ਸਿੰਘੂ ਬਾਰਡਰ (ਹਰੀਸ਼) : ਮੀਂਹ ਪਿਆ ਹੈ ਠੀਕ-ਠਾਕ, ਪਥਰੀਲੀ ਸੜਕ ਹੁਣ ਚਿੱਕੜ ਨਾਲ ਪੂਰੀ ਤਰ੍ਹਾਂ ਭਰੀ ਹੈ ਦੋ ਦਿਨ ਤੋਂ ਪਰ ਲੋਕਾਂ ਦੀ ਆਵਾਜਾਈ ਬਦਸਤੂਰ ਜਾਰੀ ਹੈ। ਨਾ ਲੰਗਰ ’ਤੇ ਕੋਈ ਅਸਰ ਪੈ ਰਿਹਾ ਅਤੇ ਨਾ ਹੀ ਲੰਗਰ ਦਾ ਸਾਮਾਨ ਲਿਆਉਣ ਵਾਲਿਆਂ ’ਤੇ। ਰਾਤ ਦੇ 9 ਵਜੇ ਵੀ ਸਿੰਘੂ ਬਾਰਡਰ ’ਤੇ ਖੂਬ ਰੌਣਕਾਂ ਹਨ। ਬਜ਼ੁਰਗ ਅਤੇ ਕਈ ਔਰਤਾਂ ਲੰਗਰ ਛਕ ਕੇ ਆਪਣੀਆਂ ਟਰਾਲੀਆਂ ਅਤੇ ਟੈਂਟਾਂ ਵੱਲ ਜਾ ਰਹੇ ਹਨ ਸੌਣ ਲਈ ਤਾਂ ਦੂਜੇ ਪਾਸੇ ਕਈ ਲੋਕ ਹਾਲੇ ਖਾਣ ਲਈ ਆਪਣੀ ਵਾਰੀ ਦੇ ਇੰਤਜ਼ਾਰ ਵਿਚ ਹਨ।
ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ ਦੇ ਝੰਡੇ ਬਰਦਾਰ ਬਜ਼ੁਰਗ ਪਰ ਕਾਫੀ ਪੜ੍ਹੇ-ਲਿਖੇ'
ਇੰਝ ਹੀ ਇਕ ਪੰਜਾਬੀ ਸਰਦਾਰ ਨਾਲ ਕਸ਼ਮੀਰੀ ਨੌਜਵਾਨ ਨੂੰ ਵੇਖ ਉਨ੍ਹਾਂ ਨਾਲ ਗੱਲ ਹੋਈ ਤਾਂ ਪਤਾ ਚੱਲਿਆ ਕਿ ਕਸ਼ਮੀਰੀ ਨੌਜਵਾਨ ਦਾ ਨਾਮ ਪੁਸ਼ਪਿੰਦਰ ਹੈ, ਜੋ ਆਰ. ਐੱਸ. ਪੁਰਾ ਤੋਂ ਆਇਆ ਹੈ। ਉਹ ਹੁਸ਼ਿਆਰਪੁਰ ਦੇ ਦੇਵ ਦੇ ਬੁਲਾਵੇ ’ਤੇ ਇੱਥੇ ਆਇਆ ਹੈ। ਪੁਸ਼ਪਿੰਦਰ ਪਾਕਿਸਤਾਨ ਬਾਰਡਰ ਦੇ ਨੇੜੇ 4 ਏਕੜ ਜਮੀਨ ਦਾ ਮਾਲਕ ਹੈ, ਜਿੱਥੇ ਉਹ ਕਣਕ ਅਤੇ ਝੋਨੇ ਦੀ ਖੇਤੀ ਕਰਦਾ ਹੈ। ਉਹ ਕਹਿੰਦਾ ਹੈ ਕਿ 1000 ਕਿਲੋਮੀਟਰ ਚੱਲ ਕੇ ਇਸ ਅੰਦੋਲਨ ਵਿਚ ਆਇਆ ਹੈ, ਇੱਥੇ ਕਿਸਾਨ ਇਕ ਹੋ ਕੇ ਵਧੀਆ ਕੰਮ ਕਰ ਰਹੇ ਹਨ। ਬਕੌਲ ਪੁਸ਼ਪਿੰਦਰ ਉਨ੍ਹਾਂ ਨੇ ਭਾਜਪਾ ਨੂੰ 2 ਵਾਰ ਵੋਟ ਪਾਈ ਪਰ ਜੇਕਰ ਸਾਡੀ ਜ਼ਮੀਨ ਹੀ ਨਾ ਬਚੀ ਤਾਂ ਸਾਨੂੰ ਭਾਜਪਾ ਤੋਂ ਕੀ ਲੈਣਾ। ਨਾਲ ਖੜ੍ਹੇ ਉਨ੍ਹਾਂ ਦੇ ਮਿੱਤਰ ਦੇਵ ਕਹਿੰਦੇ ਹਨ ਕਿ ਉਨ੍ਹਾਂ ਦਾ ਯਾਰ ਆ ਗਿਆ ਸਾਥ ਦੇਣ ਲਈ ਤਾਂ ਮਜ਼ਾ ਆ ਗਿਆ। ਅੱਜ ਦੇਸ਼ ਦਾ ਨੌਜਵਾਨ ਜਾਗ ਗਿਆ ਹੈ। ਸਰਕਾਰ ਨਾਲ ਗੱਲਬਾਤ ਬਾਰੇ ਪੁੱਛੇ ਜਾਣ ’ਤੇ ਕਹਿੰਦੇ ਹਨ ਕਿ ਅਸÄ ਜਿੱਤ ਚੁੱਕੇ ਹਾਂ। ਹੁਣ ਚਾਹੇ ਵਾਹਿਗੁਰੂ ਕਹੋ, ਅੱਲ੍ਹਾ ਜਾਂ ਰਾਮ, ਰੱਬ ਨੇ ਸਾਰਿਆਂ ਨੂੰ ਇਕੱਠਾ ਕਰ ਦਿੱਤਾ ਹੈ ਅਤੇ ਹੁਣ ਤਾਂ ਬੱਸ ਸਾਡੀ ਜਿੱਤ ਦਾ ਐਲਾਨ ਬਾਕੀ ਹੈ।
ਇਤਿਹਾਸ ਗਵਾਹ ਹੈ ਕਿ ਅੰਦੋਲਨ ਹਮੇਸ਼ਾ ਪੰਜਾਬ ਤੋਂ ਸ਼ੁਰੂ ਹੁੰਦਾ ਹੈ, ਇਸ ਵਾਰ ਵੀ ਪੰਜਾਬ ਨੇ ਹੀ ਇਨਕਲਾਬ ਦਾ ਬੀੜਾ ਚੁੱਕਿਆ। ਇੱਥੇ ਉਨ੍ਹਾਂ ਨਾਲ ਹਰਿਆਣਾ ਦੇ ਫਤਿਹਾਬਾਦ ਜ਼ਿਲੇ ਦੇ ਪਿੰਡ ਸਮੈਣ ਦੇ ਵਾਸੀ ਸੋਨੂੰ ਗਿੱਲ ਵੀ ਜੁੜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਲਾਂ ਪਹਿਲਾਂ 1 ਨਵੰਬਰ ਨੂੰ ਪੰਜਾਬ-ਹਰਿਆਣਾ ਵੱਖ ਹੋਏ ਸਨ ਅਤੇ 26 ਨਵੰਬਰ ਨੂੰ ਇਸ ਵਾਰ ਇਕੱਠੇ ਹੋ ਗਏ ਹਨ। ਪੂਰੇ ਦੇਸ਼ ਦੇ ਕਿਸਾਨ ਇੱਥੇ ਆ ਕੇ ਇੱਕਜੁਟ ਹੋ ਗਏ ਹਨ।
ਇਹ ਵੀ ਪੜ੍ਹੋ : ਕ੍ਰਿਕਟਰ ਯੁਵਰਾਜ ਸਿੰਘ ਨੇ ਖ਼ਰੀਦੀ 42 ਲੱਖ ਦੀ ਕਾਰ, ਵੇਖੋ ਤਸਵੀਰਾਂ
‘ਕਿਸਾਨ ਨਹੀਂ ਚਾਹੁੰਦੇ ਕਾਨੂੰਨ ਲਾਗੂ ਹੋਣ, ਫਿਰ ਕਿਉਂ ਲਾਗੂ ਕੀਤੇ ਜਾ ਰਹੇ’
ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਆਏ ਸ਼ਸ਼ਾਂਕ ਤਿਵਾੜੀ ਕਹਿੰਦੇ ਹਨ ਕਿ ਉਨ੍ਹਾਂ ਦੇ ਸੂਬੇ ਵਿਚ 15-20 ਫ਼ੀਸਦੀ ਕਿਸਾਨਾਂ ਨੂੰ ਹੀ ਐੱਮ.