ਅੰਮ੍ਰਿਤਸਰ(ਨੀਰਜ)-ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਸਰਹੱਦੀ ਪੇਂਡੂ ਖੇਤਰਾਂ ਵਿਚ ਵੀ ਸੰਘਣੀ ਧੁੰਦ ਪੈ ਰਹੀ ਹੈ ਅਤੇ ਤਾਪਮਾਨ ਵੀ ਤਿੰਨ ਤੋਂ ਚਾਰ ਡਿਗਰੀ ਜਾਂ ਇਸ ਤੋਂ ਵੀ ਹੇਠਾਂ ਜਾ ਚੁੱਕਾ ਹੈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਭਾਰਤ ਅਤੇ ਪਾਕਿਸਤਾਨ ਵਿਚ ਸਰਗਰਮ ਸਮੱਗਲਰਾਂ ਨੇ ਹੁਣ ਵੱਡੇ ਡਰੋਨ ਉਡਾਉਣੇ ਸ਼ੁਰੂ ਕਰ ਦਿੱਤੇ ਹਨ ਜੋ ਅੱਠ ਤੋਂ ਦਸ ਕਿਲੋ ਜਾਂ ਇਸ ਤੋਂ ਵੀ ਵੱਧ ਭਾਰ ਚੁੱਕਣ ਦੇ ਸਮਰੱਥ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ
ਬੀ. ਐੱਸ. ਐੱਫ. ਵੱਲੋਂ ਜਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਾਲ 2024 ਦੌਰਾਨ ਬੀ. ਐੱਸ. ਐੱਫ. ਵੱਲੋਂ ਵੱਖ-ਵੱਖ ਖੇਤਰਾਂ ਵਿਚ 284 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1420 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਸਥਿਤੀ ਇਹ ਹੈ ਕਿ 31 ਦਸੰਬਰ 2024 ਨੂੰ ਵੀ ਸਮੱਗਲਰਾਂ ਵੱਲੋਂ ਵੱਡੇ ਡਰੋਨ ਉਡਾਏ ਗਏ ਸਨ ਅਤੇ ਸਰਹੱਦੀ ਪਿੰਡ ਰਾਜਾਤਾਲ ਵਿਚ ਵੱਡੇ ਡਰੋਨ ਫੜੇ ਗਏ ਸਨ ਜੋ ਕਿ ਏ. ਡੀ. ਐੱਸ. ਸਿਸਟਮ ਕਾਰਨ ਹੇਠਾਂ ਡਿੱਗ ਗਏ ਸਨ, ਜਦਕਿ 2 ਜਨਵਰੀ 2025 ਨੂੰ ਵੀ ਇਸੇ ਰਾਜਾਤਾਲ ਇਲਾਕੇ ਵਿਚ ਇੱਕ ਮਿੰਨੀ ਪਾਕਿਸਤਾਨੀ ਡਰੋਨ ਫੜਿਆ ਗਿਆ ਹੈ, ਹਾਲਾਂਕਿ ਉਸ ਨਾਲ ਹੈਰੋਇਨ ਦੀ ਕੋਈ ਖੇਪ ਨਹੀਂ ਫੜੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਲਗਾਤਾਰ ਉਹੀ ਪੁਰਾਣੇ ਪਿੰਡ ਪਰ ਸਮੱਗਲਰ ਸਿਕੰਜ਼ੇ ਤੋਂ ਬਾਹਰ
ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਵੱਲੋਂ ਫੜੇ ਗਏ ਡਰੋਨ ਅਤੇ ਹੈਰੋਇਨ ਦੀਆਂ ਖੇਪਾਂ ਅੱਠ ਤੋਂ ਦਸ ਪਿੰਡਾਂ ਵਿਚ ਹਨ, ਜਿੱਥੋਂ ਡਰੋਨ ਅਤੇ ਹੈਰੋਇਨ ਦੀਆਂ ਖੇਪਾਂ ਦੀ ਲਗਾਤਾਰ ਮੂਵਮੈਂਟ ਹੁੰਦੀ ਰਹਿੰਦੀ ਹੈ ਪਰ ਇਨ੍ਹਾਂ ਪਿੰਡਾਂ ਵਿਚ ਸਰਗਰਮ ਸਮੱਗਲਰ ਸੁਰੱਖਿਆ ਏਜੰਸੀਆਂ ਦੇ ਸ਼ਿਕੰਜ਼ੇ ਤੋਂ ਬਾਹਰ ਨਜ਼ਰ ਆ ਰਹੇ ਹਨ। ਇੰਨਾਂ ਪਿੰਡਾਂ ਵਿਚ ਹਵੇਲੀਆਂ, ਰਾਜਾਤਾਲ, ਰਤਨਖੁਰਦ, ਧਨੋਆ ਕਲਾਂ ਅਤੇ ਧਨੋਆ ਖੁਰਦ, ਮੁਹਾਵਾ, ਬੱਲੜਵਾਲ, ਕੱਕੜ ਆਦਿ ਦੇ ਨਾਂ ਸ਼ਾਮਲ ਹਨ ਪਰ ਡਰੋਨ ਅਤੇ ਹੈਰੋਇਨ ਦੀ ਸਮੱਗਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ, ਜਿਸ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਹੁਣ ਤੱਕ ਫੜੇ ਜਾ ਚੁੱਕੇ ਹਨ 297 ਡਰੋਨ
