ਲੁਧਿਆਣਾ(ਰਿਸ਼ੀ)-ਦੋਸਤ ਨੂੰ ਬਿਨਾਂ ਦੱਸੇ ਉਸ ਦੀ ਕੈਬ 'ਚ ਚੰਡੀਗੜ੍ਹ ਤੋਂ ਲਿਆ ਕੇ ਖਜ਼ੂਰ ਚੌਕ, ਸਲੇਮ ਟਾਬਰੀ ਵਿਚ ਸ਼ਰਾਬ ਦੀ ਡਲਿਵਰੀ ਕਰਨ ਵਾਲੇ ਇਕ ਸਮੱਗਲਰ ਤੇ ਉਸ ਦੀ ਔਰਤ ਸਾਥਣ ਨੂੰ ਸੀ. ਆਈ. ਏ.-1 ਦੀ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ 238 ਬੋਤਲਾਂ ਨਾਜਾਇਜ਼ ਸ਼ਰਾਬ ਤੇ ਕਾਰ ਬਰਾਮਦ ਕਰ ਕੇ ਥਾਣਾ ਡਵੀਜ਼ਨ ਨੰ. 7 'ਚ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਕਪਿਲ ਚੋਪੜਾ ਨਿਵਾਸੀ ਸਲੇਮ ਟਾਬਰੀ ਤੇ ਔਰਤ ਸਾਥਣ ਸ਼ਾਲਿਨੀ ਬੁਮਰਾ ਨਿਵਾਸੀ ਪਠਾਨਕੋਟ ਵਜੋਂ ਹੋਈ ਹੈ, ਜੋ ਕਿ ਮੋਹਾਲੀ 'ਚ ਪ੍ਰਾਈਵੇਟ ਜਾਬ ਕਰਦੀ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਸਮਰਾਲਾ ਚੌਕ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਸ਼ਰਾਬ ਲੈ ਕੇ ਆ ਰਹੇ ਸਨ। ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰਾਮਦ ਇੰਡੀਗੋ ਕਾਰ ਕਪਿਲ ਦੇ ਦੋਸਤ ਹਰਪਿੰਦਰ ਸਿੰਘ ਨਿਵਾਸੀ ਮੋਹਾਲੀ ਦੀ ਹੈ, ਜੋ ਕੈਬ ਚਲਾਉਂਦਾ ਹੈ। ਉਹ ਉਸ ਤੋਂ ਧੋਖੇ ਨਾਲ ਕਾਰ ਲਿਆ ਕੇ ਕਾਫੀ ਸਮੇਂ ਤੋਂ ਨਾਜਾਇਜ਼ ਸ਼ਰਾਬ ਦੀ ਡਲਿਵਰੀ ਕਰ ਰਿਹਾ ਸੀ। ਉਸ ਨੂੰ ਹਰ ਗੇੜੇ ਦੇ 5 ਤੋਂ 7 ਹਜ਼ਾਰ ਰੁਪਏ ਮਿਲ ਰਹੇ ਸਨ।
ਪੁਲਸ ਨੇ ਛਾਉਣੀ ਮੁਹੱਲਾ ਦੀ ਪਾਰਕ 'ਚ ਨਸ਼ਾ ਕਰਦੇ 5 ਦਬੋਚੇ
NEXT STORY