ਸਮਰਾਲਾ (ਗਰਗ, ਬੰਗੜ) : ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਚਿੱਪ ਵਾਲੇ ਨਵੇਂ ਸਮਾਰਟ ਬਿਜਲੀ ਮੀਟਰ ਲਗਾਉਣ ਦਾ ਫ਼ਰਮਾਨ ਹਾਲ ਹੀ 'ਚ ਜਾਰੀ ਕੀਤਾ ਹੈ। ਇਸ ਫ਼ਰਮਾਨ ਤੋਂ ਬਾਅਦ ਜਿਉਂ ਹੀ ਬਿਜਲੀ ਵਿਭਾਗ ਨੇ ਇਹ ਮੀਟਰ ਵੱਖ-ਵੱਖ ਪਿੰਡਾਂ ਵਿੱਚ ਲਗਾਉਣੇ ਸ਼ੁਰੂ ਕੀਤੇ ਤਾਂ ਕਿਸਾਨਾਂ ਵੱਲੋਂ ਇਨ੍ਹਾਂ ਮੀਟਰਾਂ ਦਾ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ। ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਅੱਜ ਕਈ ਪਿੰਡਾਂ ਵਿੱਚ ਲਗਾਏ ਗਏ ਇਨ੍ਹਾਂ ‘ਚਿੱਪ’ ਵਾਲੇ ਮੀਟਰਾਂ ਨੂੰ ਉਖਾੜ ਕੇ ਸੁੱਟ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਸਹੁਰੇ ਦੀ ਮੌਤ ਦੇ 27 ਸਾਲਾਂ ਮਗਰੋਂ ਜੱਗ-ਜ਼ਾਹਰ ਹੋਇਆ ਸੱਸ ਦਾ ਕਾਰਾ, ਨੂੰਹ ਨੇ ਖੋਲ੍ਹੇ ਰਾਜ਼
ਕਿਸਾਨਾਂ ਨੇ ਮੀਟਰ ਉਖਾੜਨ ਤੋਂ ਬਾਅਦ ਸਿੱਧੀਆਂ ਕੁੰਡੀਆਂ ਪਾਉਂਦੇ ਹੋਏ ਬਿਜਲੀ ਸਪਲਾਈ ਵੀ ਚਾਲੂ ਕਰ ਲਈ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਉਹ ਸੂਬੇ ਵਿੱਚ ਚਿੱਪ ਵਾਲਾ ਇਕ ਵੀ ਮੀਟਰ ਲੱਗਣ ਨਹੀਂ ਦੇਣਗੇ, ਕਿਉਂਕਿ ਕੇਂਦਰ ਸਰਕਾਰ ਦੀ ਸੂਬੇ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਨੂੰ ਫੇਲ੍ਹ ਕਰਨ ਲਈ ਇਹ ਬਹੁਤ ਵੱਡੀ ਸਾਜਿਸ਼ ਹੈ। ਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਪਿੰਡ ਘੁਲਾਲ ਅਤੇ ਪਿੰਡ ਖੱਟਰਾਂ ਵਿਖੇ ਲਗਾਏ ਗਏ ਚਿੱਪ ਵਾਲੇ ਸਮਾਰਟ ਮੀਟਰਾਂ ਨੂੰ ਪੁੱਟਣ ਮਗਰੋਂ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਵਿਤਕਰੇਬਾਜ਼ੀ ਕਰ ਰਹੀ ਹੈ ਅਤੇ ਇਹ ਸਮਾਰਟ ਮੀਟਰ ਸਿਰਫ ਪੰਜਾਬ ਦੇ ਗਰੀਬ ਲੋਕਾਂ ਨੂੰ ਮੁਫ਼ਤ ਬਿਜਲੀ ਯੋਜਨਾ ਨੂੰ ਰੋਕਣ ਲਈ ਹੀ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਮਹਿੰਗਾ ਹੋ ਸਕਦੈ ਬੱਸਾਂ ਦਾ ਸਫ਼ਰ
ਕਿਸਾਨ ਆਗੂਆਂ ਨੇ ਇਹ ਦੋਸ਼ ਵੀ ਲਗਾਇਆ ਕਿ ਕੇਂਦਰ ਸਰਕਾਰ ਦੀ ਸਮਾਰਟ ਮੀਟਰ ਯੋਜਨਾ ਦੇਸ਼ ਦੇ ਵੱਡੇ ਧਨਾਢ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਹੀ ਲਾਗੂ ਕੀਤੀ ਗਈ ਹੈ। ਇਸ ਮੌਕੇ ਕਿਸਾਨ ਆਗੂ ਗਿਆਸਪੁਰਾ ਨੇ ਐਲਾਨ ਕੀਤਾ ਕਿ ਭਾਵੇ ਕੇਂਦਰ ਸਰਕਾਰ ਗ੍ਰਾਂਟਾ ਬੰਦ ਕਰਨ ਦੀ ਧਮਕੀ ਦੇ ਕੇ ਸੂਬਾ ਸਰਕਾਰ ਨੂੰ ਇਹ ਨਵੇਂ ਮੀਟਰ ਲਗਾਉਣ ਲਈ ਮਜ਼ਬੂਰ ਕਰ ਰਹੀ ਹੈ ਪਰ ਪੰਜਾਬ ਵਿੱਚ ਜ਼ਬਰਦਸਤੀ ਲਗਾਏ ਜਾ ਰਹੇ ਸਮਾਰਟ ਬਿਜਲੀ ਮੀਟਰ ਕਿਸੇ ਕੀਮਤ 'ਤੇ ਲੱਗਣ ਨਹੀਂ ਦਿੱਤੇ ਜਾਣਗੇ ਅਤੇ ਜਿੱਥੇ-ਜਿੱਥੇ ਵੀ ਇਹ ਮੀਟਰ ਲਗਾਏ ਜਾ ਰਹੇ ਹਨ, ਉੱਥੇ ਜੱਥੇਬੰਦੀ ਦੀ ਅਗਵਾਈ ਵਿੱਚ ਇਹ ਮੀਟਰ ਉਖਾੜਨ ਦੀ ਮੁਹਿੰਮ ਵਿੱਢ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਗੰਨਮੈਨ ਤੋਂ ਬੈਂਕ ਦਾ ਸਫ਼ਰ ਸ਼ੁਰੂ ਕਰਨ ਵਾਲਾ ਬਣਿਆ 'ਮੈਨੇਜਰ', ਮਿਹਨਤ ਤੇ ਲਗਨ ਦੀ ਸਭ ਨੇ ਕੀਤੀ ਤਾਰੀਫ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਰਤਾਰਪੁਰ ਸਾਹਿਬ ਲਈ ਰੱਖੀ 20 ਡਾਲਰ ਦੀ ਫੀਸ ਤੇ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰਵਾਉਣ ਲਈ ਧਰਨਾ ਸ਼ੁਰੂ
NEXT STORY