ਬਟਾਲਾ, (ਬੇਰੀ)- ਅੱਜ ਸਾਂਝਾ ਅਧਿਆਪਕ ਮੋਰਚਾ ਜ਼ਿਲਾ ਗੁਰਦਾਸਪੁਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਸੋਮ ਸਿੰਘ ਜੀ. ਟੀ. ਯੂ. (ਵਿਗਿਆਨਕ) ਗੁਰਦਾਸਪੁਰ, ਰਵਿੰਦਰ ਸਿੰਘ ਜਨਰਲ ਸਕੱਤਰ ਅਧਿਆਪਕ ਦਲ, ਨਰਿੰਦਰ ਸਿੰਘ ਲੈਕਚਰਾਰ ਯੂਨੀਅਨ ਆਗੂ, ਤਰਸੇਮ ਲਾਲ ਸ਼ਰਮਾ ਸਾਇੰਸ ਟੀਚਰ ਐਸੋਸੀਏਸ਼ਨ, ਪ੍ਰਿਥਵੀਪਾਲ ਸਿੰਘ ਸੀ. ਐਂਡ. ਵੀ. ਯੂਨੀਅਨ, ਅਮਰੀਕ ਸਿੰਘ ਮਾਸਟਰ ਕੇਡਰ ਯੂਨੀਅਨ ਦੀ ਸਾਂਝੀ ਪ੍ਰਧਾਨਗੀ ਹੇਠ ਹਕੀਕਤ ਰਾਏ ਸਮਾਧ ਬਟਾਲਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਸਕੂਲ ਦੇ ਸਾਇੰਸ ਮਾਸਟਰਾਂ ਦੀ ਡਿਊਟੀ ਲਾਈ ਗਈ ਹੈ, ਜਿਸ ਨਾਲ ਮਿਡਲ ਸਕੂਲਾਂ ਵਿਚ ਪੜ੍ਹਾਈ ਦਾ ਕੰਮ ਬਿਲਕੁਲ ਠੱਪ ਹੋ ਜਾਵੇਗਾ ਤੇ ਸਕੂਲ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਨੇ ਮੰਗ ਕੀਤੀ ਕਿ ਮਿਡਲ ਸਕੂਲ ਦੇ ਸਾਇੰਸ ਮਾਸਟਰਾਂ ਦੀ ਡਿਊਟੀ ਰੱਦ ਕੀਤੀ ਜਾਵੇ, 15 ਦਿਨਾਂ ਦੀ ਮੈਡੀਕਲ ਛੁੱਟੀ ਵਾਲਾ ਪੱਤਰ ਰੱਦ ਕੀਤਾ ਜਾਵੇ, 50 ਸਾਲਾਂ ਦੀ ਉਮਰ ਵਾਲਾ ਜਬਰੀ ਸੇਵਾਮੁਕਤੀ ਦਾ ਫਰਮਾਨ ਰੱਦ ਕੀਤਾ ਜਾਵੇ, ਛੁੱਟੀਆਂ ਸਬੰਧੀ ਸੀ. ਐੱਸ. ਆਰ. ਰੂਲ ਦੀ ਪਾਲਣਾ ਕੀਤੀ ਜਾਵੇ, ਮਹਿਲਾ ਕਰਮਚਾਰੀਆਂ ਦੀ ਬੀ. ਐੱਲ. ਓ. ਦੀ ਡਿਊਟੀ ਰੱਦ ਕੀਤੀ ਜਾਵੇ ਤੇ ਭਵਿੱਖ ਵਿਚ ਬੀ. ਐੱਲ. ਓ. ਦੀ ਡਿਊਟੀ ਸਿੱਖਿਆ ਵਿਭਾਗ 'ਚੋਂ ਨਾ ਲਾਈ ਜਾਵੇ। ਮੀਟਿੰਗ ਵਿਚ ਸੁਖਜਿੰਦਰਪਾਲ ਸਿੰਘ, ਪਵਨ ਕੁਮਾਰ, ਜਸਵਿੰਦਰ ਸਿੰਘ, ਗੁਰਮੁੱਖ ਸਿੰਘ, ਜਗਜੀਤ ਸਿੰਘ, ਮੰਗਲ ਸਿੰਘ, ਸੁਖਵਿੰਦਰ ਸਿੰਘ, ਪ੍ਰਵੀਨ ਕੁਮਾਰ, ਇਕਬਾਲ ਸਿੰਘ ਆਦਿ ਹਾਜ਼ਰ ਸਨ।
ਸ਼ਰਾਬ ਦੀਆਂ 360 ਬੋਤਲਾਂ ਸਮੇਤ 1 ਗ੍ਰਿਫਤਾਰ
NEXT STORY