇ ਦੀਪਕ ਨੇ ਕਿਹਾ ਕਿ ਉਸ ਨੂੰ ਬੇਹੱਦ ਵਧੀਆ ਲੱਗ ਰਿਹਾ ਹੈ ਕਿ ਉਹ ਆਪਣੀ ਹਮਸਫਰ ਨੂੰ ਆਪਣੀ ਬਾਈਕ 'ਤੇ ਲੈ ਕੇ ਆਇਆ ਹੈ। ਉਸ ਨੇ ਦੱਸਿਆ ਕਿ ਵਿਆਹ ਦੇ ਲਈ ਉਸ ਨੇ ਪ੍ਰਸ਼ਾਸਨ ਤੋਂ ਇਜਾਜ਼ਤ ਲਈ ਸੀ ਅਤੇ ਸਿਰਫ 5 ਲੋਕ ਹੀ ਵਿਆਹ 'ਚ ਗਏ ਸਨ।\
ਲਾੜੀ ਯਾਸ਼ਿਕਾ ਨੇ ਕਿਹਾ ਕਿ ਉਨ੍ਹਾਂ ਨੇ ਸਿੰਪਲ ਤਰੀਕੇ ਨਾਲ ਵਿਆਹ ਕੀਤਾ ਹੈ ਅਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ। ਉਸ ਨੇ ਕਿਹਾ ਕਿ ਜੋ ਫਾਲਤੂ ਦਾ ਖਰਚਾ ਵਿਆਹਾਂ 'ਚ ਕੀਤਾ ਜਾਂਦਾ ਸੀ, ਉਹ ਸਾਡਾ ਖਰਚ ਬਚ ਗਿਆ ਹੈ। ਉਸ ਨੇ ਕਿਹਾ ਕਿ ਮੋਟਰਸਾਈਕਲ 'ਤੇ ਸਹੁਰੇ ਘਰ ਜਾਉਣ ਦੀ ਬੇਹੱਦ ਖੁਸ਼ੀ ਹੋ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਹੋਰਾਂ ਨੂੰ ਵੀ ਫਾਲਤੂ ਦਾ ਖਰਚਾ ਨਾ ਕਰਨ ਦੀ ਸਲਾਹ ਦਿੱਤੀ।
ਖਰੜ : ਕੋਰੋਨਾ ਨਾਲ ਮਰੀ ਔਰਤ ਦੇ ਪਤੀ ਨੇ ਜਿੱਤੀ ਜੰਗ, ਠੀਕ ਹੋ ਕੇ ਘਰ ਪਰਤਿਆ
NEXT STORY