ਲੁਧਿਆਣਾ(ਹਿਤੇਸ਼)-ਕੇਂਦਰ ਸਰਕਾਰ ਦੇ ਡਰੀਮ ਪ੍ਰਾਜੈਕਟ ਸਮਾਰਟ ਸਿਟੀ ਮਿਸ਼ਨ ਦੀ ਤੀਜੀ ਵਰ੍ਹੇਗੰਢ ਹੋਣ ਦੇ ਬਾਵਜੂਦ ਲੁਧਿਆਣਾ ਵਿਚ ਹੁਣ ਤੱਕ ਇਕ ਵੀ ਪ੍ਰਾਜੈਕਟ ਜ਼ਮੀਨੀ ਪੱਧਰ 'ਤੇ ਸ਼ੁਰੂ ਨਹੀਂ ਹੋ ਸਕਿਆ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸਮਾਰਟ ਸਿਟੀ ਬਣਾਉਣ ਲਈ ਲੁਧਿਆਣਾ ਦਾ ਨਾਂ ਪਹਿਲੇ 20 ਸ਼ਹਿਰਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਉਸ 'ਤੇ ਕੰਮ ਸ਼ੁਰੂ ਕਰਨ ਦੀ ਜਗ੍ਹਾ ਕਾਫੀ ਸਮਾਂ ਸਰਵੇ ਦੇ ਨਾਂ 'ਤੇ ਕੱਢ ਦਿੱਤਾ ਗਿਆ ਹੈ। ਫਿਰ ਡਿਟੇਲ ਪ੍ਰਾਜੈਕਟ ਰਿਪੋਰਟ ਬਣਾਉਣ ਤੋਂ ਲੈ ਕੇ ਬੋਰਡ ਆਫ ਡਾਇਰੈਕਟਰਜ਼ ਦੀ ਮਨਜ਼ੂਰੀ ਮਿਲਣ ਦੀ ਇਕ ਲੰਬੀ ਪ੍ਰਕਿਰਿਆ ਵਿਚੋਂ ਗੁਜ਼ਰਨਾ ਪੈਂਦਾ ਹੈ, ਜਿਸ ਨਾਲ ਨਤੀਜਾ ਹੈ ਕਿ ਹੁਣ ਤੱਕ ਸਰਕਾਰੀ ਇਮਾਰਤ 'ਤੇ ਸੋਲਰ ਸਿਸਟਮ ਲਾਉਣ ਦਾ ਜੋ ਇਕ ਪ੍ਰਾਜੈਕਟ ਹੁਣ ਤੱਕ ਸ਼ੁਰੂ ਹੋ ਸਕਿਆ ਹੈ, ਉਸ ਦੇ ਮੀਟਰ ਨਾ ਲੱਗਣ ਕਾਰਨ ਬਿਜਲੀ ਦੀ ਸਪਲਾਈ ਮਿਲਣੀ ਸ਼ੁਰੂ ਨਹੀਂ ਹੋਈ। ਇਸੇ ਤਰ੍ਹਾਂ ਡਿਜੀਟਲ ਕੈਮਰਾ ਸਾਈਨ ਬੋਰਡ ਲਾਉਣ ਦਾ ਕੰਮ ਵੀ ਗਰਾਊਂਡ ਪੱਧਰ 'ਤੇ ਸ਼ੁਰੂ ਨਹੀਂ ਹੋ ਸਕਿਆ ਅਤੇ ਸੋਡੀਅਮ ਦੀ ਜਗ੍ਹਾ ਐੱਲ. ਈ. ਡੀ. ਲਾਈਟਾਂ ਲਾਉਣ ਦੀ ਯੋਜਨਾ ਵੀ ਚੀਫ ਮਨਿਸਟਰ ਵਲੋਂ 11 ਮਾਰਚ ਨੂੰ ਨੀਂਹ ਪੱਥਰ ਰੱਖਣ ਦੇ ਬਾਵਜੂਦ ਹੁਣ ਤੱਕ ਸਰਵੇ ਕਰਨ 'ਤੇ ਅਟਕੀ ਹੋਈ ਹੈ।
ਸਿੰਗਲ ਟੈਂਡਰ ਸਬੰਧੀ ਸਿੱਧੂ ਦੀਆਂ ਸ਼ਰਤਾਂ ਦਾ ਲੱਗਾ ਹੋਇਐ ਗ੍ਰਹਿਣ
ਸਮਾਰਟ ਸਿਟੀ ਦੇ ਕਾਫੀ ਪ੍ਰਾਜੈਕਟ ਲੇਟ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਕਮਿਸ਼ਨਰ ਥੋਰੀ ਦੇ ਸਮੇਂ ਪਾਸ ਕੀਤੇ ਗਏ ਟੈਂਡਰ ਨੂੰ ਮੇਅਰ ਵਲੋਂ ਇਤਰਾਜ਼ ਲਾਉਣ ਕਾਰਨ ਸਾਰੀ ਕਾਰਵਾਈ ਮੁੜ ਤੋਂ ਕਰਨੀ ਪਈ ਸੀ। ਉਸ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸਿੰਗਲ ਟੈਂਡਰ ਮੁਤਾਬਕ ਰੱਖੀਆਂ ਗਈਆਂ ਸ਼ਰਤਾਂ ਦਾ ਗ੍ਰਹਿਣ ਲੱਗ ਗਿਆ, ਜਿਸ ਕਾਰਨ ਕਈ ਪ੍ਰਾਜੈਕਟਾਂ ਦੇ ਟੈਂਡਰ ਮੁੜ ਤੋਂ ਲਾਉਣੇ ਪਏ ਹਨ।
