ਸਿੰਘੂ ਬਾਰਡਰ (ਹਰੀਸ਼ਚੰਦਰ) : ਇਹ ਆਮ ਧਾਰਨਾ ਹੈ ਕਿ ਕਿਸਾਨ ਗਰੀਬ ਅਤੇ ਅਨਪੜ੍ਹ ਹੁੰਦਾ ਹੈ ਪਰ ਦਿੱਲੀ ਵਿਚ ਜੋ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ,ਉਨ੍ਹਾਂ ਦੀਆਂ ਉੱਥੇ ਖੜ੍ਹੀਆਂ ਮਹਿੰਗੀਆਂ ਗੱਡੀਆਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਢੰਗ ਨਾਲ ਖੇਤੀ ਕਰੀਏ ਤਾਂ ਕਿਸਾਨ ਚੰਗਾ ਰਹਿਣ-ਸਹਿਣ ਵੀ ਰੱਖ ਸਕਦਾ ਹੈ। ਦੂਜੇ ਪਾਸੇ ਗੱਲ ਜੇਕਰ ਕਰੀਏ ਉਨ੍ਹਾਂ ਦੀ ਪੜ੍ਹਾਈ ਦੀ ਤਾਂ ਕਿਸਾਨ ਅੰਦੋਲਨ ਦੇ ਝੰਡਾ ਬਰਦਾਰ ਅਜਿਹੇ ਹਨ ਕਿ ਸੂਬੇ ਵਿਚ ਕਈਆਂ ਨੇ ਉਨ੍ਹਾਂ ਦੇ ਬਰਾਬਰ ਸਿੱਖਿਆ ਹਾਸਲ ਨਹੀਂ ਕੀਤੀ ਹੋਵੇਗੀ।
ਇਹ ਵੀ ਪੜ੍ਹੋ : ਔਰਤਾਂ ਦੀ ਸੁਰੱਖਿਅਤ ਸਟੇਅ ਲਈ ਬਣੀ ਟੈਂਟ ਸਿਟੀ, ਵੇਖੋ ਤਸਵੀਰਾਂ
ਖੇਤੀਬਾੜੀ ਕਾਨੂੰਨਾਂ ਖਿਲਾਫ਼ ਪਿਛਲੇ ਸਾਲ 9 ਅਗਸਤ ਨੂੰ ਪੰਜਾਬ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ ਪਰ ਉਹ ਕੁੱਝ ਹੀ ਸਨ। ਹੌਲੀ-ਹੌਲੀ ਇਨ੍ਹਾਂ ਪ੍ਰਦਰਸ਼ਨਾਂ ਨੇ ਰਫਤਾਰ ਫੜ੍ਹੀ ਅਤੇ 26 ਨਵੰਬਰ ਨੂੰ ਕਿਸਾਨ ਦਿੱਲੀ ਬਾਰਡਰ ਨੂੰ ਘੇਰਨ ਪਹੁੰਚ ਗਏ। ਕਿਸਾਨ ਅੰਦੋਲਨ ਕਰੀਬ ਤਿੰਨ-ਚਾਰ ਮਹੀਨਿਆਂ ਤੋਂ ਅਖ਼ਬਾਰੀ ਸੁਰਖੀਆਂ ਵਿਚ ਹੈ ਪਰ ਲੱਖਾਂ ਕਿਸਾਨਾਂ ਦਾ ਸ਼ਾਂਤੀਪੂਰਨ ਧਰਨਾ-ਪ੍ਰਦਰਸ਼ਨ ਜਿਨ੍ਹਾਂ ਦੀ ਅਗਵਾਈ ਵਿਚ ਚੱਲਿਆ ਜਾਂ ਹੁਣ ਤੱਕ ਚੱਲ ਰਿਹਾ ਹੈ, ਉਨ੍ਹਾਂ ਬਾਰੇ ਲੋਕ ਖਾਸ ਨਹੀਂ ਜਾਣਦੇ। ਇਨ੍ਹਾਂ ਵਿਚੋਂ ਕੋਈ ਵੀ ਕਿਸਾਨ ਨੇਤਾ ਪ੍ਰਤੱਖ ਤੌਰ ’ਤੇ ਕਿਸੇ ਰਾਜਨੀਤਕ ਦਲ ਨਾਲ ਜੁੜਿਆ ਹੋਇਆ ਨਹੀਂ ਹੈ। ਇਸਦੇ ਬਾਵਜੂਦ ਉਨ੍ਹਾਂ ਦੇ ਇਸ਼ਾਰੇ ’ਤੇ ਲੋਕ ਘਰ, ਖੇਤ-ਖਲਿਹਾਨ ਛੱਡ ਕੇ ਅੰਦੋਲਨ ਵਿਚ ਆਪਣਾ ਯੋਗਦਾਨ ਦੇਣ ਪਹੁੰਚ ਜਾਂਦੇ ਹਨ। ਆਖਿਰ ਇਸ ਕ੍ਰਿਸ਼ਮਾਈ ਅਗਵਾਈ ਦੇ ਪਿੱਛੇ ਕੀ ਹੈ?
