ਫਿਰੋਜ਼ਪੁਰ (ਮਲਹੋਤਰਾ) : ਇੱਥੇ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਸੂਚਨਾ ਦੇ ਆਧਾਰ 'ਤੇ ਪਿੰਡ ਨਵਾਂ ਕਿਲਾ 'ਚ ਨਾਕਾ ਲਗਾ ਇੱਕ ਤਸਕਰ ਨੂੰ 50 ਲੱਖ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਨਾਕਾ ਲਗਾਇਆ ਹੋਇਆ ਸੀ ਤਾਂ ਸ਼ੱਕੀ ਹਾਲਤ 'ਚ ਮੋਟਰਸਾਈਕਲ 'ਤੇ ਆ ਰਹੇ ਇੱਕ ਵਿਅਕਤੀ ਨੇ ਨਾਕਾ ਦੇਖ ਕੇ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ।
ਉਸ ਨੂੰ ਫੜ੍ਹ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਮਿਲੀ। ਦੋਸ਼ੀ ਦੀ ਪਛਾਣ ਮੰਗਲ ਸਿੰਘ ਪਿੰਡ ਹਬੀਬਵਾਲਾ ਵਜੋਂ ਹੋਈ ਹੈ ਅਤੇ ਉਸਦੇ ਖ਼ਿਲਾਫ਼ ਥਾਣਾ ਲੱਖੋਕੇ ਵਿਚ ਪਰਚਾ ਦਰਜ ਕੀਤਾ ਗਿਆ ਹੈ।
ਭਲਕੇ ਸਰਹੱਦੀ ਖੇਤਰ ਦੇ ਕਸਬਾ ਬਮਿਆਲ ਪਹੁੰਚਣਗੇ ਪੰਜਾਬ ਦੇ ਰਾਜਪਾਲ
NEXT STORY