ਗੁਰਦਾਸਪੁਰ (ਹਰਮਨ, ਵਿਨੋਦ) : ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਉਲਟ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਪ੍ਰੈੱਸ ਕਾਨਫਰੰਸ ਕਰ ਕੇ ਜ਼ਿਲ੍ਹਾ ਵਾਸੀਆਂ ਨੂੰ ਹੌਂਸਲਾ ਦਿੱਤਾ ਕਿ ਮਰੀਜ਼ਾਂ ਦੀ ਗਿਣਤੀ ਬੇਸ਼ੱਕ ਜ਼ਿਆਦਾ ਹੋ ਗਈ ਹੈ ਪਰ ਸਾਰੀ ਸਥਿਤੀ ਕੰਟਰੋਲ ਵਿਚ ਹੈ ਅਤੇ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਸਬੰਧੀ ਡੀ. ਸੀ. ਨੇ ਹੋਰ ਵੀ ਕਈ ਅਹਿਮ ਖੁਲਾਸੇ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਸਾਵਧਾਨ ਰਹਿਣ ਅਤੇ ਇਸ ਵਾਇਰਸ ਤੋਂ ਬਚਾਅ ਲਈ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ।
ਪੀੜ੍ਹਤ ਮਰੀਜ਼ਾਂ 'ਚੋਂ 12 ਇਕ ਵਾਰ ਵੀ ਨਹੀਂ ਆਏ ਜ਼ਿਲ੍ਹੇ ਅੰਦਰ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀੜ੍ਹਤਾਂ 'ਚ 12 ਮਰੀਜ਼ ਅਜਿਹੇ ਹਨ, ਜੋ ਜ਼ਿਲ੍ਹੇ 'ਚ ਇਕ ਵਾਰ ਵੀ ਨਹੀਂ ਆਏ। ਇਨ੍ਹਾਂ 'ਚ ਕਈ ਮਰੀਜ਼ ਡਰਾਈਵਰ ਹੈ ਅਤੇ ਕੁਝ ਮਰੀਜ਼ ਹੋਰ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਰੀਜ਼ ਜ਼ਿਲ੍ਹੇ ਨਾਲ ਸਬੰਧਤ ਹਨ ਪਰ ਜਿਥੇ-ਜਿਥੇ ਰਹਿੰਦੇ ਸਨ, ਉਥੇ ਹੀ ਇਕਾਂਤਵਾਸ ਕੀਤੇ ਗਏ ਹਨ। ਇਸ ਲਈ ਇਨ੍ਹਾਂ ਤੋਂ ਗੁਰਦਾਸਪੁਰ 'ਚ ਕੋਈ ਖਤਰਾ ਨਹੀਂ ਹੈ।
ਇਹ ਵੀ ਪੜ੍ਹੋ ► ਰਾਹਤ ਭਰੀ ਖਬਰ, ਜ਼ਿਲਾ ਪਠਾਨਕੋਟ ਦੇ ਤਿੰਨ ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ
ਪਾਜ਼ੇਟਿਵ ਪਾਏ ਮਰੀਜ਼ਾਂ 'ਚ 120 ਹਨ ਸ਼ਰਧਾਲੂ
ਇਸ ਮੌਕੇ ਜ਼ਿਲ੍ਹੇ 'ਚ ਕੁੱਲ 122 ਮਰੀਜ਼ ਹਨ, ਜਿਨ੍ਹਾਂ 'ਚੋਂ 120 ਮਰੀਜ਼ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ। ਇਨ੍ਹਾਂ ਦੀ ਸਿਹਤ ਬਿਲਕੁੱਲ ਠੀਕ ਹੈ ਅਤੇ ਕਿਸੇ ਮਰੀਜ਼ 'ਚ ਕੋਈ ਲੱਛਣ ਸਾਹਮਣੇ ਨਹੀਂ ਆਏ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ 'ਚੋਂ 40 ਮਰੀਜ਼ਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੱਖਿਆ ਗਿਆ ਹੈ ਜਦੋਂ ਕਿ 12 ਮਰੀਜ਼ ਬਟਾਲਾ ਦੇ ਸਿਵਲ ਹਸਪਤਾਲ ਵਿਚ ਹਨ। ਇਸੇ ਤਰ੍ਹਾਂ ਮਾਝਾ ਇੰਸਟੀਚਿਊਟ ਵਿਚ 16 ਮਰੀਜ਼ ਜ਼ੇਰੇ ਇਲਾਜ ਹਨ ਜਦੋਂ ਕਿ 18 ਮਰੀਜ਼ ਬਟਾਲਾ ਦੇ ਪ੍ਰਾਈਵੇਟ ਕਾਲਜ, 20 ਧਾਰੀਵਾਲ ਵਿਚ, 2 ਕਲਾਨੌਰ ਵਿਚ ਅਤੇ 14 ਡੇਰਾ ਬਾਬਾ ਨਾਨਕ ਵਿਚ ਰੱਖੇ ਗਏ ਹਨ।