ਐੱਸ. ਪੀ. ਦਾ ਲਾਭ ਮਿਲਦਾ ਹੈ ਅਤੇ ਉਥੇ ਵਿਚੋਲੇ ਬਣੀ ਬੈਠੇ ਹਨ। ਇਨ੍ਹਾਂ ਕਾਨੂੰਨਾਂ ਵਿਚ ਕੀ ਗਲਤ ਲੱਗ ਰਿਹਾ ਹੈ, ਇਸ ਸਵਾਲ ’ਤੇ ਤਿਵਾੜੀ ਨੇ ਕਿਹਾ ਕਿ ਹਜ਼ਾਰਾਂ, ਲੱਖਾਂ ਨਹੀਂ ਸਗੋਂ ਕਰੋੜਾਂ ਕਿਸਾਨ ਨਹੀਂ ਚਾਹੁੰਦੇ ਕਿ ਇਹ ਕਾਨੂੰਨ ਲਾਗੂ ਹੋਣ, ਫਿਰ ਕਿਉਂ ਲਾਗੂ ਕੀਤੇ ਜਾ ਰਹੇ ਹਨ।
ਗੁਜਰਾਤ ਦੇ ਅਹਿਮਦਾਬਾਦ ਤੋਂ ਆਏ ਪ੍ਰੋਫੈਸਰ ਕੰਨੂੰ ਕੜਾਦੀਆ ਦੇ ਤੇਵਰ ਕੁਝ ਜ਼ਿਆਦਾ ਹੀ ਤਿੱਖੇ ਸਨ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਮਾਡਲ ਬੱਸ ਹਵਾਈ ਕਿਲ੍ਹਾ ਹੈ। ਗੁਜਰਾਤ ਵਿਚ ਬਾਕੀ ਸੂਬਿਆਂ ਤੋਂ ਵੱਖਰਾ ਕੁਝ ਵੀ ਨਹੀਂ ਹੈ। ਬੀਤੇ 5 ਸਾਲਾਂ ਵਿਚ 400 ਕਿਸਾਨ ਗੁਜਰਾਤ ਵਿਚ ਖੁਦਕੁਸ਼ੀ ਕਰ ਚੁੱਕੇ ਹਨ, ਇੱਕ ਕਿਸਾਨ ਦੀ ਮੂੰਗਫਲੀ ਨਹੀਂ ਵਿਕੀ ਤਾਂ ਉਹ ਬੈਲਗੱਡੀ ਸਮੇਤ ਸੜ ਕੇ ਮਰ ਗਿਆ। ਭਾਜਪਾ ਨੇ ਗੁਜਰਾਤ ਨੂੰ ਪ੍ਰਯੋਗ ਭੂਮੀ ਬਣਾ ਦਿੱਤਾ ਹੈ। ਇੱਕ ਵੱਡੀ ਕੰਪਨੀ ਨੇ ਉੱਥੇ ਕੰਟਰੈਕਟ ਫਾਰਮਿੰਗ ਸ਼ੁਰੂ ਕੀਤੀ, ਆਪਣੇ ਬੀਜ਼, ਖਾਦ ਅਤੇ ਕੀਟਨਾਸ਼ਕ ਦਿੱਤੇ ਅਤੇ ਬਾਅਦ ਵਿਚ ਕਿਹਾ ਕਿ ਉਹ ਆਲੂ ਦੇ 2-3 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਨਹੀਂ ਦੇ ਸਕਦੇ। ਨਿਰਾਸ਼ ਹੋ ਕੇ ਉਸ ਕਿਸਾਨ ਨੇ ਆਪਣਾ ਸਾਰਾ ਆਲੂ ਨਰਮਦਾ ਨਦੀ ਵਿਚ ਵਹਾਅ ਦਿੱਤਾ। ਕੁਲ ਮਿਲਾ ਕੇ ਇੱਥੇ ਜੋ ਵੀ ਕਿਸਾਨ ਮਿਲਦਾ ਹੈ, ਉਸ ਕੋਲ ਆਪਣੇ ਸੂਬੇ ਦੀ ਵੱਖਰੀ ਕਹਾਣੀ ਹੈ। ਕਿਸਾਨ ਸੰਘਰਸ਼ ਵਿਚ ਹਰ ਸੂਬੇ ਤੋਂ ਲੋਕ ਆ ਰਹੇ ਹੈ, ਪੰਜਾਬ-ਹਰਿਆਣਾ ਦੇ ਕਿਸਾਨ ਜ਼ਿਆਦਾ ਹੋਣਗੇ ਪਰ ਹਾਜ਼ਰੀ ਹਰ ਸੂਬੇ ਤੋਂ ਹੈ।
