ਨਾਭਾ (ਰਾਹੁਲ) : ਬੀਤੀ ਦੇਰ ਰਾਤ ਨਾਭਾ ਦੇ ਕਰਤਾਰਪੁਰਾ ਮੁਹੱਲੇ ਵਿਚ ਉਸ ਸਮੇਂ ਸੰਨਸਨੀ ਫੈਲ ਗਈ ਜਦੋਂ ਘਰ ਵਿਚ ਹੀ 43 ਸਾਲਾ ਸੁਨੀਤਾ ਰਾਣੀ ਦੀ ਲਾਸ਼ ਦੇਖ ਪਰਿਵਾਰ ’ਚ ਚੀਕ-ਚਿਹਾੜਾ ਮਚ ਗਿਆ। ਸੁਨੀਤਾ ਰਾਣੀ ਦੇ ਕਤਲ ਦੇ ਦੋਸ਼ ਮ੍ਰਿਤਕਾ ਦੇ ਦਿਓਰ ਸੰਜੀਵ ਕੁਮਾਰ ਉਰਫ਼ ਸੋਨੂੰ ’ਤੇ ਲੱਗੇ ਹਨ। ਇਹ ਦੋਸ਼ ਮ੍ਰਿਤਕਾ ਦੇ ਲੜਕੇ ਅਤੇ ਲੜਕੀ ਵੱਲੋਂ ਲਗਾਏ ਗਏ ਹਨ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਜਿਸ ਪਰਿਵਾਰ ਨੇ ਇਕ ਦਿਨ ਪਹਿਲਾਂ ਸੁਨੀਤਾ ਰਾਣੀ ਅਤੇ ਉਸਦੇ ਪਤੀ ਰਾਜੇਸ਼ ਕੁਮਾਰ ਦੀ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਨਾਲ ਮਨਾਈ ਸੀ ਪਰ ਦੂਜੇ ਹੀ ਦਿਨ ਉਸ ਘਰ ਵਿਚ ਚੀਕ-ਚਿਹਾੜਾ ਪੈ ਗਿਆ।
ਇਹ ਵੀ ਪੜ੍ਹੋ : ‘ਰੱਬੀ ਰੂਹਾਂ ਦਾ ਘਰ’ ’ਚੋਂ ਦੋ ਨਾਬਾਲਗ ਕੁੜੀਆਂ ਰਾਤ 1 ਵਜੇ ਹੋਈਆਂ ਫਰਾਰ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਸੁਨੀਤਾ ਰਾਣੀ ਆਪਣੇ ਕਮਰੇ ਵਿਚ ਮੌਜੂਦ ਸੀ ਅਤੇ ਮ੍ਰਿਤਕਾ ਦੀ ਬੇਟੀ ਰਾਤ ਸਮੇਂ ਛੱਤ ’ਤੇ ਸੈਰ ਕਰ ਰਹੀ ਸੀ ਜਦਕਿ ਉਸ ਦਾ ਬੇਟਾ ਬਾਜ਼ਾਰ ਗਿਆ ਹੋਇਆ ਸੀ ਅਤੇ ਪਤੀ ਕਿਸੇ ਕੰਮ ਤੋਂ ਪਟਿਆਲੇ ਗਿਆ ਹੋਇਆ ਸੀ। ਘਰ ਵਿਚ ਦਿਓਰ ਵੱਲੋਂ ਕਿਸੇ ਗੱਲ ਨੂੰ ਲੈ ਕੇ ਆਪਣੀ ਭਰਜਾਈ ਨਾਲ ਲੜਾਈ ਹੋਈ ਜਿਸ ਨੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਮ੍ਰਿਤਕਾ ਦਾ ਲੜਕਾ ਘਰ ਆਇਆ। ਵਾਰਦਾਤ ਤੋਂ ਬਾਅਦ ਦਿਓਰ ਸੰਜੀਵ ਕੁਮਾਰ ਉਰਫ਼ ਸੋਨੂੰ ਦਰਵਾਜ਼ਾ ਲਗਾ ਕੇ ਰਫ਼ੂ ਚੱਕਰ ਹੋ ਗਿਆ। ਮ੍ਰਿਤਕਾਂ ਦੇ ਸਰੀਰ ’ਤੇ ਡੂੰਘੇ ਸੱਟਾਂ ਦੇ ਨਿਸ਼ਾਨ ਸਨ ਅਤੇ ਮੂੰਹ ਵਿਚ ਸਲਫਾਸ ਦੀ ਦਵਾਈ ਵੀ ਪਾਈ ਗਈ ਸੀ ਅਤੇ ਕਮਰੇ ਵਿਚ ਸਲਫਾਸ ਦੀ ਬਦਬੂ ਕਾਰਨ ਖੜ੍ਹਾ ਵੀ ਨਹੀਂ ਸੀ ਹੋਇਆ ਜਾ ਰਿਹਾ।
ਇਹ ਵੀ ਪੜ੍ਹੋ : ਬੱਸ ਸਟੈਂਡ ’ਤੇ ਸ਼ਰੇਆਮ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ’ਚ ਆਇਆ ਨਵਾਂ ਮੋੜ, ਕਾਤਲ ਗ੍ਰਿਫ਼ਤਾਰ
