ਸੰਗਰੂਰ, (ਬੇਦੀ)- ਪਿੰਡ ਤੁੰਗਾ ਵਿਖੇ ਮਨਰੇਗਾ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ ਗਿਆ।
ਪਿੰਡ ਦੀ ਭਾਈ ਜੈਤਾ ਸਿੰਘ ਵਾਲੀ ਧਰਮਸ਼ਾਲਾ ਵਿਚ ਇਕੱਠੇ ਹੋਏ ਮਨਰੇਗਾ ਮਜ਼ਦੂਰਾਂ ਦੀ ਸੀ. ਪੀ. ਆਈ. (ਐੱਮ.) ਦੇ ਜ਼ਿਲਾ ਕਮੇਟੀ ਮੈਂਬਰ ਸਤਵੀਰ ਸਿੰਘ, ਬੇਅੰਤ ਸਿੰਘ ਤੇ ਮਾਤਾ ਗੁਰਦੇਵ ਕੌਰ ਨੇ ਅਗਵਾਈ ਕਰਦਿਆਂ ਕਿਹਾ ਕਿ ਪਿੰਡ ਦੇ ਮਨਰੇਗਾ ਕਾਮੇ ਪਿਛਲੇ ਕਈ ਦਿਨਾਂ ਤੋਂ ਵਿਹਲੇ ਫਿਰ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਹੈ। ਉਹ ਕਈ ਵਾਰ ਬੀ. ਡੀ. ਪੀ. ਓ. ਸੰਗਰੂਰ ਨੂੰ ਮਿਲ ਕੇ ਪਿੰਡ ਦੇ ਮਜ਼ਦੂਰਾਂ ਨੂੰ ਮਨਰੇਗਾ ਤਹਿਤ ਕੰਮ ਦੇਣ ਲਈ ਮੰਗ ਪੱਤਰ ਦੇ ਚੁੱਕੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ।
ਉਨ੍ਹਾਂ ਕਿਹਾ ਕਿ ਮਨਰੇਗਾ ਐਕਟ ਤਹਿਤ ਹਰ ਜਾਬ ਕਾਰਡ ਧਾਰਕ ਨੂੰ ਕੰਮ ਦੀ ਮੰਗ ਕਰਨ 'ਤੇ ਸਾਲ ਵਿਚ 100 ਦਿਨ ਕੰਮ ਦੇਣ ਦੀ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਮਸਲੇ ਨੂੰ ਲਮਕਾ ਕੇ ਦਿਨ ਲੰਘਾ ਰਹੇ ਹਨ, ਜੇਕਰ ਛੇਤੀ ਹੀ ਮਨਰੇਗਾ ਕਾਮਿਆਂ ਨੂੰ ਕੰਮ ਨਾ ਦਿੱਤਾ ਗਿਆ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਹਰਦਿਆਲ ਸਿੰਘ, ਅਮਰੀਕ ਸਿੰਘ, ਹਰਵਿੰਦਰ ਕੌਰ, ਬੰਤ ਕੌਰ, ਗੁਰਜੰਟ ਕੌਰ, ਬਲਜੀਤ ਕੌਰ, ਦਰਸ਼ਨ ਸਿੰਘ ਤੇ ਭੂਪਾ ਸਿੰਘ ਆਦਿ ਮੌਜੂਦ ਸਨ।
ਸਰਕਾਰ ਦੇ ਨਸ਼ਿਆਂ ਨੂੰ ਜੜ੍ਹੋਂ ਪੁਟਣ ਦੇ ਦਾਅਵੇ ਖੋਖਲੇ
NEXT STORY