‘ਕ੍ਰਾਂਤੀਵਾਦੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ 70 ਸਾਲਾ ਡਾ. ਦਰਸ਼ਨ ਪਾਲ ਹਨ ਡਾਕਟਰ’
ਕ੍ਰਾਂਤੀਵਾਦੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਨ 70 ਸਾਲਾ ਡਾ. ਦਰਸ਼ਨ ਪਾਲ। ਪਟਿਆਲਾ ਨਾਲ ਸਬੰਧ ਰੱਖਣ ਵਾਲੇ ਡਾ. ਪਾਲ ਐੱਮ. ਬੀ. ਬੀ. ਐੱਸ. ਅਤੇ ਐੱਮ. ਡੀ. (ਐਨੇਸਥੀਸੀਆ) ਹਨ। ਸਾਲ 2002 ਵਿਚ ਉਨ੍ਹਾਂ ਨੇ ਸਰਕਾਰੀ ਡਾਕਟਰ ਦੀ ਨੌਕਰੀ ਛੱਡੀ ਅਤੇ 2007 ਤੋਂ ਕਿਸਾਨਾਂ ਦੇ ਸੰਘਰਸ਼ ਵਿਚ ਉਨ੍ਹਾਂ ਨਾਲ ਖੜ੍ਹੇ ਹਨ। ਮੌਜੂਦਾ ਕਿਸਾਨ ਅੰਦੋਲਨ ਵਿਚ ਪੰਜਾਬ ਦੀਆਂ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਇਕ ਬੈਨਰ ਹੇਠ ਲਿਆਉਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਉਹ ਖੱਬੇਪੱਖੀ ਵਿਚਾਰਧਾਰਾ ਦੇ ਮੰਨੇ ਜਾਂਦੇ ਹਨ। ਭਾਜਪਾ ਦਾ ਦੋਸ਼ ਹੈ ਕਿ ਉਹ ਪੀਪੁਲਸ ਡੈਮੋ¬ਕ੍ਰੇਟਿਕ ਫਰੰਟ ਆਫ਼ ਇੰਡੀਆ (ਪੀ. ਡੀ. ਐੱਫ਼. ਆਈ.) ਦੇ ਸੰਸਥਾਪਕ ਮੈਂਬਰ ਹਨ। ਇਸ ਸੰਗਠਨ ਦੇ ਕਈ ਮੈਂਬਰ ਇਸ ਸਮੇਂ ਜੇਲ ਵਿਚ ਹਨ।
ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)
ਕਿਸਾਨ ‘ਹਰਿਆਲੀ’ ਰਾਹÄ ਦੇ ਰਹੇ ਹਨ ਸੁਨੇਹਾ
ਸਿੰਘੂ ਅਤੇ ਟਿਕਰੀ ਬਾਰਡਰ ਨੂੰ ਘੇਰੀ ਬੈਠੇ ਪੰਜਾਬ-ਹਰਿਆਣਾ ਦੇ ਕਿਸਾਨ ‘ਹਰਿਆਲੀ’ ਰਾਹÄ ਇਕ ਸਪੱਸ਼ਟ ਸੁਨੇਹਾ ਦੇ ਰਹੇ ਹਨ ਕਿ ਦੋਵਾਂ ਸੂਬਿਆਂ ਦੀ ਕਿਸਾਨੀ ਹੁਣ ਇੱਥੇ ਡਟੀ ਹੈ। ਕਿਸਾਨ ਚਾਹੇ ਬਜ਼ੁਰਗ ਹਨ ਜਾਂ ਜਵਾਨ, ਜ਼ਿਆਦਾਤਰ ਦੀਆਂ ਪੱਗਾਂ ਦਾ ਰੰਗ ਹਰਾ ਹੈ। ਇੱਥੋਂ ਤਕ ਕਿ ਔਰਤਾਂ ਵੀ ਹਰੇ ਦੁਪੱਟੇ ਲੈ ਕੇ ਪ੍ਰਦਰਸ਼ਨ ਵਿਚ ਭਾਗ ਲੈ ਰਹੀਆਂ ਹਨ। ਲੰਗਰ ਵਿਚ ਰੋਟੀਆਂ ਪਕਾ ਰਹੀਆਂ ਜਾਂ ਬਰਤਨ ਮਾਂਜਦੀਆਂ ਔਰਤਾਂ ਹਰੇ ਦੁਪੱਟੇ ਨਾਲ ਦਿਸ ਰਹੀਆਂ ਹਨ।