ਹੁਣ ਤੱਕ ਲਏ ਜਾ ਚੁੱਕੇ ਹਨ 1812 ਸ਼ੱਕੀ ਮਰੀਜ਼ਾਂ ਦੇ ਸੈਂਪਲ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ 1812 ਦੇ ਸੈਂਪਲ ਲਏ ਗਏ ਹਨ। ਇਨ੍ਹਾਂ 'ਚੋਂ 1602 ਦੀਆਂ ਰਿਪੋਰਟ ਨੈਗੇਟਿਵ ਪ੍ਰਾਪਤ ਹੋਈਆਂ ਹਨ। ਜ਼ਿਲੇ 'ਚ 75 ਮਰੀਜ਼ਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਇਸ ਤੋਂ ਇਲਾਵਾ 1 ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ ► ਸੰਗਰੂਰ ਵਾਸੀਆਂ ਲਈ ਰਾਹਤ ਭਰੀ ਖਬਰ : ਜ਼ਿਲ੍ਹੇ ਦੇ ਦੋ ਮਰੀਜ਼ਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ
2 ਲੋਕਲ ਮਰੀਜ਼ਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਦੀਆਂ ਰਿਪੋਰਟਾਂ ਨੈਗੇਟਿਵ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਜ਼ਿਲ੍ਹੇ ਦੇ 2 ਲੋਕਲ ਮਰੀਜ਼ ਹੀ ਸਾਹਮਣੇ ਆਏ ਸਨ ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਮਰੀਜ਼ਾਂ ਦੇ ਸਿੱਧੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ। ਇਸ ਕਾਰਣ ਹੁਣ ਖਤਰੇ ਦੀ ਸੰਭਾਵਨਾ ਲੱਗਭਗ ਖਤਮ ਲਗ ਰਹੀ ਹੈ ਅਤੇ ਉਮੀਦ ਹੈ ਕਿ ਇਨ੍ਹਾਂ ਵਿਅਕਤੀਆਂ ਤੋਂ ਇਹ ਵਾਇਰਸ ਅੱਗੇ ਨਹੀਂ ਫੈਲਿਆ ਹੋਵੇਗਾ।
ਅੱਜ ਤੋਂ ਸ਼ੁਰੂ ਹੋਵੇਗੀ ਰੀਸੈਂਪਲਿੰਗ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਤੋਂ ਪਾਜ਼ੇਟਿਵ ਮਰੀਜ਼ਾਂ ਦੀ ਰੀਸੈਂਪਲਿੰਗ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਹੁਣ ਸਾਰੇ ਮਰੀਜ਼ਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਘਬਰਾਹਟ 'ਚ ਨਾ ਆਉਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਜ਼ਿਲ੍ਹੇ ਨੂੰ ਬਚਾਈ ਰੱਖਣ ਲਈ ਲੋਕ ਪਹਿਲਾਂ ਵਾਂਗ ਸਾਵਧਾਨੀਆਂ ਵਰਤਦੇ ਰਹਿਣ ਅਤੇ ਸੋਸ਼ਲ ਡਿਸਟੈਂਸ ਮੈਨਟੇਨ ਕਰ ਕੇ ਰੱਖਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਘਰ ਸੁਰੱਖਿਅਤ ਜਗ੍ਹਾ ਹੈ।
ਜ਼ਿਲ੍ਹਾ ਫਜ਼ਿਲਕਾ 'ਚ 3 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
NEXT STORY