ਲੁਧਿਆਣਾ(ਅਨਿਲ)-ਐੱਸ. ਟੀ. ਐੱਫ. ਵੱਲੋਂ 13 ਜੂਨ ਨੂੰ 2.5 ਕਰੋੜ ਰੁਪਏ ਦੀ ਹੈਰੋਇਨ ਸਮੇਤ ਫੜੇ ਗਏ ਟੈਕਸੀ ਚਾਲਕ ਨੂੰ ਰਿਮਾਂਡ ਖਤਮ ਹੋਣ 'ਤੇ ਜੇਲ ਭੇਜ ਦਿੱਤਾ ਗਿਆ ਹੈ। ਐੱਸ. ਟੀ. ਐੱਫ. ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਹੈਰੋਇਨ ਸਮੇਤ ਫੜੇ ਗਏ ਦਲਜੀਤ ਸਿੰਘ ਪੁੱਤਰ ਚਮਕੌਰ ਸਿੰਘ ਨਿਵਾਸੀ ਸ਼ੇਰਪੁਰ ਖੁਰਦ ਲੁਧਿਆਣਾ ਦਾ ਰਿਮਾਂਡ ਖਤਮ ਹੋਣ ਉਪਰੰਤ ਉੁਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 2 ਦਿਨ ਦੇ ਰਿਮਾਂਡ ਦੌਰਾਨ ਦੋਸ਼ੀ ਨੇ ਕਈ ਅਹਿਮ ਖੁਲਾਸੇ ਕੀਤੇ ਹਨ, ਜਿਨ੍ਹਾਂ ਦੇ ਆਧਾਰ 'ਤੇ ਉਸ ਦੇ ਸਾਥੀਆਂ ਦੀ ਲਿਸਟ ਤਿਆਰ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦਿੱਲੀ 'ਚ ਨਾਈਜ਼ੀਰੀਅਨ ਤੋਂ ਹੈਰੋਇਨ ਖਰੀਦਣ ਤੋਂ ਬਾਅਦ ਮੋਬਾਇਨ ਫੋਨ ਦੇ ਡੱਬੇ 'ਚ ਪਾ ਕੇ ਗੱਡੀ ਦੇ ਬੋਨਟ ਅੰਦਰ ਲੁਕੋ ਦਿੰਦਾ ਸੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪਿਛਲੇ ਇਕ ਸਾਲ 'ਚ ਕਈ ਵਾਰ ਦਿੱਲੀ ਤੋਂ ਨਸ਼ੇ ਦੀ ਖੇਪ ਲੁਧਿਆਣਾ ਲਿਆ ਕੇ ਵੇਚ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਮੱਗਲਰ ਦੀ ਪ੍ਰਾਪਰਟੀ ਸਬੰਧੀ ਜਾਂਚ ਜਾਰੀ ਹੈ ਤਾਂ ਕਿ ਉਸ ਨੂੰ ਅਟੈਚ ਕੀਤਾ ਜਾ ਸਕੇ।
ਕਾਰ-ਬੱਸ ਦੀ ਟੱਕਰ 'ਚ 1 ਦੀ ਮੌਤ
NEXT STORY