‘ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਹਨ ਗ੍ਰੈਜੂਏਟ’
ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਹਨ 65 ਸਾਲਾ ਸਤਨਾਮ ਸਿੰਘ ਪੰਨੂ। ਉਹ ਗ੍ਰੈਜੁਏਟ ਹਨ ਅਤੇ ਸਾਲ 2000 ਵਿਚ ਉਨ੍ਹਾਂ ਨੇ ਮਾਝਾ ਤੋਂ ਸ਼ੁਰੂਆਤ ਕਰਕੇ ਯੂਨੀਅਨ ਬਣਾਈ, ਜੋ ਹੁਣ ਮਾਲਵਾ ਅਤੇ ਦੋਆਬਾ ਤਕ ਫੈਲ ਚੁੱਕੀ ਹੈ। ਉਨ੍ਹਾਂ ਦੀ ਯੂਨੀਅਨ ਨੂੰ ਕਾਫ਼ੀ ਸਖਤ ਰੁਖ ਵਾਲੀ ਮੰਨਿਆ ਜਾਂਦਾ ਹੈ, ਜਿਸ ਵਿਚ ਕਿਸਾਨਾਂ ਦੇ ਨਾਲ ਹੀ ਖੇਤ ਮਜਦੂਰ ਵੀ ਜੁੜੇ ਹੋਏ ਹਨ।
‘ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਹੋਲਡਰ ਹਨ’
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ 65 ਸਾਲਾ ਜਗਮੋਹਨ ਸਿੰਘ ਪਟਿਆਲਾ ਹਨ। ਉਹ ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਹੋਲਡਰ ਹਨ। ਐਕਿਊਪੰਕਚਰ ਥੈਰੇਪੀ ਦੇ ਮਾਹਰ ਜਗਮੋਹਨ ਸਿੰਘ ਸਿਰਫ਼ ਪੰਜ ਏਕੜ ਜ਼ਮੀਨ ਦੇ ਮਾਲਕ ਹਨ। ਸਹਿਕਾਰਤਾ ਵਿਭਾਗ ਦੀ ਨੌਕਰੀ ਛੱਡ ਕੇ ਉਹ 1993 ਵਿਚ ਭਾਰਤੀ ਕਿਸਾਨ ਯੂਨੀਅਨ ਵਿਚ ਸ਼ਾਮਲ ਹੋ ਗਏ ਸਨ।
‘78 ਸਾਲਾ ਬਲਬੀਰ ਸਿੰਘ ਰਾਜੇਵਾਲ ਦੀ ਹਰ ਗੱਲ ਨੂੰ ਦਿੱਤੀ ਜਾਂਦੀ ਹੈ ਤਰਜੀਹ’
78 ਸਾਲਾ ਬਲਬੀਰ ਸਿੰਘ ਰਾਜੇਵਾਲ ਪੰਜਾਬ ਦੇ ਕਿਸਾਨ ਨੇਤਾਵਾਂ ਵਿਚ ਸਭ ਤੋਂ ਸੁਲਝੇ ਹੋਏ ਨੇਤਾ ਮੰਨੇ ਜਾਂਦੇ ਹਨ। ਖੇਤੀਬਾੜੀ ਅਤੇ ਖੇਤੀਬਾੜੀ ਨੀਤੀਆਂ ਦੀ ਡੂੰਘੀ ਪੜ੍ਹਾਈ ਹੋਣ ਕਾਰਣ ਹੋਰ ਕਿਸਾਨ ਯੂਨਿਅਨਾਂ ਵੀ ਉਨ੍ਹਾਂ ਦੀ ਗੱਲ ਨੂੰ ਸੁਣਦੀਆਂ ਹਨ। ਦੇਸ਼ ਦੇ 41 ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਕੇਂਦਰ ਦੇ ਨਾਲ ਹੁਣ ਤਕ ਬੈਠਕਾਂ ਕਰ ਚੁੱਕੇ ਹਨ। ਉਹ ਸਾਰੇ ਉਨ੍ਹਾਂ ਬੈਠਕਾਂ ਵਿਚ ਜਾਣ ਤੋਂ ਪਹਿਲਾਂ ਆਪਣੀ ਤਿਆਰੀ ਲਈ ਮੀਟਿੰਗ ਕਰਦੇ ਹਨ, ਤਾਂ ਉਸ ਬੈਠਕ ਵਿਚ ਰਾਜੇਵਾਲ ਦੀ ਗੱਲ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਤੀਜੀ ਵਾਰ ਪਿਤਾ ਬਣਨਗੇ ਸ਼ਾਕਿਬ ਅਲ ਹਸਨ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ
‘ਕਿਰਤੀ ਕਿਸਾਨ ਯੂਨੀਅਨ ਦੇ ਲੌਂਗੋਵਾਲ ਸਿਰਫ਼ 35 ਸਾਲਾਂ ਦੇ ਹਨ ਅਤੇ ਪੋਸਟ ਗ੍ਰੈਜੂਏਟ ਹਨ’
ਕਿਸਾਨਾਂ ਵਿਚ ਇਕ ਨੌਜਵਾਨ ਕਿਸਾਨ ਨੇਤਾ ਹਨ ਭੁਪਿੰਦਰ ਸਿੰਘ ਲੌਂਗੋਵਾਲ। ਕਿਰਤੀ ਕਿਸਾਨ ਯੂਨੀਅਨ ਦੇ ਨੌਜਵਾਨ ਵਿੰਗ ਦੇ ਸਟੇਟ ਕਨਵੀਨਰ ਲੌਂਗੋਵਾਲ 35 ਸਾਲਾਂ ਦੇ ਹਨ। ਪਾਲੀਟੀਕਲ ਸਾਇੰਸ ਵਿਚ ਪੋਸਟ ਗ੍ਰੈਜੂਏਟ ਭੁਪਿੰਦਰ ਸਿੰਘ ਵਿਦਿਆਰਥੀ ਜੀਵਨ ਤੋਂ ਹੀ ਖੱਬੇਪੱਖੀ ਵਿਚਾਰਧਾਰਾ ਵਾਲੀ ਨੌਜਵਾਨ ਭਾਰਤ ਸਭਾ ਦੇ ਸਰਗਰਮ ਮੈਂਬਰ ਰਹੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਵਿਦਿਆਰਥੀਆਂ ’ਤੇ ਉਨ੍ਹਾਂ ਦੇ ਪ੍ਰਭਾਵ ਦੇ ਕਾਰਣ ਹੀ ਦਿੱਲੀ ਵਿਚ ਨੌਜਵਾਨ ਅਤੇ ਵਿਦਿਆਰਥੀਆਂ ਦੀ ਇੰਨੀ ਭੀੜ ਜੁਟੀ ਹੈ।
‘ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਬੀ. ਐੱਸ. ਸੀ., ਬੀ.ਐੱਡ. ਹਨ’
