ਅਮਰਗੜ੍ਹ : ਲੱਗਭਗ ਪੂਰੇ ਪੰਜਾਬ ਵਾਂਗ ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ 'ਚ ਵੀ ਆਮ ਆਦਮੀ ਪਾਰਟੀ ਨੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ। 'ਆਪ' ਦੇ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਨੇ 44294 ਵੋਟਾਂ ਹਾਸਲ ਕਰਕੇ ਅਮਰਗੜ੍ਹ ਸੀਟ ਜਿੱਤੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ 38385 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਰਹੇ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੂੰ 25970 ਅਤੇ ਕਾਂਗਰਸ ਦੇ ਸਮਿਤ ਸਿੰਘ ਮਾਨ ਨੂੰ 16889 ਵੋਟਾਂ ਮਿਲੀਆਂ।
ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਦਿੜ੍ਹਬਾ ਤੋਂ ਜਿੱਤ
2012 ’ਚ ਨਵਾਂ ਵਿਧਾਨ ਸਭਾ ਹਲਕਾ ਬਣਿਆ ਅਮਰਗੜ੍ਹ ਜਨਰਲ ਵਿਧਾਨ ਸਭਾ ਹਲਕਾ ਹੈ ਅਤੇ ਨਵੇਂ ਬਣੇ ਜ਼ਿਲ੍ਹੇ ਮਾਲੇਰਕੋਟਲਾ 'ਚ ਪੈਂਦਾ ਹੈ। ਚੋਣ ਕਮਿਸ਼ਨ ਦੀ ਸੂਚੀ ਵਿੱਚ ਇਹ 106ਵਾਂ ਵਿਧਾਨ ਸਭਾ ਹਲਕਾ ਹੈ। ਪਿਛਲੀਆਂ 2 ਵਿਧਾਨ ਸਭਾ ਚੋਣਾਂ ’ਚ ਇਕ ਵਾਰ ਕਾਂਗਰਸ ਅਤੇ ਇਕ ਵਾਰ ਅਕਾਲੀ ਦਲ ਨੇ ਬਾਜ਼ੀ ਮਾਰੀ। ਇਸ ਵਾਰ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਤੋਂ ਇਕਬਾਲ ਸਿੰਘ ਝੂੰਦਾਂ ਚੋਣ ਮੈਦਾਨ ਵਿੱਚ ਸਨ। ਕਾਂਗਰਸ ਵੱਲੋਂ ਸਮਿਤ ਸਿੰਘ, ਆਮ ਆਦਮੀ ਪਾਰਟੀ ਦੇ ਜਸਵੰਤ ਸਿੰਘ ਗੱਜਣਮਾਜਰਾ, ਸੰਯੁਕਤ ਸਮਾਜ ਮੋਰਚਾ ਵੱਲੋਂ ਸਤਵੀਰ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਵੱਲੋਂ ਸਰਦਾਰ ਅਲੀ ਚੋਣ ਮੈਦਾਨ ’ਚ ਸਨ।
ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਮੋਗਾ ਤੋਂ ਮਾਲਵਿਕਾ ਸੂਦ ਹਾਰੀ, 'ਆਪ' ਉਮੀਦਵਾਰ ਡਾ. ਅਮਨਦੀਪ ਨੇ ਮਾਰੀ ਬਾਜ਼ੀ
ਕਰਤਾਰਪੁਰ ਸੀਟ ਤੋਂ ‘ਆਪ’ ਦੇ ਉਮੀਦਵਾਰ ਬਲਕਾਰ ਸਿੰਘ ਜਿੱਤੇ, ਕਾਂਗਰਸ ਹਾਰੀ
NEXT STORY