ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਪੁਲਸ ਦੇ ਖੂਫੀਆ ਵਿਭਾਗ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਖੂਫੀਆ ਵਿਭਾਗ ਨੇ ਪਾਕਿਸਤਾਨ ਤੋਂ ਤਸਕਰੀ ਅਤੇ ਗੈਂਗਸਟਰ ਨਾਲ ਲਿੰਕ ਦਾ ਵੱਡਾ ਖੁਲਾਸਾ ਕਰਦਿਆਂ 7 ਕਿਲੋ ਹੈਰੋਇਨ ਨਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਚ ਪੰਜਾਬ ਪੁਲਸ ਦਾ ਸਾਬਕਾ ਮੁਲਾਜ਼ਮ ਰਣਜੀਤ ਸਿੰਘ ਵੀ ਸ਼ਾਮਲ ਹੈ। ਪੁਲਸ ਮੁਤਾਬਕ ਜੇਲ 'ਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ 'ਤੇ ਇਹ ਸਾਰਾ ਕੰਮ ਹੋ ਰਿਹਾ ਸੀ।

ਦਰਅਸਲ ਗ੍ਰਿਫਤਾਰ ਸਾਬਕਾ ਪੁਲਸ ਮੁਲਾਜ਼ਮ ਰਣਜੀਤ ਸਿੰਘ ਸਾਲ 2012 'ਚ ਅਟਾਰੀ ਸੀਮਾ ਨਾਲ ਲੱਗਦੇ ਪੁਲ 'ਤੇ ਤਾਇਨਾਤ ਸੀ ਜਿਥੋਂ ਪਾਕਿਸਤਾਨ ਤੋਂ ਭਾਰਤ ਆਉਣ ਵਾਲੀ ਟ੍ਰੇਨ ਲੰਘਦੀ ਸੀ। ਪਾਕਿਸਤਾਨ ਦੀ ਟ੍ਰੇਨ ਦਾ ਡਰਾਈਵਰ ਹੈਰੋਇਨ ਨਾਲ ਭਰਿਆ ਬੈਗ ਇਥੇ ਸੁੱਟ ਦਿੰਦਾ ਸੀ ਜਿਸ ਤੋਂ ਬਾਅਦ ਆਰੋਪੀ ਪੁਲਸ ਕਰਮਚਾਰੀ ਉਹ ਹੈਰੋਇਨ ਭਾਰਤ ਵਿਚ ਵੇਚਦਾ ਸੀ।

ਇਸ ਦੌਰਾਨ ਖੂਫੀਆ ਵਿਭਾਗ ਡੀ.ਆਰ.ਆਈ. ਨੇ 23 ਕਿਲੋ ਹੈਰੋਇਨ ਬਰਾਮਦ ਕੀਤੀ ਜਿਸ ਵਿਚ ਸ਼ਾਮਿਲ ਇਹ ਪੁਲਸ ਮੁਲਾਜ਼ਮ ਫਰਾਰ ਹੋ ਗਿਆ ਅਤੇ ਉਦੋਂ ਤੋਂ ਇਹ ਭਗੌੜਾ ਚੱਲ ਰਿਹਾ ਸੀ। ਇਸ ਦੌਰਾਨ ਉਕਤ ਮੁਲਾਜ਼ਮ ਨੇ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਹੱਥ ਮਿਲਾ ਲਿਆ। ਗ੍ਰਿਫਤਾਰ ਦੋਸ਼ੀਆਂ ਤੋਂ ਇੰਟੈਲੀਜੈਂਸ ਏਜੰਸੀਆਂ ਵੱਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾ ਰਿਹਾ ਹੈ।
ਦਲਿਤ ਸੰਗਠਨਾਂ ਨੇ ਫਗਵਾੜਾ ਮਾਮਲੇ 'ਚ ਦਰਜ ਪਰਚਿਆਂ ਨੂੰ ਰੱਦ ਕਰਵਾਉਣ ਲਈ ਦਿੱਤਾ ਮੰਗ ਪੱਤਰ
NEXT STORY