‘ਫਾਲਤੂ ਸਾਮਾਨ ਟਿਕਰੀ ਬਾਰਡਰ ਭੇਜ ਰਹੇ, ਤਾਂ ਕਿ ਉੱਥੇ ਕਿਸੇ ਹੋਰ ਦੇ ਕੰਮ ਆਵੇ’
ਅਖੰਡ ਕੀਰਤਨੀ ਜੱਥਾ ਦਿੱਲੀ ਨੇ ਲੰਗਰ ਲਾਇਆ ਹੋਇਆ ਹੈ। ਰਾਤ ਨੂੰ 2000 ਤੋਂ ਜ਼ਿਆਦਾ ਲੋਕਾਂ ਨੂੰ ਦੁੱਧ ਵੀ ਪਿਆਉਂਦੇ ਹਨ ਉਹ। ਲੰਗਰ ਦੇ ਮੁੱਖ ਕਰਤਾ-ਧਰਤਾ ਦਿੱਲੀ ਵਾਸੀ ਬਜ਼ੁਰਗ ਨੇ ਕਿਹਾ ਕਿ ਉਹ ਮੋਦੀ ਦੇ ਖਿਲਾਫ ਨਹੀਂ ਹਨ, ਅਸੀਂ ਕਿਹੜਾ ਉਨ੍ਹਾਂ ਨੂੰ ਕੁਰਸੀ ਤੋਂ ਉਤਾਰ ਕੇ ਖੁਦ ਬੈਠਣਾ ਚਾਹੁੰਦੇ ਹਾਂ। ਅਸੀਂ ਹੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ, ਹੁਣ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਜਨਤਾ ਦਾ ਖਿਆਲ ਰੱਖਣ। ਲੋਕ ਰਾਜੇ ਲਈ ਬੱਚਿਆਂ ਦੀ ਤਰ੍ਹਾਂ ਹੁੰਦੇ ਹਨ। ਲੰਗਰ ਬਾਰੇ ਦੱਸਦੇ ਹਨ ਕਿ ਇੱਥੇ ਕਿੱਥੋਂ ਅਤੇ ਕਿਵੇਂ ਸਾਮਾਨ ਆ ਰਿਹਾ ਹੈ ਉਹ ਨਹੀਂ ਜਾਣਦੇ, ਕੋਈ ਸਵੇਰੇ-ਸਵੇਰੇ ਗਾਜਰਾਂ, ਕੋਈ ਆਲੂ, ਕੋਈ ਗੋਭੀ ਦੀ ਬੋਰੀ ਦੇ ਜਾਂਦੇ ਹਨ। ਘਿਓ ਦੇ ਟੀਨ ਦੇ ਗਿਆ ਕੋਈ, ਬਦਾਮ ਖਤਮ ਨਹੀਂ ਹੋਏ ਅਤੇ ਕੋਈ ਬਦਾਮ ਦੇ ਬੋਰੇ ਦੇ ਗਿਆ। ਹਾਲਾਤ ਇਹ ਹਨ ਕਿ ਅਸੀਂ ਫਾਲਤੂ ਸਾਮਾਨ ਟਿਕਰੀ ਬਾਰਡਰ ’ਤੇ ਭੇਜ ਰਹੇ ਹਾਂ ਤਾਂ ਕਿ ਉੱਥੇ ਕਿਸੇ ਹੋਰ ਦੇ ਕੰਮ ਆਵੇ।
ਇਹ ਵੀ ਪੜ੍ਹੋ : ਪ੍ਰੇਮੀ ਦਾ ਪ੍ਰਪੋਜ਼ਲ ਸੁਣਦੇ ਹੀ 650 ਫੁੱਟ ਚਟਾਨ ਤੋਂ ਹੇਠਾਂ ਡਿੱਗੀ ਪ੍ਰੇਮਿਕਾ, ਡਿੱਗਦੇ ਹੋਏ ਦਿੱਤਾ ਇਹ ਜਵਾਬ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟੀ.ਆਰ.ਪੀ. ਘਪਲਾ: ਬਾਰਕ ਦੇ ਸਾਬਕਾ ਸੀ.ਈ.ਓ. ਦੀ ਜ਼ਮਾਨਤ ਦੀ ਅਰਜ਼ੀ ਖਾਰਿਜ
NEXT STORY