ਪਟਿਆਲਾ, (ਬਲਜਿੰਦਰ)- ਥਾਣਾ ਸਦਰ ਦੀ ਪੁਲਸ ਨੇ ਐੈੱਸ. ਐੈੱਸ. ਓ. ਇੰਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਸ਼ਰਾਬ ਦੀਆਂ 360 ਬੋਤਲਾਂ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਜਾ ਮੌਕਾ ਪਾ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿਚ ਸੰਨੀ ਸਿੰਘ ਵਾਸੀ ਪਿੰਡ ਸ਼ੇਰਮਾਜਰਾ ਅਤੇ ਨਰਿੰਦਰ ਸਿੰਘ ਵਾਸੀ ਤਰਖਾਣਮਾਜਰਾ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਸੰਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਰਿੰਦਰ ਸਿੰਘ ਫਰਾਰ ਹੋ ਗਿਆ। ਪੁਲਸ ਅਨੁਸਾਰ ਏ. ਐੈੱਸ. ਆਈ. ਕੁਲਦੀਪ ਸਿੰਘ ਪੁਲਸ ਪਾਰਟੀ ਸਮੇਤ ਬੱਸ ਅੱਡਾ ਪੰਜੌਲਾ ਵਿਖੇ ਮੌਜੂਦ ਸਨ। ਉਕਤ ਵਿਅਕਤੀ ਕਾਰ ਵਿਚ ਆ ਰਹੇ ਸਨ ਤੇ ਪੁਲਸ ਪਾਰਟੀ ਨੂੰ ਦੇਖ ਕਾਰ ਛੱਡ ਕੇ ਭੱਜਣ ਲੱਗੇ। ਪੁਲਸ ਨੇ ਮੌਕੇ 'ਤੇ ਸੰਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਨਰਿੰਦਰ ਸਿੰਘ ਫਰਾਰ ਹੋ ਗਿਆ। ਜਦੋਂ ਪੁਲਸ ਨੇ ਗੱਡੀ ਚੈੱਕ ਕੀਤੀ ਤਾਂ ਉਸ ਵਿਚੋਂ ਸ਼ਰਾਬ ਦੀਆਂ 360 ਬੋਤਲਾਂ ਬਰਾਮਦ ਹੋਈਆਂ।
ਅਣਪਛਾਤੇ ਵਾਹਨ ਦੀ ਟੱਕਰ ਨਾਲ ਔਰਤ ਦੀ ਮੌਤ
NEXT STORY