ਅੰਮ੍ਰਿਤਸਰ, (ਦਲਜੀਤ)- ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਵੱਲੋਂ ਪੁਲਸ ਟੀਮ ਨਾਲ ਢਾਬ ਬਸਤੀ ਰਾਮ ਸਥਿਤ ਹੋਲਸੇਲ ਮਾਰਕੀਟ 'ਚ ਛਾਪੇ ਮਾਰ ਕੇ ਕਈ ਤਰ੍ਹਾਂ ਦੇ ਖਾਧ ਪਦਾਰਥਾਂ ਦੇ ਸੈਂਪਲ ਭਰੇ ਗਏ। ਕਈ ਦੁਕਾਨਦਾਰਾਂ ਨੇ ਸ਼ਟਰ ਡਾਊਨ ਕਰ ਦਿੱਤੇ ਕਿਉਂਕਿ ਟੀਮ ਨਾਲ ਪੁਲਸ ਫੋਰਸ ਗਈ ਹੋਈ ਸੀ, ਇਸ ਲਈ ਕਈ ਦੁਕਾਨਾਂ ਨੂੰ ਬੰਦ ਹੋਣ ਤੋਂ ਪੁਲਸ ਨੇ ਰੋਕ ਲਿਆ। ਟੀਮ ਦੇ ਪੁੱਜਦੇ ਹੀ ਪੂਰੀ ਮਾਰਕੀਟ ਵਿਚ ਸੰਨਾਟਾ ਛਾ ਗਿਆ। ਟੀਮ ਨੇ ਸ਼ਿਆਮ ਦਾਸ ਐਂਡ ਸੰਨਜ਼ ਜਿਥੇ ਤੇਲ ਕੱਢਣ ਲਈ ਕੋਹਲੂ ਲੱਗਾ ਹੋਇਆ ਸੀ, ਤੋਂ ਤੇਲ, ਘਿਉ ਦੇ ਸੈਂਪਲ ਲਏ।
ਡਾ. ਭਾਗੋਵਾਲੀਆ ਨੇ ਦੱਸਿਆ ਕਿ ਇਸ ਕੋਹਲੂ ਵਿਚ ਇੰਨੀ ਗੰਦਗੀ ਸੀ ਕਿ ਸਾਹ ਲੈਣਾ ਵੀ ਮੁਸ਼ਕਲ ਸੀ। ਇਥੋਂ ਉਨ੍ਹਾਂ ਤੇਲ ਤੋਂ ਇਲਾਵਾ ਘਿਉ ਦੇ ਸੈਂਪਲ ਲੈ ਕੇ ਉਨ੍ਹਾਂ ਦਾ ਲਾਇਸੈਂਸ 2 ਹਫ਼ਤਿਆਂ ਲਈ ਸਸਪੈਂਡ ਕਰ ਦਿੱਤਾ ਹੈ ਅਤੇ ਇਸ ਦੀ ਹਾਲਤ ਨੂੰ ਸੁਧਾਰਨ ਲਈ 2 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ, ਤਦ ਤੱਕ ਇਹ ਕੰਪਨੀ ਵਾਲੇ ਲਾਇਸੈਂਸ ਬਹਾਲ ਹੋਣ ਤੱਕ ਕੋਹਲੂ ਚਲਾ ਕੇ ਤੇਲ ਕੱਢਣ ਦਾ ਕੰਮ ਨਹੀਂ ਕਰ ਸਕਣਗੇ, ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਗਜੀਤ ਸਿੰਘ ਐਂਡ ਸੰਨਜ਼ ਤੋਂ ਦੇਸੀ ਘਿਉ ਅਤੇ ਤੇਲ ਦਾ ਸੈਂਪਲ ਭਰੇ ਗਏ। ਹੋਰ ਦੁਕਾਨਦਾਰਾਂ ਵੱਲੋਂ ਹਲਦੀ, ਹਰੀ ਮਿਰਚ, ਆਂਵਲੇ ਦਾ ਮੁਰੱਬਾ ਆਦਿ ਦੇ ਸੈਂਪਲ ਭਰੇ ਗਏ।
ਟੀਮ ਨੂੰ ਸ਼ੱਕ ਸੀ ਕਿ ਉਹ ਇੰਨੀ ਵੱਡੀ ਮਾਰਕੀਟ ਵਿਚ ਕਾਰਵਾਈ ਕਰਨ ਜਾ ਰਹੇ ਹਨ, ਇਸ ਲਈ ਉਨ੍ਹਾਂ ਨੇ ਪੁਲਸ ਕਮਿਸ਼ਨਰ ਨਾਲ ਪੁਲਸ ਭੇਜਣ ਦੀ ਬੇਨਤੀ ਕੀਤੀ ਸੀ, ਜਿਸ 'ਤੇ ਡਿਪਟੀ ਸੁਪਰਡੈਂਟ ਆਫ ਪੁਲਸ ਨਰਿੰਦਰ ਸਿੰਘ ਤੇ ਡੀ. ਐੱਸ. ਪੀ. ਮਨਜੀਤ ਸਿੰਘ ਭਾਰੀ ਫੋਰਸ ਨਾਲ ਟੀਮ ਨਾਲ ਉਥੇ ਗਏ। ਇਸ ਮੌਕੇ ਫੂਡ ਇੰਸਪੈਕਟਰ ਮੈਡਮ ਰਜਨੀ ਵੀ ਮੌਜੂਦ ਸਨ।
ਰਵਿੰਦਰ ਗੋਸਾਈਂ ਕਤਲ ਕਾਂਡ ਕਾਰਗਰ ਸਿੱਧ ਹੋ ਸਕਦੀ ਹੈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ
NEXT STORY