ਮਾਸੂਮ ਦਿਖਣ ਵਾਲਾ ਇਹ ਬੱਚਾ ਅੱਜ ਹੈ ਪੰਜਾਬ ਦਾ ਮੁੱਖ ਮੰਤਰੀ

You Are HerePunjab
Monday, March 12, 2018-7:23 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਸ਼ਲ ਮੀਡੀਆ 'ਤੇ ਆਪਣੀ ਇਕ ਸਾਲ ਦੀ ਉਮਰ ਦੀ ਤਸਵੀਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਲੋਕਾਂ ਨੇ ਵੀ ਇਸ ਤਸਵੀਰ 'ਚ ਦਿਲਚਸਪੀ ਦਿਖਾਉਂਦੇ ਹੋਏ ਦੁਆਵਾਂ ਦਿੱਤੀਆਂ ਹਨ। ਦਰਅਸਲ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ 76ਵਾਂ ਜਨਮ ਦਿਨ ਸੀ। ਜਿਸ 'ਤੇ ਉਨ੍ਹਾਂ ਨੇ ਪ੍ਰਸ਼ੰਸਕਾਂ ਵਲੋਂ ਦਿੱਤੀਆਂ ਦੁਆਵਾਂ ਦਾ ਧੰਨਵਾਦ ਕਰਦੇ ਹੋਏ ਫੇਸਬੁਕ 'ਤੇ ਆਪਣੇ ਬਚਪਨ ਦੀ ਤਸਵੀਰ ਅਪਲੋਡ ਕੀਤੀ।
PunjabKesari
ਮੁੱਖ ਮੰਤਰੀ ਨੇ ਲਿਖਿਆ ਹੈ ਕਿ 'ਮੈਂ ਤੁਹਾਡੀਆਂ ਪ੍ਰਾਰਥਨਾਵਾਂ, ਸੰਦੇਸ਼ਾਂ ਅਤੇ ਸ਼ੁੱਭਇੱਛਾਵਾਂ ਲਈ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਇਹ ਮੈਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਤ ਕਰਦੇ ਹਨ'। ਨਾਲ ਹੀ ਉਨ੍ਹਾਂ ਤਸਵੀਰ 'ਤੇ ਲਿਖਿਆ ਹੈ ਕਿ '1943 ਦੀ ਗਰਮੀਆਂ ਦੀ ਇਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਉਸ ਸਮੇਂ ਮੈਂ ਲਗਭਗ ਇਕ ਸਾਲ ਦਾ ਸੀ'।
ਆਮ ਤੌਰ 'ਤੇ ਸਿਆਸੀ ਆਗੂਆਂ ਵਲੋਂ ਆਪਣੇ ਬਚਪਨ ਦੀਆਂ ਤਸਵੀਰਾਂ ਘੱਟ ਹੀ ਜਨਤਕ ਤੌਰ 'ਤੇ ਲੋਕਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਜਨਤਾ ਨਾਲ ਅਕਸਰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਰਹਿੰਦੇ ਹਨ।  

Edited By

Gurminder Singh

Gurminder Singh is News Editor at Jagbani.

Popular News

!-- -->