ਲੁਧਿਆਣਾ (ਰਾਮ)- ਥਾਣਾ ਮੋਤੀ ਨਗਰ ਇਲਾਕੇ ’ਚ ਚੋਰਾਂ, ਲੁਟੇਰਿਆਂ ਨੇ ਦਹਿਸ਼ਤ ਫੈਲਾਅ ਰੱਖੀ ਹੈ। ਇਲਾਕੇ ’ਚ ਦਿਨ-ਦਿਹਾੜੇ ਅਪਰਾਧ ਕਰਨ ਤੋਂ ਬਾਅਦ ਬਦਮਾਸ਼ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਦੂਜੇ ਪਾਸੇ ਪੁਲਸ ਵੀ ਸੁਸਤ ਬਣੀ ਹੋਈ ਹੈ ਅਤੇ ਮਾਮਲਾ ਤਫਤੀਸ਼ ਤੋਂ ਅੱਗੇ ਨਹੀਂ ਵਧ ਰਿਹਾ। ਇਸ ਤੋਂ ਸਾਫ਼ ਹੈ ਕਿ ਮੋਤੀ ਨਗਰ ਥਾਣੇ ਦੇ ਇਲਾਕੇ ’ਚ ਲੁਟੇਰਿਆਂ ਅਤੇ ਬਦਮਾਸ਼ਾਂ ਦਾ ਰਾਜ ਹੈ।
ਇਹ ਖ਼ਬਰ ਵੀ ਪੜ੍ਹੋ - 'ਪੰਜਾਬ ਬੰਦ' ਮਗਰੋਂ ਹੁਣ 4 ਤੇ 9 ਜਨਵਰੀ ਲਈ ਹੋ ਗਿਆ ਵੱਡਾ ਐਲਾਨ (ਵੀਡੀਓ)
ਬਦਮਾਸ਼ਾਂ ਨੇ ਦਿਨ-ਦਿਹਾੜੇ ਖਾਲਸਾ ਸਵੀਟਸ ਕੋਲ ਨੌਜਵਾਨ ਤੋਂ ਮੋਬਾਈਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਪੀੜਤ ਹਰੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਖਾਲਸਾ ਸਵੀਟਸ ਨੇੜੇ ਤੋਂ ਲੰਘ ਰਿਹਾ ਸੀ ਤਾਂ ਪਿੱਛੋਂ ਕੁਝ ਲੁਟੇਰੇ ਆਏ ਅਤੇ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਉਸ ਨੇ ਰੌਲਾ ਪਾਇਆ ਪਰ ਬਦਮਾਸ਼ ਆਸਾਨੀ ਨਾਲ ਫਰਾਰ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਰ ਨੂੰ ਬਚਾਉਂਦਾ ਫਲਾਈਓਵਰ ’ਤੇ ਕੰਟੇਨਰ ਨਾਲ ਲੋਡ ਟਰਾਲਾ ਪਲਟਿਆ
NEXT STORY