ਲੁਧਿਆਣਾ (ਰਿਸ਼ੀ) : 2 ਨਾਬਾਲਗ ਭੈਣਾਂ ਦੇ ਘਰੋਂ ਸ਼ੱਕੀ ਹਾਲਾਤ ਵਿਚ ਗਾਇਬ ਹੋਣ 'ਤੇ ਥਾਣਾ ਹੈਬੋਵਾਲ ਦੀ ਪੁਲਸ ਨੇ ਅਣਪਛਾਤਿਆਂ ਖਿਲਾਫ ਧਾਰਾ 346 ਦੇ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਲਿੰਦਰ ਸਾਹਨੀ ਨਿਵਾਸੀ ਚੰਦਰ ਨਗਰ ਨੇ ਦੱਸਿਆ ਕਿ ਬੀਤੀ 5 ਅਕਤੂਬਰ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰਾ ਪਰਿਵਾਰ ਸੋ ਗਿਆ। ਸਵੇਰ ਉੱਠ ਕੇ ਦੇਖਿਆ ਤਾਂ 17 ਸਾਲ ਦੀ ਬੇਟੀ ਪੂਜਾ ਅਤੇ 13 ਸਾਲ ਦੀ ਬੇਟੀ ਖੁਸ਼ਬੂ ਘਰ ਵਿਚ ਨਹੀਂ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਆਪਣੇ ਕੋਲ ਨਾਜਾਇਜ਼ ਰੂਪ ਨਾਲ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੱਲ੍ਹ ਪੰਜਾਬ ਬੰਦ ਦੀ ਕਾਲ, ਜਾਣੋ ਕੀ ਰਹੇਗਾ ਸਮਾਂ
ਫਿਲਹਾਲ ਪੁਲਸ ਨੇ ਗਾਇਬ ਕੁੜੀਆਂ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਗੰਭਈਰਤਾ ਨਾਲ ਜਾਂਚ ਕੀਤੀ ਜਾ ਰਹੀ ਅਤੇ ਬਹੁਤ ਜਲਦ ਮਾਮਲਾ ਹੱਲ ਕਰ ਲਿਆ ਜਾਵੇਗਾ।
ਕੋਰੋਨਾ ਨਾਲ ਇਕ ਦੀ ਮੌਤ, 45 ਨਵੇਂ ਮਾਮਲੇ ਆਏ ਸਾਹਮਣੇ
NEXT STORY