ਲੁਧਿਆਣਾ (ਵੈੱਬ ਡੈਸਕ, ਰਾਜ) : ਲੁਧਿਆਣਾ ਦੇ ਲੋਕਾਂ ਨੂੰ ਅੱਧੀ ਰਾਤ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਅਚਾਨਕ ਇਕ ਬੈਂਕ ਦਾ ਸਾਇਰਨ ਵੱਜਣ ਲੱਗ ਪਿਆ। ਕਿਸੇ ਅਣਹੋਣੀ ਦੇ ਡਰ ਤੋਂ ਆਸ-ਪਾਸ ਦੇ ਲੋਕ ਘਬਰਾ ਗਏ ਅਤੇ ਚੌੜਾ ਬਾਜ਼ਾਰ ਕੋਲ ਬੈਂਕ ਨੇੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪੁੱਜੀ ਅਤੇ ਇਧਰ-ਉਧਰ ਕਾਫੀ ਸਰਚ ਕੀਤੀ ਪਰ ਕੁੱਝ ਨਹੀਂ ਮਿਲਿਆ।
ਇਹ ਵੀ ਪੜ੍ਹੋ : ਬੇਗਾਨੇ ਮੁਲਕ 'ਚ ਦੂਜਾ ਵਿਆਹ ਕਰਾਉਣ ਵਾਲੇ ਜ਼ਰਾ ਪੜ੍ਹ ਲੈਣ ਇਹ ਖ਼ਬਰ, Airport 'ਤੇ ਸਭ ਫੜ੍ਹੇ ਜਾਣਗੇ! (ਵੀਡੀਓ)
ਜਾਣਕਾਰੀ ਮੁਤਾਬਕ ਚੌੜਾ ਬਾਜ਼ਾਰ ਸਥਿਤ ਇਲਾਹਾਬਾਦ ਬੈਂਕ ਦਾ ਸਾਇਰਨ ਬੀਤੀ ਅੱਧੀ ਰਾਤ ਨੂੰ ਅਚਾਨਕ ਵੱਜਣ ਲੱਗਾ। ਇਸ ਕਾਰਨ ਆਸ-ਪਾਸ ਦੇ ਲੋਕ ਡਰ ਗਏ ਕਿ ਬੈਂਕ 'ਚ ਕੋਈ ਵਾਰਦਾਤ ਹੋਈ ਹੈ।
ਇਹ ਵੀ ਪੜ੍ਹੋ : ਬੀਬਾ ਬਾਦਲ ਦੇ ਤੱਕੜੀ ਵਾਲੇ ਬਿਆਨ 'ਤੇ CM ਮਾਨ ਦਾ ਤਿੱਖਾ ਤੰਜ, SGPC ਪ੍ਰਧਾਨ ਨੂੰ ਕੀਤਾ ਸਵਾਲ
ਸੂਚਨਾ ਮਿਲਣ ਮਗਰੋਂ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਪਰ ਉੱਥੇ ਕੁੱਝ ਵੀ ਅਜਿਹਾ ਨਹੀਂ ਮਿਲਿਆ। ਪੁਲਸ ਨੇ ਸ਼ੱਕ ਜ਼ਾਹਰ ਕੀਤੀ ਕਿ ਸ਼ਾਇਦ ਚੂਹੇ ਨੇ ਤਾਰ ਕੱਟੀ ਹੋਵੇਗੀ, ਜਿਸ ਕਾਰਨ ਸਾਇਰਨ ਵੱਜਿਆ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੀਬਾ ਬਾਦਲ ਦੇ ਤੱਕੜੀ ਵਾਲੇ ਬਿਆਨ 'ਤੇ CM ਮਾਨ ਦਾ ਤਿੱਖਾ ਤੰਜ, SGPC ਪ੍ਰਧਾਨ ਨੂੰ ਕੀਤਾ ਸਵਾਲ
NEXT STORY