ਬੀ. ਐੱਸ. ਐੱਫ. ਵਲੋਂ ਵੱਖ-ਵੱਖ ਮਾਮਲਿਆਂ ਵਿਚ ਅਜੇ ਤੱਕ 297 ਡਰੋਨ ਜਨਵਰੀ 2024 ਤੋਂ ਲੈ ਕੇ ਦਸੰਬਰ 2024 ਤੱਕ ਫੜੇ ਜਾ ਚੁੱਕੇ ਹਨ, ਇਨ੍ਹਾਂ ਵਿਚ ਜ਼ਿਆਦਾਤਰ ਮਿੰਨੀ ਡਰੋਨ ਹਨ ਜੋ ਅੱਧਾ ਕਿਲੋ ਭਾਰ ਚੁੱਕਣ ਦੇ ਸਮਰੱਥ ਹਨ ਪਰ ਸਰਦੀਆਂ ਦੇ ਦਿਨਾਂ ਵਿੱਚ ਵੱਡੇ ਡਰੋਨ ਉੱਡਣੇ ਸ਼ੁਰੂ ਹੋ ਜਾਂਦੇ ਹਨ।
161 ਸਮੱਗਲਰ ਫੜੇ ਸਾਰੇ 20 ਤੋਂ 25 ਸਾਲ ਦੀ ਉਮਰ ਦੇ
ਬੀ. ਐੱਸ. ਐੱਫ. ਵੱਲੋਂ 161 ਸਮੱਗਲਰਾਂ, ਜਿਨ੍ਹਾਂ ਵਿਚ 94 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 67 ਸਮੱਗਲਰ ਸ਼ੱਕ ਦੇ ਘੇਰੇ ਵਿਚ ਹਨ। ਇਸ ਤੋਂ ਇਲਾਵਾ 126 ਨਸ਼ਾ ਸਮੱਗਲਰਾਂ ਦੀ ਸੂਚੀ ਪੰਜਾਬ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਫੜੇ ਗਏ ਸਾਰੇ ਸਮੱਗਲਰਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ। ਵਿਦੇਸ਼ਾਂ ਵਿੱਚ ਬੈਠੇ ਸਮੱਗਲਰ ਬੇਰੁਜ਼ਗਾਰੀ ਦਾ ਫਾਇਦਾ ਉਠਾ ਕੇ ਸਰਹੱਦੀ ਖੇਤਰਾਂ ਦੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।
ਚਾਈਨਾ ਡੋਰ ਖਿਲਾਫ ਪੁਲਸ ਉਡਾ ਰਹੀ ਹੈ ਡਰੋਨ
ਕਿਸੇ ਵੀ ਆਧੁਨਿਕ ਤਕਨੀਕ ਦਾ ਸਮਾਜਸੇਵਾ ਲਈ ਪ੍ਰਯੋਗ ਕਰਨਾ ਹੈ ਜਾ ਫਿਰ ਸਮਾਜ ਦੇ ਵਿਰੋਧ ਵਿਚ ਪ੍ਰਯੋਗ ਕਰਨਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਪਾਸੇ ਜਿੱਥੇ ਸਮੱਗਲਰ ਹੈਰੋਇਨ ਜਾ ਹਥਿਆਰਾਂ ਦੀ ਖੇਪ ਇੱਧਰ-ਉੱਧਰ ਕਰਨ ਲਈ ਡਰੋਨ ਉਡਾ ਰਹੇ ਹਨ ਤਾਂ ਉਥੇ ਪੁਲਸ ਨੇ ਸਮਾਜ ਸੇਵਾ ਦੇ ਕੰਮ ਵਿਚ ਿਜੰਨਾਂ ਵਿਚ ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਡਰੋਨ ਉਡਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਤੱਕ ਚਾਰ ਵੱਖ-ਵੱਖ ਮਾਮਲਿਆਂ ਵਿਚ ਇੱਕ ਹਜ਼ਾਰ ਤੋਂ ਵੱਧ ਚਾਈਨਾ ਡੋਰ ਗੱਟੂ ਫੜੇ ਜਾ ਚੁੱਕੇ ਹਨ। ਹਾਲਾਂਕਿ ਇਹ ਉਪਰਾਲਾ ਮੁੱਖ ਤੌਰ ’ਤੇ ਕੇਂਦਰੀ ਹਲਕੇ ਵਿੱਚ ਪੈਂਦੇ ਥਾਣਾ ਗੇਟ ਹਕੀਮਾ ਵਿੱਚ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨਕਮ ਟੈਕਸ ਨਾਲ ਜੁੜੇ ਇਹ ਨਵੇਂ ਬਦਲਾਅ ਬਚਾ ਸਕਦੇ ਹਨ ਤੁਹਾਡਾ ਟੈਕਸ, ਵਧਾ ਸਕਦੇ ਹਨ ਬਚਤ
NEXT STORY