ਫਿਰੋਜ਼ਪੁਰ (ਕੁਮਾਰ, ਮਨਦੀਪ)— ਫਿਰੋਜ਼ਪੁਰ ਦੇ ਨੇੜਲੇ ਪਿੰਡ ਨਿਹਾਲਾ ਕਿਲਚਾ ਦੀ ਪੁਲਸ ਹਿਰਾਸਤ ਤੋਂ ਫਰਾਰ ਹੋਇਆ ਅੰਤਰਰਾਸ਼ਟਰੀ ਸਮਗਲਰ ਹਰਭਜਨ ਸਿੰਘ ਦੀ ਅੱਜ ਗੋਲੀ ਲੱਗਣ ਕਾਰਨ ਮੌਤ ਹੋ ਗਈ, ਉਸ ਦੀ ਮੌਤ ਜਵਾਬੀ ਫਾਈਰਿੰਗ ਨਾਲ ਹੋਈ ਹੈ ਜਾ ਫਿਰ ਉਸ ਨੇ ਖੁਦ ਨੂੰ ਗੋਲੀ ਮਾਰੀ ਹੈ, ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ, ਜਿਸ ਨਾਲ ਗੈਂਗਸਟਰ ਹਰਭਜਨ ਸਿੰਘ ਦੀ ਹੋਈ ਮੌਤ ਨੂੰ ਲੈ ਕੇ ਹਾਲੇ ਭੇਦ ਬਰਕਰਾਰ ਹਨ।
ਹਰਭਜਨ ਸਿੰਘ ਦੇ ਪਾਕਿਸਤਾਨੀ ਸਮਗਲਰਾਂ ਨਾਲ ਸੰਬੰਧ ਸਨ ਅਤੇ ਪੁਲਸ ਨੇ ਉਸ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਫੜਿਆ ਸੀ ਅਤੇ ਜਦੋਂ ਪੁਲਸ ਉਸ ਨੂੰ ਫਿਰੋਜ਼ਪੁਰ ਦੀ ਅਦਾਲਤ 'ਚ ਪੇਸ਼ ਕਰ ਕੇ ਵਾਪਸ ਜੇਲ ਲੈ ਕੇ ਆ ਰਹੀ ਸੀ ਤਾਂ ਪੁਲਸ ਪਾਰਟੀ 'ਤੇ ਫਾਈਰਿੰਗ ਕਰ ਪੁਲਸ ਕਰਮਚਾਰੀਆਂ ਨੂੰ ਜ਼ਖਮੀ ਕਰ ਕੇ ਉਹ ਪੁਲਸ ਹਿਰਾਸਤ ਤੋਂ ਫਰਾਰ ਹੋ ਗਿਆ ਸੀ ਜਿਸ ਦੀ ਫਿਰੋਜ਼ਪੁਰ ਪੁਲਸ ਬਹੁਤ ਤੇਜ਼ੀ ਨਾਲ ਭਾਲ ਕਰ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਅੱਜ ਭਗੌੜਾ ਤਸਕਰ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਭੱਗਾ ਸਿੰਘ ਦੇ ਘਰ ਗਿਆ ਅਤੇ ਉਸ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਪਿੰਡ ਦੇ ਲੋਕਾਂ ਨੇ ਹਰਭਜਨ ਸਿੰਘ ਦਾ ਪਿੱਛਾ ਕੀਤਾ ਅਤੇ ਕੁਝ ਸਮੇਂ ਬਾਅਦ ਖੁਨ ਨਾਲ ਲਥਪਥ ਹੋਏ ਹਰਭਜਨ ਸਿੰਘ ਦੀ ਲਾਸ਼ ਭੇਦ-ਭਰੀ ਹਾਲਤ 'ਚ ਮਿਲੀ, ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ, ਖਬਰ ਲਿਖੇ ਜਾਣ ਤੱਕ ਪੁਲਸ ਇਸ ਮਾਮਲੇ 'ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
ਬਾਉਲੀ 'ਚ ਖੋਦਾਈ ਦੌਰਾਨ 22 ਹੈਂਡ ਗ੍ਰਨੇਡ ਮਿਲੇ
NEXT STORY