ਇਸ ਘਟਨਾ ਤੋਂ ਬਾਅਦ ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤਾ ਹੈ। ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਸੁਨੀਤਾ ਰਾਣੀ ਦੇ ਪੁੱਤਰ ਆਸ਼ੂ ਅਤੇ ਲੜਕੀ ਮਹਿਕ ਨੇ ਦੱਸਿਆ ਕਿ ਮੇਰੀ ਮਾਤਾ ਨਾਲ ਚਾਚਾ ਹਮੇਸ਼ਾ ਹੀ ਲੜਦਾ ਰਹਿੰਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਪਰ ਉਸ ਨੇ ਅੱਜ ਸਾਡੀ ਮਾਂ ਨੂੰ ਹੀ ਮਾਰ ਦਿੱਤਾ ਹੈ। ਬੱਚਿਆਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਕਤਲ ਚਾਚੇ ਸੰਜੀਵ ਕੁਮਾਰ ਨੇ ਹੀ ਕੀਤਾ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਕਾਤਲ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਮੋਗਾ ’ਚ ਵਾਪਰੇ ਭਿਆਨਕ ਹਾਦਸੇ ’ਚ ਜਨਾਨੀਆਂ ਦੇ ਸਰੀਰ ਦੇ ਉੱਡੇ ਚਿੱਥੜੇ, ਦੇਖਣ ਵਾਲਿਆਂ ਦੇ ਦਹਿਲ ਗਏ ਦਿਲ
ਇਸ ਮੌਕੇ ਮ੍ਰਿਤਕਾ ਦੇ ਭਰਾ ਮਨੀਸ਼ ਚੰਦਰ ਨੇ ਕਿਹਾ ਕਿ ਮੇਰੀ ਭੈਣ ਦਾ ਕਤਲ ਉਸ ਦੇ ਹੀ ਦਿਓਰ ਵੱਲੋਂ ਕੀਤਾ ਗਿਆ ਹੈ ਕਿਉਂਕਿ ਉਹ ਘਰ ਵਿਚ ਗੈਰ ਹਾਜ਼ਰ ਹੈ, ਉਸ ਨੇ ਹੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਹੈ। ਦੂਜੇ ਪਾਸੇ ਜਾਂਚ ਅਧਿਕਾਰੀ ਨਾਜਰ ਸਿੰਘ ਨੇ ਦੱਸਿਆ ਕੀ ਮ੍ਰਿਤਕਾ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ। ਇਸ ਸਬੰਧੀ ਪੁਲਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਪੁਲਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ, ਆਉਣ ਵਾਲੇ ਦਿਨਾਂ ’ਚ ਅਜਿਹਾ ਰਹੇਗਾ ਮੌਸਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਵੀ ਗਿੱਲ ਖ਼ੁਦਕੁਸ਼ੀ ਮਾਮਲਾ: 5 ਦਿਨਾਂ ਦੇ ਰਿਮਾਂਡ ਮਗਰੋਂ ਚਾਰੋਂ ਮੁਲਜ਼ਮ 14 ਦਿਨਾਂ ਲਈ ਭੇਜੇ ਗਏ ਜੇਲ੍ਹ
NEXT STORY