ਪਟਿਆਲਾ (ਬਲਜਿੰਦਰ)- ਪਟਿਆਲਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭਾਖੜਾ ਨਹਿਰ ’ਚੋਂ 2 ਸਕੀਆਂ ਭੈਣਾਂ ਸਮੇਤ 3 ਨਾਬਾਲਿਗ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਹੈ। ਇਨ੍ਹਾਂ ਤਿੰਨਾਂ ਕੁੜੀਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ 12 ਜੂਨ ਨੂੰ ਥਾਣਾ ਪਸਿਆਣਾ ਵਿਖੇ ਦਰਜ ਕਰਵਾਈ ਗਈ ਸੀ।
ਇਨ੍ਹਾਂ ’ਚੋਂ 2 ਭੈਣਾਂ ਪਿੰਡ ਭਾਨਰਾ ਦੀ ਰਹਿਣ ਵਾਲੀਆਂ ਸਨ। ਕੁੜੀਆਂ ਦੀ ਪਛਾਣ ਮੁਸਕਾਨ (17), ਪ੍ਰਿਆ (14) ਅਤੇ ਬਿੱਲੀ (14) ਦੇ ਰੂਪ ’ਚ ਹੋਈ ਹੈ। ਤਿੰਨਾਂ ਕੁੜੀਆਂ ਦੀਆਂ ਲਾਸ਼ਾਂ ਨੂੰ ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਦੀ ਅਗਵਾਈ ਹੇਠ ਗੋਤਾਖੋਰਾਂ ਨੇ ਬਾਹਰ ਕੱਢਿਆ। ਲਾਸ਼ ਕੱਢਣ ਤੋਂ ਬਾਅਦ ਗੋਤਾਖੋਰਾਂ ਵੱਲੋਂ ਇਸ ਮਾਮਲੇ ’ਚ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਅਸਤੀਫ਼ਾ ਦੇਣ ਤੋਂ ਬਾਅਦ ਇਸ ਸੀਨੀਅਰ ਆਗੂ ਨੇ ਫੜਿਆ ਭਾਜਪਾ ਦਾ ਪੱਲਾ
ਦੋ ਸਕੀਆਂ ਭੈਣਾਂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਗੱਲ ਨੂੰ ਲੈ ਕੇ ਬੱਚੀਆਂ ਨੂੰ ਝਿੜਕਿਆ ਸੀ। ਤੀਜੀ ਬੱਚੀ ਮ੍ਰਿਤਕ ਕੁੜੀਆਂ ਦੇ ਮਾਮੇ ਦੀ ਬੇਟੀ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ’ਤੇ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ। ਉਨ੍ਹਾਂ ਆਪਣੀਆਂ ਬੱਚੀਆਂ ਨੂੰ ਬੜੇ ਸ਼ੌਕ ਨਾਲ ਪਾਲਿਆ ਸੀ। ਤਿੰਨ ਲਾਸ਼ਾਂ ਨੂੰ ਦੇਖ ਕੇ ਪਰਿਵਾਰ ਤੋਂ ਦੁੱਖ ਸਹਿ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਬੱਚੀਆਂ ਦੀ ਮੌਤ ਦਾ ਅਸਲੀ ਕਾਰਨ ਲੱਭਿਆ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਏ ਪਰਿਵਾਰ ਦੇ ਘਰ ਵਿਛ ਗਏ ਸੱਥਰ, ਚੋਰਾਂ ਨੇ ਬਜ਼ੁਰਗ ਦਾ ਕਰ'ਤਾ ਕਤਲ
NEXT STORY