ਕਰਤਾਰਪੁਰ (ਸਾਹਨੀ)- ਬਿਹਾਰ ਤੋਂ ਮਜ਼ਦੂਰੀ ਕਰਨ ਆਏ 22 ਸਾਲਾ ਪ੍ਰਵਾਸੀ ਮਜ਼ਦੂਰ ਦੀ ਪਤਨੀ ਨੂੰ ਕਥਿਤ ਤੌਰ ’ਤੇ ਕੁੜੀ ਦੇ ਭਰਾ ਵੱਲੋਂ ਪਹਿਲਾ ਗਲਾ ਘੁੱਟ ਕੇ ਅਤੇ ਫਿਰ ਮੋਟਰ ਵਾਲੇ ਪਾਣੀ ਦੇ ਚੱਲ਼ੇ ਵਿਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨ ਵਿਚ ਮੁਹੰਮਦ ਸੁਭਾਨ ਪੁੱਤਰ ਮੁਹੰਮਦ ਰਬੂਲ ਵਾਸੀ ਪੁਰਾਣਾ ਖੱਗਰਾ ਡੋਰੀ ਬਸਤੀ ਥਾਣਾ ਕਿਸ਼ਨਗੰਜ ਬਿਹਾਰ ਹਾਲ ਵਾਸੀ ਪਿੰਡ ਬਿਸ਼ਰਾਮਪੁਰ ਧਿਆਨ ਸਿੰਘ ਪੁੱਤਰ ਗੁਰਬਖਸ਼ ਸਿੰਘ ਕੋਲ ਕੰਮ ਕਰਦਾ ਹੈ, ਉਸ ਨੇ ਦੱਸਿਆ ਕਿ ਉਸ ਦੀ ਕਰੀਬ 7 ਮਹੀਨੇ ਪਹਿਲਾਂ ਰਿੱਤੂ ਨਾਮ ਦੀ ਲੜਕੀ ਨਾਲ 'ਲਵ ਮੈਰਿਜ' ਹੋਈ ਸੀ ਅਤੇ ਉਸ ਤੋਂ ਬਾਅਦ ਉਹ ਪਿੰਡ ਬਿਸ਼ਰਾਮਪੁਰ ਵਿਚ ਹੀ ਨਿਰਮਲ ਸਿੰਘ ਦੀ ਕੋਠੀ ਵਿਚ ਇਕ ਸਾਇਡ ’ਤੇ ਬਣੇ ਕਮਰੇ ਵਿਚ ਰਹਿੰਦੇ ਸਨ।
ਇਹ ਵੀ ਪੜ੍ਹੋ: ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਂ ਆਈ ਮੀਡੀਆ ਸਾਹਮਣੇ, ਬਠਿੰਡਾ ਜੇਲ੍ਹ ਅਧਿਕਾਰੀਆਂ ’ਤੇ ਲਾਏ ਵੱਡੇ ਦੋਸ਼
ਮੁੰਹਮਦ ਸੁਭਾਨ ਨੇ ਦੱਸਿਆ ਕਿ ਬੀਤੀ 29 ਜੂਨ ਦੀ ਰਾਤ ਉਸ ਦਾ ਸਾਲਾ ਨਤੀਸ਼ ਕੁਮਾਰ ਸਾਨੂੰ ਮਿਲਣ ਆਇਆ ਅਤੇ ਉਨ੍ਹਾਂ ਇੱਕਠਿਆਂ ਬੈਠ ਕੇ ਗੱਲਾਂ ਵੀ ਕੀਤੀਆਂ ਅਤੇ ਰੋਟੀ ਆਦਿ ਖਾਦੀ ਅਤੇ ਉਹ ਆਪਣੇ ਸਾਲੇ ਨਾਲ ਬਾਹਰ ਸੌਂ ਗਿਆ ਅਤੇ ਰਿੱਤੂ ਕਮਰੇ ਵਿਚ ਸੌਂ ਗਈ। ਉਸ ਨੇ ਹੋਰ ਦੱਸਿਆ ਕਿ ਸਵੇਰੇ 5 ਵਜੇ ਉਹ ਆਪਣੇ ਕੰਮ ’ਤੇ ਚਲਾ ਗਿਆ ਅਤੇ ਕਰੀਬ 5.45 ਖੇਤਾਂ ਵਿਚੋਂ ਨੱਕਾ ਮੋੜ ਕੇ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦਾ ਸਾਲਾ ਨਤੀਸ਼, ਉਸ ਦੀ ਪਤਨੀ ਯਾਨੀ ਕਿ ਆਪਣੀ ਭੈਣ ਰਿੱਤੂ ਦਾ ਗੱਲਾ ਘੁੱਟ ਰਿਹਾ ਸੀ ਅਤੇ ਵੇਖਦੇ ਹੀ ਵੇਖਦੇ ਉਸ ਰਿੱਤੂ ਨੂੰ ਪਾਣੀ ਨਾਲ ਭਰੇ ਚੱਲੇ ਵਿਚ ਸੁੱਟ ਦਿੱਤਾ। ਇਸ ਦੌਰਾਨ ਉਹ ਮੈਨੂੰ ਵੇਖ ਕੇ ਦੌੜ ਗਿਆ।
ਇਹ ਵੀ ਪੜ੍ਹੋ: ਪਿਆਕੜਾਂ ਲਈ ਬੁਰੀ ਖ਼ਬਰ: ਅੱਜ ਬੰਦ ਹੋ ਜਾਣਗੇ ਜਲੰਧਰ ਜ਼ਿਲ੍ਹੇ ਦੇ 75 ਫ਼ੀਸਦੀ ਤੋਂ ਜ਼ਿਆਦਾ ਠੇਕੇ
ਮੌਕੇ ’ਤੇ ਜਦੋਂ ਮੈਂ ਉਸ ਨੂੰ ਫੜਣਾ ਚਾਹਿਆ ਤਾਂ ਉਹ ਕਾਬੂ ਨਹੀਂ ਆਇਆ ਅਤੇ ਰਿੱਤੂ ਨੂੰ ਜਦੋਂ ਪਾਣੀ ਦੇ ਚਲ਼ੇ ’ਚੋਂ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਸ ਵੱਲੋਂ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਇੱਕਠੇ ਹੋਏ। ਇਸ ਸਬੰਧੀ ਥਾਣਾ ਮੁੱਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਪ੍ਰਵਾਸੀ ਮਜ਼ਦੂਰ ਦੇ ਬਿਆਨਾਂ ’ਤੇ ਧਾਰਾ 302 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
PGI ਦੇ ਇਤਿਹਾਸ 'ਚ ਪਹਿਲੀ ਵਾਰ ਵਿਲੱਖਣ ਸਰਜਰੀ, ਛੋਟੇ ਹਾਰਟ ਪੰਪ ਨਾਲ ਬਚਾਈ 90 ਸਾਲਾ ਬਿਰਧ ਦੀ ਜਾਨ
NEXT STORY