ਪਟਿਆਲਾ/ਸਨੌਰ (ਮਨਦੀਪ ਜੋਸਨ)- ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਇਕ ਵਿਸ਼ੇਸ਼ ਬੈਠਕ ਦੌਰਾਨ ਦੱਸਿਆ ਕਿ ਐੱਸ.ਕੇ.ਐੱਮ. ਆਗਾਮੀ 10 ਜੁਲਾਈ ਨੂੰ ਰਾਸ਼ਟਰੀ ਬੈਠਕ ਦਾ ਆਯੋਜਨ ਕਰੇਗੀ, ਜਿਸ ’ਚ ਕਿਸਾਨ ਵਿਰੋਧੀ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਨੇਤਾਵਾਂ ਨੇ ਐੱਮ.ਐੱਸ.ਪੀ. ’ਤੇ ਝੂਠ ਫੈਲਾਉਣ, ਕਿਸਾਨਾਂ ਨੂੰ ਧੋਖਾ ਦੇਣ ਅਤੇ ਵਾਅਦਾ-ਖਿਲਾਫੀ ਲਈ ਮੋਦੀ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 14 ਸਾਲਾਂ ਲਈ ਐਲਾਨ ਐੱਮ.ਐੱਸ.ਪੀ. ਵਾਧੇ ਪਿਛਲੇ ਸਾਲ ਦੇ ਸਿਰਫ 5-7 ਪ੍ਰਤੀਸ਼ਤ ਜ਼ਿਆਦਾ ਹੈ। ਖਾਦ ਪਦਾਰਥਾਂ ਦੀਆਂ ਕੀਮਤਾਂ ’ਚ ਵਾਧੇ ਤੋਂ ਘੱਟ ਐੱਮ.ਐੱਸ.ਪੀ. ’ਚ ਵਾਧਾ ਇਹ ਵਾਧਾ ਖਾਦ ਪਦਾਰਥਾਂ ਦੀਆਂ ਕੀਮਤਾਂ ਦੀ ਬਾਜ਼ਾਰ ਮੁਦਰਾਸਫੀਤੀ ਨਾਲ ਵੀ ਤਾਲਮੇਲ ਨਹੀਂ ਰੱਖ ਪਾ ਰਹੀ ਹੈ। ਜਦੋਂ ਕਿ ਸਾਲਾਨਾ ਖੁਦਰਾ ਮੁਦਰਾਸਫੀਤੀ ਲਗਭਗ 5 ਫੀਸਦੀ ਹੈ, ਖਾਦ ਪਦਾਰਥਾਂ ਦੀ ਕੀਮਤਾਂ ’ਚ ਮੁਦਰਾਸਫੀਤੀ 7.9 ਫੀਸਦੀ ਹੈ ਅਤੇ ਸਬਜ਼ੀਆਂ ਦੀਆਂ ਕੀਮਤਾਂ ’ਚ 10 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਪਿਤਾ ਨੇ ਝਿੜਕਿਆ ਤਾਂ ਨਾਬਾਲਿਗ ਕੁੜੀਆਂ ਘਰੋਂ ਹੋਈਆਂ ਲਾਪਤਾ, 8 ਦਿਨ ਬਾਅਦ ਭਾਖੜਾ ਨਹਿਰ 'ਚੋਂ ਮਿਲੀਆਂ ਲਾਸ਼ਾਂ
ਐੱਮ.ਐੱਸ.ਪੀ. ’ਚ ਇੰਨੇ ਘੱਟ ਵਾਧੇ ਦਾ ਐਲਾਨ ਕਰਦੇ ਹੋਏ ਵੀ ਸਰਕਾਰ ਨੇ ਇਸ ਕੀਮਤ ’ਤੇ ਵੀ ਮੰਡੀਆਂ ’ਚ ਖਰੀਦ ਦੀ ਗਾਰੰਟੀ ਦੇਣ ਦੀ ਕੋਈ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਡੀਆਂ ’ਚ ਕੀਮਤਾਂ ਦੀ ਗਾਰੰਟੀ ਲਈ ਕੋਈ ਤੰਤਰ ਸਥਾਪਿਤ ਨਹੀਂ ਕਰਦੀ, ਉਦੋਂ ਤੱਕ ਕਿਸਾਨਾਂ ਦੀ ਲੁੱਟ ਜਾਰੀ ਰਹੇਗੀ ਅਤੇ ਬਾਜ਼ਾਰ ’ਚ ਮਹਿੰਗੇ ਖਾਦ ਪਦਾਰਥਾਂ ਤੋਂ ਵਿਚੋਲਿਆਂ ਨੂੰ ਫਾਇਦਾ ਹੁੰਦਾ ਰਹੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਟਲ 'ਚ ਪ੍ਰੇਮਿਕਾ ਦਾ ਕਤਲ ਕਰ ਕੇ ਫਰਾਰ ਹੋਏ ਪ੍ਰੇਮੀ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ
NEXT STORY