ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਸਰਹੱਦੀ ਜ਼ਿਲੇ ਅੰਮ੍ਰਿਤਸਰ ਦੇ ਅਧੀਨ ਆਉਂਦੀ ਲੋਕ ਸਭਾ ਸੀਟ ਤਰਨਤਾਰਨ 'ਤੇ ਇਕ ਅਜਿਹਾ ਮੌਕਾ ਵੀ ਆਇਆ ਕਿ ਇਸ ਹਲਕੇ ਦੇ ਵੋਟਰਾਂ ਨੇ ਲੱਖਾਂ ਵੋਟਾਂ ਨਾਲ ਆਪਣੇ ਚਹੇਤੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਤਾਈਆਂ ਪਰ ਉਨ੍ਹਾਂ ਨੇ ਲੋਕ ਸਭਾ 'ਚ ਸਹੁੰ ਨਹੀਂ ਚੁੱਕੀ ਸੀ।
ਇਨ੍ਹਾਂ 'ਚੋਂ ਸਭ ਤੋਂ ਪਹਿਲਾਂ 1989 'ਚ ਸਿਮਰਨਜੀਤ ਸਿੰਘ ਮਾਨ ਜੋ ਜੇਲ 'ਚ ਬੰਦ ਹੋਣ 'ਤੇ ਵੀ ਉਸ ਵੇਲੇ ਸਭ ਤੋਂ ਵੱਧ 3 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਪਰ ਲੋਕ ਸਭਾ 'ਚ ਕਿਰਪਾਨ ਲਿਜਾਣ ਦੇ ਮਾਮਲੇ 'ਚ ਅਜਿਹੇ ਅੜੇ ਕਿ ਸਹੁੰ ਵੀ ਨਹੀਂ ਚੁੱਕੀ, ਅੰਦਰ ਜਾਣਾ ਤਾਂ ਇਕ ਪਾਸੇ ਰਿਹਾ। ਇਸੇ ਤਰ੍ਹਾਂ ਇਸ ਹਲਕੇ ਤੋਂ ਅਕਾਲੀਆਂ ਦੀ ਸੀਟ 'ਤੇ ਪ੍ਰੇਮ ਸਿੰਘ ਲਾਲਪੁਰਾ ਐੱਮ. ਪੀ. ਬਣੇ ਪਰ ਬਣਦਾ ਸਤਿਕਾਰ ਨਾ ਮਿਲਣ 'ਤੇ ਲੋਕ ਸਭਾ ਤੋਂ ਬਿਨਾਂ ਸਹੁੰ ਚੁੱਕੇ ਅਸਤੀਫਾ ਦੇ ਗਏ ਤੇ ਫਿਰ ਸਵ. ਮੋਹਨ ਸਿੰਘ ਤੁੜ ਦੇ ਬੇਟੇ ਨੂੰ ਜ਼ਿਮਨੀ ਚੋਣ ਵਿਚ ਅਕਾਲੀ ਦਲ ਨੇ ਜਿਤਾ ਕੇ ਸਹੁੰ ਚੁਕਾਈ ਸੀ।
ਸਾਬਕਾ ਪੁਲਸ ਅਧਿਕਾਰੀ ਦਾ ਮੁੰਡਾ ਚਿੱਟੇ ਸਮੇਤ ਕਾਬੂ
NEXT STORY