ਕਲਾਨੌਰ, (ਬੇਰੀ, ਮਨਮੋਹਨ, ਵਿਨੋਦ) - ਅੱਜ ਕਸਬਾ ਕਲਾਨੌਰ 'ਚ ਛੋਟੇ ਹਾਥੀ ਵਾਹਨ ਦੇ ਪਲਟਣ ਨਾਲ ਬੱਚਿਆਂ ਸਮੇਤ 17 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਤਰੁੰਤ ਕਮਿਊਨਿਟੀ ਸਿਹਤ ਕੇਂਦਰ 'ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਾਖਲ ਜ਼ਖ਼ਮੀਆਂ ਨੇ ਦੱਸਿਆ ਕਿ ਪਿੰਡ ਕਾਹਲਾਵਾਲੀ ਦੇ ਸੋਹਣ ਮਸੀਹ ਨਾਮਕ ਨੌਜਵਾਨ ਦਾ ਨਿਕਾਹ ਪਿੰਡ ਖੁਸ਼ੀਪੁਰ ਦੀ ਸੋਨੀਆ ਨਾਲ ਅੱਜ ਮਸਤਕੋਟ ਸਥਿਤ ਮਸੀਹ ਚਰਚ ਵਿਚ ਹੋਇਆ ਸੀ ਅਤੇ ਪਿੰਡ ਕਾਹਲਾਵਾਲੀ ਦੇ ਛੋਟਾ ਹਾਥੀ ਚਾਲਕ ਬਿੱਟੂ ਜੋ ਲਾੜੇ ਦਾ ਦੋਸਤ ਹੈ ਨੇ ਆਪਣੇ ਛੋਟੇ ਹਾਥੀ 'ਤੇ ਬਿਠਾ ਕੇ ਬਰਾਤੀਆਂ ਨੂੰ ਲੈ ਕੇ ਆ ਰਿਹਾ ਸੀ ਅਤੇ ਜਦੋਂ ਕਲਾਨੌਰ ਤੋਂ ਬਾਹਰ ਕਿਰਨ ਪੁਲ ਪਾਰ ਕੀਤਾ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਛੋਟਾ ਹਾਥੀ ਪਲਟ ਗਿਆ।
ਜਿਸ ਨਾਲ ਕਾਹਲਾਵਾਲੀ ਦੇ ਵਾਸੀ ਸੋਨੀ ਮਸੀਹ, ਅਲੀਸਾ, ਕਰਮਾ ਮਸੀਹ, ਅਮਰਜੀਤ, ਭੋਲੀ, ਗੁਰਨਾਮ ਮਸੀਹ, ਸੋਨੀਆ, ਪ੍ਰੀਆ, ਪੂਜਾ, ਪ੍ਰੀਆ, ਅੰਜਲੀ, ਬੱਗਾ ਮਸੀਹ, ਸਰਬਜੀਤ, ਰਤਨੀ, ਕਰੈਸਦ ਮਸੀਹ, ਬਲਬੀਰ ਅਤੇ ਰੂਪ ਸਮੇਤ 17 ਜਣੇ ਫੱਟੜ ਹੋ ਗਏ, ਜਿਸ ਵਿਚੋਂ ਦੋ ਨੂੰ ਸਿਵਲ ਹਸਪਤਾਲ ਗੁਰਦਾਸਪੁਰ 'ਚ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਡਾ. ਹਰਪਾਲ ਸਿੰਘ ਅਤੇ ਕਮਿਊਨਿਟੀ ਸਿਹਤ ਕੇਂਦਰ ਦੇ ਐਮਰਜੈਂਸੀ ਸਟਾਫ ਵੱਲੋਂ ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ। ਇਸ ਸਬੰਧੀ ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਰਾਜਬੀਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਸਥਾਨ 'ਤੇ ਪੁੱਜੇ ਪਰ ਛੋਟਾ ਹਾਥੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
8 ਥਾਣਾ ਮੁਖੀਆਂ ਦੇ ਹੋਏ ਤਬਾਦਲੇ
NEXT STORY