ਪੰਜਾਬ ਵਿਚ ਕਿਸਾਨਾਂ ਦਾ ਸਭ ਤੋਂ ਵੱਡਾ ਸੰਗਠਨ ਹੈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ)। ਇਸ ਦੇ 70 ਸਾਲਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਬੀ. ਐੱਸ. ਸੀ., ਬੀ. ਐੱਡ. ਹਨ। ਉਹ 1972 ਵਿਚ ਸਰਕਾਰੀ ਸਕੂਲ ਵਿਚ ਅਧਿਆਪਕ ਦੇ ਅਹੁਦੇ ’ਤੇ ਭਰਤੀ ਹੋਏ ਪਰ 1998 ਵਿਚ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਸਰਕਾਰੀ ਕਰਮਚਾਰੀ ਹੋਣ ਦੇ ਬਾਵਜੂਦ ਕੱਚੇ ਟੀਚਰਾਂ ਦੇ ਪ੍ਰਦਰਸ਼ਨ ਵਿਚ ਹਿੱਸਾ ਲੈਣ ਕਾਰਣ ਉਹ ਦੋ ਮਹੀਨੇ ਤੋਂ ਜ਼ਿਆਦਾ ਜੇਲ ਵਿਚ ਵੀ ਰਹਿ ਚੁੱਕੇ ਸਨ। ਉਨ੍ਹਾਂ ਕੋਲ ਮੋਗਾ ਜ਼ਿਲੇ ਵਿਚ ਸਿਰਫ਼ 2.5 ਏਕੜ ਜ਼ਮੀਨ ਹੈ ਪਰ ਇਲਾਕੇ ਵਿਚ ਅਸਰਦਾਰ ਹੋਣ ਕਾਰਨ ਕਈ ਸਾਲਾਂ ਤੋਂ ਸੂਬੇ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਨ।
‘ਜੋਗਿੰਦਰ ਸਿੰਘ ਉਗਰਾਹਾਂ ਫੌਜ ਵਿਚ ਸੇਵਾਵਾਂ ਦੇ ਚੁੱਕੇ ਹਨ’
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਫੌਜ ਵਿਚ ਸੇਵਾਵਾਂ ਦੇ ਚੁੱਕੇ ਹਨ। ਉਮਰ 75 ਤੋਂ ਪਾਰ ਹੋ ਚੁੱਕੀ ਹੈ ਪਰ ਮਾਲਵਾ ਵਿਚ ਉਨ੍ਹਾਂ ਦੀ ਇਕ ਆਵਾਜ਼ ’ਤੇ ਲੱਖਾਂ ਕਿਸਾਨ ਉਨ੍ਹਾਂ ਦੇ ਨਾਲ ਖੜ੍ਹੇ ਹੋ ਜਾਂਦੇ ਹਨ। ਉਹ ਕਾਫ਼ੀ ਤੇਜ਼-ਤਰਾਰ ਕਿਸਾਨ ਨੇਤਾ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੀ ਯੂਨੀਅਨ ਵੀ ਓਨੀ ਹੀ ਤੇਜ਼ ਹੈ।
ਇਹ ਵੀ ਪੜ੍ਹੋ : ਪ੍ਰੇਮੀ ਦਾ ਪ੍ਰਪੋਜ਼ਲ ਸੁਣਦੇ ਹੀ 650 ਫੁੱਟ ਚਟਾਨ ਤੋਂ ਹੇਠਾਂ ਡਿੱਗੀ ਪ੍ਰੇਮਿਕਾ, ਡਿੱਗਦੇ ਹੋਏ ਦਿੱਤਾ ਇਹ ਜਵਾਬ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਿੰਡ ਧੂਲਕੋਟ ਤੋਂ ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ ਵੇਸਣ ਦੀਆਂ ਪਿੰਨੀਆਂ
NEXT STORY