ਫਰੀਦਕੋਟ (ਰਾਜਨ) : ਗੁਆਂਢੀ ਦੇਸ਼ ਪਾਕਿਸਤਾਨ ਦੇ ਇੰਟਰਨੈਸ਼ਨਲ ਸਮੱਗਲਰ ਬਿੱਲਾ ਨਾਲ ਸਬੰਧ ਹੋਣ ਦੇ ਦੋਸ਼ ’ਚ ਸਥਾਨਕ ਥਾਣਾ ਸਿਟੀ ਵਿਖੇ ਜਸਵਿੰਦਰ ਸਿੰਘ ਜੱਸਾ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਹਬੀਬ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਡੱਲ ਜ਼ਿਲ੍ਹਾ ਤਰਨਤਾਰਨ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੀ. ਆਈ. ਏ. ਸਟਾਫ ਦੇ ਐੱਸ. ਆਈ. ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਇੰਸਪੈਕਟਰ ਹਰਬੰਸ ਸਿੰਘ ਨੇ ਉਸਦੇ ਮੋਬਾਇਲ ਦੇ ਵੱਟਸਐਪ ’ਤੇ ਮੈਸੇਜ ਕਰਕੇ ਦੱਸਿਆ ਸੀ ਕਿ ਇਹ ਦੋਨੋਂ ਵਿਅਕਤੀ ਅੰਤਰਰਾਸ਼ਟਰੀ ਪਾਕਿਸਤਾਨੀ ਸਮੱਗਲਰ ਬਿੱਲਾ ਨਾਲ ਮਿਲ ਕੇ ਨਸ਼ੀਲੇ ਪਦਾਰਥ ਹੈਰੋਇਨ ਅਤੇ ਅਸਲਾ ਮੰਗਵਾ ਕੇ ਸਮੱਗਲਿੰਗ ਕਰਨ ਦੇ ਆਦੀ ਹਨ। ਜੇਕਰ ਇਨ੍ਹਾਂ ਦੇ ਠਿਕਾਣੇ ’ਤੇ ਰੇਡ ਮਾਰੀ ਜਾਵੇ ਤਾਂ ਇਨ੍ਹਾਂ ਪਾਸੋਂ ਹੈਰੋਇਨ ਅਤੇ ਅਸਲਾ ਬਰਾਮਦ ਹੋ ਸਕਦਾ ਹੈ।
ਇਸ ਮਾਮਲੇ ’ਚ ਜਦ ਐੱਸ. ਆਈ. ਸੁਖਦਰਸ਼ਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਵੀ ਇਤਲਾਹ ਮਿਲੀ ਸੀ ਕਿ ਇਹ ਦੋਨੋਂ ਫਰੀਦਕੋਟ ਇਲਾਕੇ ’ਚ ਸਰਗਰਮ ਹਨ ਅਤੇ ਇਨ੍ਹਾਂ ਦੋਨਾਂ ਦੀ ਗ੍ਰਿਫਤਾਰੀ ਲਈ ਪੁਲਸ ਪਾਰਟੀਆਂ ਵਲੋਂ ਰੇਡ ਕੀਤੇ ਜਾ ਰਹੇ ਹਨ।
ਲੋਕਾਂ ਲਈ ਮਿਆਰੀ ਸੇਵਾਵਾਂ ਯਕੀਨੀ ਬਣਾਉਣ ਵੱਲ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ : ਹਰਭਜਨ ਸਿੰਘ
NEXT STORY