ਲੁਧਿਆਣਾ (ਤਰੁਣ)- ਡਵੀਜ਼ਨ ਨੰ. 5 ਪੁਲਸ ਸਟੇਸ਼ਨ ਦੀ ਪੁਲਸ ਨੇ ਇਕ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ, ਜੋ ਸਕੂਟਰ ’ਤੇ ਨਾਜਾਇਜ਼ ਸ਼ਰਾਬ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੁਲਜ਼ਮ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ, ਜੋ ਕਿ ਦੀਪ ਨਗਰ ਦਾ ਰਹਿਣ ਵਾਲਾ ਹੈ। ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਨਾਜਾਇਜ਼ ਸ਼ਰਾਬ ਦੀ ਵਿਕਰੀ ਵਿਚ ਸ਼ਾਮਲ ਹੈ। ਉਹ ਮਨਜੀਤ ਨਗਰ ਨੇੜੇ ਇਕ ਸਕੂਟਰ ’ਤੇ ਸ਼ਰਾਬ ਪਹੁੰਚਾਉਣ ਦੀ ਯੋਜਨਾ ਬਣਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - Diwali ਮੌਕੇ ਪ੍ਰਦੂਸ਼ਣ ਨੇ ਤੋੜ ਦਿੱਤੇ ਸਾਰੇ ਰਿਕਾਰਡ! ਜਲੰਧਰ 'ਚ 750 ਤੋਂ ਵੀ ਟੱਪ ਗਿਆ AQI
ਇਸ ਤੋਂ ਬਾਅਦ, ਪੁਲਸ ਨੇ ਨਾਕਾਬੰਦੀ ਕੀਤੀ ਅਤੇ ਦੋਸ਼ੀ ਨੂੰ ਨਾਜਾਇਜ਼ ਸ਼ਰਾਬ ਦੇ 2 ਡੱਬਿਆਂ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੋਸ਼ੀ ਦਾ ਸਕੂਟਰ ਵੀ ਜ਼ਬਤ ਕਰ ਲਿਆ। ਦੋਸ਼ੀ ਵਿਰੁੱਧ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 121 ਕਿਸਾਨਾਂ ਨੂੰ ਦਿੱਤੀ ਹੜ੍ਹ ਰਾਹਤ ਰਾਸ਼ੀ
NEXT STORY