ਮੋਗਾ, (ਜਗ ਬਾਣੀ ਟੀਮ)- ਪਾਵਰ ਕਾਰਪੋਰੇਸ਼ਨ ਵੱਲੋਂ ਮੁਲਾਜ਼ਮਾਂ ਦੀਆਂ ਬੀਤੇ ਜਨਵਰੀ ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਕਰਨ ਦੇ ਰੋਸ ਵਜੋਂ ਜ਼ਿਲੇ ਦੇ ਵੱਖ-ਵੱਖ ਬਲਾਕਾਂ ਅਤੇ ਸਬ ਡਵੀਜ਼ਨਾਂ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਸੜਕਾਂ 'ਤੇ ਰੋਸ ਮਾਰਚ ਕਰਨ ਤੋਂ ਇਲਾਵਾ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ, ਜਿਨ੍ਹਾਂ 'ਚ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਸਬ ਡਵੀਜ਼ਨ ਪੱਤੋ ਹੀਰਾ ਸਿੰਘ ਦੇ ਬਿਜਲੀ ਕਾਮਿਆਂ ਨੇ ਪ੍ਰਧਾਨ ਜ਼ੋਰਾ ਸਿੰਘ ਅਤੇ ਸਕੱਤਰ ਜਗਤਾਰ ਸਿੰਘ ਦੀ ਅਗਵਾਈ 'ਚ ਸਬ ਡਵੀਜ਼ਨ ਬਿਜਲੀ ਬੋਰਡ ਦਫਤਰ ਬੱਧਨੀ ਕਲਾਂ ਦੇ ਸਮੂਹ ਮੁਲਾਜ਼ਮਾਂ ਅਤੇ ਰਿਟਾਇਰਡ ਮੁਲਾਜ਼ਮਾਂ, ਸਬ-ਡਵੀਜ਼ਨ ਧਰਮਕੋਟ ਦੇ ਸਮੂਹ ਬਿਜਲੀ ਕਾਮਿਆਂ, ਸਬ ਡਵੀਜ਼ਨ ਬਿਲਾਸਪੁਰ ਦੇ ਕਰਮਚਾਰੀਆਂ, ਸਬ ਡਵੀਜ਼ਨ ਕੋਟ ਈਸੇ ਖਾਂ, ਬਾਘਾਪੁਰਾਣਾ ਟੈਕਨੀਕਲ ਸਰਵਿਸਿਜ਼ ਯੂਨੀਅਨ ਸ਼ਹਿਰੀ ਸਬ-ਡਵੀਜ਼ਨ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਰੋਸ ਮੁਜ਼ਾਹਰਿਆਂ 'ਚ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ 'ਚ ਮੁਲਾਜ਼ਮਾਂ ਨੂੰ ਮਹੀਨੇ ਦੇ ਆਖਰੀ ਦੋ ਵਰਕਿੰਗ ਦਿਨਾਂ 'ਚ ਤਨਖਾਹ ਮਿਲਦੀ ਰਹੀ ਹੈ ਤੇ ਅੱਜ ਜਦੋਂ ਬੋਰਡ 'ਚ ਪੰਜ-ਪੰਜ, ਛੇ-ਛੇ ਫੀਡਰਾਂ ਨੂੰ ਹਨੇਰੇ-ਸਵੇਰੇ ਆਪਣੇ ਨਿੱਜੀ ਵ੍ਹੀਕਲ ਵਰਤਕੇ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਚਲਾਇਆ ਜਾ ਰਿਹਾ ਤਾਂ ਕਿ ਲੋਕਾਂ ਨੂੰ ਨਿਰਵਿਘਨਤਾ ਨਾਲ ਬਿਜਲੀ ਸਪਲਾਈ ਮਿਲ ਸਕੇ। ਮੁਲਾਜ਼ਮਾਂ ਮੰਗ ਕੀਤੀ ਕਿ ਜੇਕਰ ਤਨਖਾਹ ਤੁਰੰਤ ਰਿਲੀਜ਼ ਨਹੀਂ ਕੀਤੀ ਗਈ ਤਾਂ ਇਹ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੀ ਹੋਵੇਗੀ।
ਇਹ ਹਨ ਮੰਗਾਂ
d ਝੂਠੇ ਪਏ ਕੇਸ ਰੱਦ ਕੀਤੇ ਜਾਣ ਅਤੇ ਬੰਦ ਕੀਤੇ ਥਰਮਲ ਪਲਾਂਟ ਚਾਲੂ ਕੀਤੇ ਜਾਣ।
d ਡੀ. ਏ. ਕਿਸ਼ਤਾਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਤੇ ਨਵੇਂ ਪੇ-ਸਕੇਲ ਦਿੱਤੇ ਜਾਣ।
d ਕਰਮਚਾਰੀਆਂ ਦੀ ਬਕਾਇਆ ਰਹਿੰਦੀ ਤਨਖਾਹ ਜਲਦੀ ਰਿਲੀਜ਼ ਕੀਤੀ ਜਾਵੇ।
ਕਾਰਾਂ ਨੂੰ ਅੱਗ ਲਾਉਣ ਦੇ ਮਾਮਲੇ 'ਚ ਬਲਵਿੰਦਰ ਸਿੰਘ ਨੇ ਕੀਤਾ ਪੁਲਸ ਅੱਗੇ ਆਤਮ ਸਮਰਪਣ
NEXT STORY