ਹਵਾ 'ਚ ਲਟਕ ਰਹੀਆਂ ਯੋਜਨਾਵਾਂ
* ਫਿਰੋਜ਼ਗਾਂਧੀ ਮਾਰਕੀਟ ਵਿਚ ਮਲਟੀਸਟੋਰੀ ਪਾਰਕਿੰਗ।
* ਮਲਹਾਰ ਰੋਡ ਨੂੰ ਸਮਾਰਟ ਰੋਡ ਬਣਾਉਣਾ।
* ਨਹਿਰ ਤੋਂ 24 ਘੰਟੇ ਪਾਣੀ ਦੀ ਸਪਲਾਈ।
* ਸੀਵਰੇਜ ਸਿਸਟਮ ਨੂੰ ਅਪਗ੍ਰੇਡ ਕਰਨਾ।
* ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟ੍ਰਾਂਮ ਸੀਵਰੇਜ ਦਾ ਨਿਰਮਾਣ।
* ਸਰਾਭਾ ਨਗਰ ਮਾਰਕੀਟ ਅਤੇ ਘੁਮਾਰ ਮੰਡੀ ਦੀ ਕਾਇਆਕਲਪ।
* 'ਨੋ ਵ੍ਹੀਕਲ ਜ਼ੋਨ' ਬਣਾ ਕੇ ਈ-ਰਿਕਸ਼ਾ ਚਲਾਉਣਾ।
* ਇਹ ਪ੍ਰਾਜੈਕਟ ਵੀ ਹੈ ਯੋਜਨਾਂ 'ਚ
* ਸਾਈਕਲ ਟ੍ਰੈਕ ਬਣਾਉਣਾ।
* ਆਰਤੀ ਚੌਕ ਵਿਚ ਅੰਡਰ ਗਰਾਊਂਡ ਪਾਰਕਿੰਗ ਦੀ ਉਸਾਰੀ।
* ਪੱਖੋਵਾਲ ਰੋਡ 'ਤੇ ਰੇਲਵੇ ਓਵਰ ਬ੍ਰਿਜ ਦੀ ਉਸਾਰੀ।
* ਕਮਾਂਡ ਐਂਡ ਕੰਟਰੋਲ ਸੈਂਟਰ।
* ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ।
* ਕੰਸਟਰੱਕਸ਼ਨ ਐਂਡ ਡਿਮੋਲੀਸ਼ਨ ਵੇਸਟ ਮੈਨੇਜਮੈਂਟ ਪਲਾਂਟ।
* ਸਾਲਿਡ ਵੇਸਟ ਮੈਨੇਜਮੈਂਟ ਤਹਿਤ ਸਮਾਰਟ ਬਿਨ ਲਾਉਣਾ।
* ਇਹ ਹੈ ਪ੍ਰਾਜੈਕਟ ਬਣਾਉਣ ਤੋਂ ਮਨਜ਼ੂਰੀ ਦੇਣ ਦੀ ਪ੍ਰਕਿਰਿਆ
* ਪਬਲਿਕ ਫੀਡਬੈਕ ਦੇ ਆਧਾਰ 'ਤੇ ਏਰੀਆ ਅਤੇ ਯੋਜਨਾ ਫਾਈਨਲ।
* ਲੋਕਲ ਲੇਵਲ ਟੈਕਨੀਕਲ ਕਮੇਟੀ ਵਿਚ ਚਰਚਾ।
* ਫਿਰ ਸ਼ੁਰੂ ਹੁੰਦੀ ਹੈ ਡਿਟੇਲ ਪ੍ਰਾਜੈਕਟ ਰਿਪੋਰਟ ਬਣਾਉਣ ਦੀ ਪ੍ਰਕਿਰਿਆ।
* ਸਟੇਟ ਪੱਧਰ ਟੈਕਨੀਕਲ ਕਮੇਟੀ ਦੀ ਬੈਠਕ ਵਿਚ ਸਹਿਮਤੀ।
* ਟੈਕਨੀਕਲ ਐਡਵਾਈਜ਼ਰ ਤੋਂ ਟੈਂਗਰ ਲਾਉਣ ਦੀ ਮਨਜ਼ੂਰੀ।
* ਐਗਜ਼ੀਕਿਊਟਿਵ ਕਮੇਟੀ ਅਤੇ ਬੋਰਡ ਆਫ ਡਾਇਰੈਕਟਰਾਂ ਦੀ ਮੀਟਿੰਗ ਵਿਚ ਵਰਕ ਆਰਡਰ ਦੇਣ ਲਈ ਹਰੀ ਝੰਡੀ।
ਪਨਬੱਸਾਂ ਦਾ ਰਿਹਾ ਚੱਕਾ ਜਾਮ, ਪੀ. ਆਰ. ਟੀ. ਸੀ. ਤੇ ਨਿੱਜੀ ਬੱਸਾਂ ਨੇ ਸੰਭਾਲੀ ਕਮਾਨ
NEXT STORY