ਰੋਪੜ : ਜਿੱਥੇ ਸੱਪ ਦਾ ਨਾਂ ਸੁਣ ਕੇ ਵੱਡੇ-ਵੱਡਿਆਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਉੱਥੇ ਹੀ ਰੋਪੜ ਦੇ ਨੰਗਲ ਇਲਾਕੇ 'ਚ ਸ਼ਰਮਾ ਸਟੋਰ ਕਾਲੋਨੀ ਦੇ ਲੋਕ ਸੱਪਾਂ ਦੇ ਸਾਏ ਹੇਠ ਜਿਊਣ ਲਈ ਮਜਬੂਰ ਹਨ। ਇਨ੍ਹਾਂ ਲੋਕਾਂ ਦੇ ਘਰਾਂ ਬਾਹਰ 6-7 ਫੁੱਟ ਲੰਬੇ ਕਈ-ਕਈ ਸੱਪ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਕਈ ਵਾਰ ਡਰ ਕਾਰਨ ਉਨ੍ਹਾਂ ਦਾ ਬਾਹਰ ਨਿਕਲਣਾ ਵੀ ਬਹੁਤ ਔਖਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਨੇਤਾਵਾਂ ਦੇ ਪਾਰਟੀ ਛੱਡਣ ਦੇ ਡਰੋਂ ਪੰਜਾਬ ’ਚ ਉਮੀਦਵਾਰਾਂ ਦੇ ਐਲਾਨ ’ਚ ਦੇਰ ਕਰ ਰਹੀ ਕਾਂਗਰਸ
ਘਰ ਬਾਹਰ ਲੱਗੇ ਦਰਖ਼ੱਤਾਂ 'ਤੇ ਇਹ ਲੰਬੇ-ਲੰਬੇ ਸੱਪ ਕੁੰਡਲ ਮਾਰ ਕੇ ਬੈਠੇ ਹੋਏ ਦਿਖਾਈ ਦਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਇਸ ਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਕੀਤੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਹੋ ਜਾਣ Alert, ਐਕਸ਼ਨ 'ਚ ਮਾਨ ਸਰਕਾਰ, ਜਾਰੀ ਕਰ ਦਿੱਤੇ ਸਖ਼ਤ ਹੁਕਮ
ਲੋਕਾਂ ਨੇ ਦੱਸਿਆ ਕਿ ਇਹ 7-7 ਫੁੱਟ ਲੰਬੇ ਸੱਪ ਪਹਿਲਾਂ ਦਰਖੱਤਾਂ ਦੀ ਟਹਿਣੀਆਂ 'ਤੇ ਚੜ੍ਹਦੇ ਹਨ ਅਤੇ ਫਿਰ ਹੇਠਾਂ ਆ ਕੇ ਦੁਬਾਰਾ ਉੱਪਰ ਚੜ੍ਹ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ਨੇੜਿਓਂ ਦਰਖੱਤ ਕਟਵਾਏ ਜਾਣ ਤਾਂ ਜੋ ਉਹ ਚੈਨ ਦੀ ਜ਼ਿੰਦਗੀ ਜੀਅ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਦੀ ਟੈਕਸਟਾਈਲ ਇੰਡਸਟਰੀ ਨੂੰ ਮੁੜ ਪੈਰਾਂ ’ਤੇ ਖੜ੍ਹਾ ਕੀਤਾ ਜਾਵੇਗਾ : ਤਰਨਜੀਤ ਸੰਧੂ
NEXT STORY