ਪਠਾਨਕੋਟ – ਪਠਾਨਕੋਟ ਦੇ ਬਾਉਲੀਆਂ ਵਾਲੇ ਮੰਦਰ ਦੀ ਬਾਉਲੀ 'ਚ ਖੋਦਾਈ ਦੌਰਾਨ 22 ਹੈਂਡ ਗ੍ਰਨੇਡ ਮਿਲਣ ਨਾਲ ਸਨਸਨੀ ਫੈਲ ਗਈ ਹੈ। ਮਾਮਲਾ ਉਸ ਸਮੇਂ ਸੁਰਖੀਆਂ 'ਚ ਆਇਆ ਜਦੋਂ ਪਿਛਲੇ ਦਿਨੀਂ ਇਸ ਮੰਦਰ ਦੀ ਬਾਉਲੀ, ਜਿਸ 'ਚ ਮਿੱਟੀ ਪਾਉਣ ਤੋਂ ਬਾਅਦ ਦੋ ਪੱਖਾਂ 'ਚ ਵਿਵਾਦ ਹੋ ਗਿਆ ਸੀ, ਤੋਂ ਬਾਅਦ ਪੁਲਸ ਨੇ ਬਚਾਅ ਕਰਦੇ ਹੋਏ ਦੋਵੇਂ ਪੱਖਾਂ ਨੂੰ ਸ਼ਾਂਤ ਕਰਨ ਲਈ ਫਿਰ ਤੋਂ ਪਾਈ ਗਈ ਮਿੱਟੀ ਨੂੰ ਹਟਾਉਣ ਅਤੇ ਬਾਉਲੀ ਨੂੰ ਪੁਰਾਣੀ ਸਥਿਤੀ ਚ ਬਹਾਲ ਰੱਖਣ ਦੇ ਹੁਕਮ ਦਿੱਤੇ ਸਨ ਪਰ ਅੱਜ ਜਦੋਂ ਬਾਉਲੀ 'ਚ ਲੱਗੀ ਲੇਬਰ ਵਲੋਂ ਦੇਰ ਸ਼ਾਮ ਖੋਦਾਈ ਕਰਵਾਈ ਜਾ ਰਹੀ ਸੀ ਤਾਂ ਇਸ ਦੌਰਾਨ 7 ਤੋਂ 8 ਫੁੱਟ ਡੂੰਘਾਈ 'ਤੇ ਉਪਰੋਕਤ ਗਿਣਤੀ 'ਚ ਗਲੇ-ਸੜੇ ਹੈਂਡ ਗ੍ਰਨੇਡ ਬਰਾਮਦ ਹੋਏ।
ਉਥੇ ਹੀ ਇਲਾਕੇ 'ਚ ਬੰਬ ਮਿਲਣ ਦੀ ਸੂਚਨਾ ਮਿਲਣ 'ਤੇ ਹੜਕੰਪ ਮਚ ਗਿਆ। ਖੋਦਾਈ ਕਰਨ ਵਾਲਿਆਂ ਅਤੇ ਮੰਦਰ ਕਮੇਟੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ 'ਤੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਡਵੀਜ਼ਨ ਨੰ.-1 ਦੀ ਪੁਲਸ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਅਗਵਾਈ 'ਚ ਜਾਂਚ ਦਲ ਮੌਕੇ 'ਤੇ ਭੇਜਿਆ ਅਤੇ ਜਰਜਰ ਹਾਲਤ 'ਚ ਬੰਬਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਖਬਰ ਲਿਖੇ ਜਾਣ ਤਕ ਪੁਲਸ ਇਨ੍ਹਾਂ ਬੰਬਾਂ ਦੀ ਜਾਂਚ 'ਚ ਰੁੱਝੀ ਹੋਈ ਸੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੀਖੀਆਵਾਂ ਕੀਤੀਆਂ ਮੁਲਤਵੀ
NEXT STORY