ਮਾਸਕੋ (UNI) : ਰੂਸ ਦੇ ਸਾਰਾਤੋਵ ਖੇਤਰੀ ਲਾਗ ਵਾਲੇ ਰੋਗਾਂ ਦੇ ਕਲੀਨਿਕਲ ਹਸਪਤਾਲ (Saratov Regional Infectious Diseases Clinical Hospital) ਵਿੱਚ ਵੀਰਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਸੱਤ ਲੋਕ ਜ਼ਖਮੀ ਹੋ ਗਏ ਹਨ।
ਖੇਤਰੀ ਕਾਨੂੰਨ ਲਾਗੂ ਕਰਨ ਵਾਲੇ ਅਥਾਰਟੀ ਨੇ ਦੱਸਿਆ ਕਿ ਇਹ ਅੱਗ ਸਥਾਨਕ ਸਮੇਂ ਅਨੁਸਾਰ ਤੜਕੇ 2:40 ਵਜੇ (2240 GMT ਬੁੱਧਵਾਰ) ਲੱਗੀ। ਸਾਰਾਤੋਵ ਖੇਤਰ ਦੇ ਪ੍ਰੌਸੀਕਿਊਟਰ ਦਫ਼ਤਰ ਅਨੁਸਾਰ, ਅੱਗ ਨੇ ਹਸਪਤਾਲ ਦੀ ਦੂਜੀ ਮੰਜ਼ਿਲ 'ਤੇ ਸਥਿਤ ਤਿੰਨ ਇਲਾਜ ਕਮਰਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ। ਜ਼ਖਮੀ ਹੋਏ ਸੱਤ ਲੋਕਾਂ ਨੂੰ ਇਸ ਸਮੇਂ ਡਾਕਟਰੀ ਦੇਖਭਾਲ ਅਧੀਨ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਟਾਂਬੋਵ ਸ਼ਹਿਰ ਦੇ ਇੱਕ ਮਨੋਵਿਗਿਆਨਕ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਸੀ, ਜਿਸ ਵਿੱਚ ਪੰਜ ਲੋਕ ਜ਼ਖਮੀ ਹੋਏ ਸਨ।
ਅਫਗਾਨਿਸਤਾਨ 'ਚ ਭੂਚਾਲ ਪੀੜਤਾਂ ਲਈ UN ਦੀ ਫੌਰੀ ਮਦਦ ਦੀ ਅਪੀਲ, ਭੋਜਨ ਸੰਕਟ ਨਾਲ ਜੂਝ ਰਹੇ 90% ਪਰਿਵਾਰ
NEXT STORY