ਸਮਾਣਾ (ਦਰਦ) : ਸੀ. ਆਈ. ਏ. ਸਟਾਫ ਸਮਾਣਾ ਵੱਲੋਂ ਕਾਰ ਸਵਾਰ 2 ਸਮੱਗਲਰਾਂ ਨੂੰ 40 ਕਿਲੋ ਭੁੱਕੀ-ਪੋਸਤ ਅਤੇ 4000 ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਇਸ ਸਬੰਧੀ ਸੀ. ਆਈ. ਏ. ਸਮਾਣਾ ਦੇ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਸਟਾਫ ਵਿਚ ਤਾਇਨਾਤ ਏ. ਐੱਸ. ਆਈ. ਬੇਅੰਤ ਸਿੰਘ ਵੱਲੋਂ ਪੁਲਸ ਪਾਰਟੀ ਸਣੇ ਪਾਤੜਾਂ ਸੜਕ 'ਤੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪਿੰਡ ਦੇਦਨਾ ਨੇੜੇ ਰਜਬਾਹੇ ਵੱਲੋਂ ਆ ਰਹੀ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ 20-20 ਕਿਲੋ ਦੇ 2 ਥੈਲਿਆਂ 'ਚੋਂ 40 ਕਿਲੋ ਭੁੱਕੀ-ਪੋਸਤ ਅਤੇ 4000 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਪਾਰਟੀ ਨੇ ਦੋਵਾਂ ਕਾਰ ਸਵਾਰਾਂ ਨੂੰ ਹਿਰਾਸਤ ਵਿਚ ਲੈ ਲਿਆ।
ਇਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਪਿੰਡ ਕਮਾਲਪੁਰ (ਸੰਗਰੂਰ) ਅਤੇ ਬਾਂਕਾ ਸਿੰਘ ਵਾਸੀ ਪਿੰਡ ਗੁਲਾਹੜ ਵਜੋਂ ਹੋਈ ਹੈ। ਸੀ. ਆਈ. ਏ. ਸਟਾਫ ਵੱਲੋਂ ਦੋਵਾਂ ਖਿਲਾਫ ਘੱਗਾ ਥਾਣਾ 'ਚ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀ ਅਨੁਸਾਰ ਕਾਬੂ ਕੀਤੇ ਗਏ ਦੋਵਾਂ ਵਿਅਕਤੀਆਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਬਾਂਕਾ ਸਿੰਘ ਇਕ ਪੀ. ਓ. ਹੈ , ਜੋ ਕਿਸੇ ਮਾਮਲੇ ਵਿਚ ਬੰਦ ਨਾਭਾ ਜੇਲ 'ਚੋਂ ਪੈਰੋਲ 'ਤੇ ਛੁੱਟੀ ਆ ਕੇ ਸਾਲ ਭਰ ਤੋਂ ਵਾਪਸ ਨਹੀਂ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ।
ਸਵਾਰੀਆਂ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖੂਨੀ ਰੂਪ, 5 ਜ਼ਖਮੀ
NEXT STORY