ਅਬੋਹਰ — ਇਕ ਕਾਤਲ ਪ੍ਰੇਮੀ ਨੇ ਸ੍ਰੀ ਗੰਗਾਨਗਰ ਪੁਲਸ ਨੂੰ ਸੋਸ਼ਲ ਮੀਡੀਆ 'ਤੇ ਖੁੱਲੇਆਮ ਚੁਣੌਤੀ ਦਿੱਤੀ ਹੈ ਕਿ 'ਹਿੱਮਤ ਹੈ ਤਾਂ ਮੈਨੂੰ ਗ੍ਰਿਫਤਾਰ ਕਰ ਕੇ ਦਿਖਾਓ' ਨਾਲ ਹੀ ਆਪਣੀ ਪ੍ਰੇਮਿਕਾ ਤੇ ਸਹਿ-ਦੋਸ਼ੀ ਇੰਦੂਬਾਲਾ ਕੁਲਾਰਿਆ (25) ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਦੇ ਦੌਰਾਨ ਪਰੇਸ਼ਾਨ ਕਰਨ 'ਤੇ ਗੰਭੀਰ ਨਤੀਜੇ ਨਿਕਲਣ ਦੀ ਧਮਕੀ ਦਿੱਤੀ ਹੈ।

1 ਅਗਸਤ ਨੂੰ ਬਾਲਾਸਰ 'ਚ ਇਕ ਲੈਬ ਕਰਮਚਾਰੀ ਵਿਨੋਦ ਬੇਨੀਵਾਲ ਸ੍ਰੀ ਗੰਗਾਨਗਰ ਨੇੜੇ ਲਿੰਕ ਰੋਡ 'ਤੇ ਮਰਾ ਹੋਇਆ ਮਿਲਿਆ ਤੇ ਚਿਹਰਾ ਇਸ ਹੱਦ ਤਕ ਖਰਾਬ ਸੀ ਕਿ ਉਸ ਨੂੰ ਪਹਿਚਾਨਣਾ ਤਕ ਬੇਹੱਦ ਮੁਸ਼ਕਲ ਸੀ ਪਰ ਫਿਰ ਵੀ ਪੁਲਸ ਨੇ ਇਸ ਗੁੱਥੀ ਨੂੰ ਸੁਲਝਾ ਲਿਆ ਹੈ ਤੇ ਦੋਸਤ ਇੰਦੂਬਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਇਕ ਨਰਸਿੰਗ ਇੰਸਟਰਕਟਰ ਹੈ। ਦੱਸਿਆ ਜਾਂਦਾ ਹੈ ਕਿ ਇੰਦੂਬਾਲਾ ਦਾ ਹਰਿਆਣਾ 'ਚ ਚਰਖੀ ਦਾਦਰੀ ਜ਼ਿਲਾ ਦੇ ਪਿੰਡ ਨੌਰੰਗਬਾਸ ਦੇ 23 ਸਾਲਾ ਦੀਪਕ ਦੇ ਨਾਲ ਸੰਪਰਕ ਹੋਇਆ ਤੇ ਦੋਨਾਂ 'ਚ ਪਿਆਰ ਵੱਧਣ ਲੱਗਾ ਪਰ ਵਿਨੋਦ ਵੀ ਇੰਦੂਬਾਲਾ ਨੂੰ ਛੱਡਣ ਲੀ ਤਿਆਰ ਨਹੀਂ ਸੀ। ਜਿਸ 'ਤੇ ਇੰਦੂਬਾਲਾ ਨੇ ਦੀਪਕ ਦੇ ਨਾਲ ਮਿਲ ਕੇ ਵਿਨੋਦ ਦੇ ਕਤਲ ਦੀ ਸਾਜਿਸ਼ ਰਚੀ।

ਦੀਪਕ ਨੇ ਵਿਨੋਦ ਨੂੰ ਸ਼੍ਰੀ ਗੰਗਾਨਗਰ ਸਥਿਤ ਇੰਦੂਬਾਲਾ ਦੇ ਘਰ 31 ਜੁਲਾਈ ਨੂੰ ਬੁਲਾਇਆ। ਵਿਨੋਦ ਨੂੰ ਸ਼ਰਾਬ ਪਿਲਾਉਣ ਤੋਂ ਬਾਅਦ ਦੀਪਕ ਨੇ ਉਸ ਨੂੰ ਇੰਦੂ ਨਾਲ ਆਪਣੇ ਸੰਬੰਧ ਖਤਮ ਕਰਨ ਨੂੰ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ 'ਚ ਆਏ ਦੀਪਕ ਨੇ ਕਥਿਤ ਰੂਪ ਨਾਲ ਵਿਨੋਦ ਦਾ ਕਤਲ ਕਰ ਦਿੱਤਾ। ਬਾਅਦ 'ਚ ਦੋਵਾਂ ਨੇ ਵਿਨੋਦ ਦੀ ਲਾਸ਼ ਨੂੰ ਲਿੰਕ ਰੋਡ 'ਤੇ ਸੁੱਟ ਦਿੱਤਾ । ਬੀਤੇ ਦਿਨ ਦੀਪਕ ਨੇ ਆਪਣੇ ਫੇਸਬੁੱਕ ਅਕਾਊਂਟ 'ਚ ਸਟੇਟਸ ਪਾ ਕੇ ਹੱਥਿਆਰਾਂ ਦੇ ਨਾਲ ਇਕ ਫੋਟੋ ਵੀ ਅਪਲੋਡ ਕੀਤੀ ਹੈ। ਉਸ ਨੇ ਲਿਖਿਆ ਕਿ 'ਜਿਸ ਨੇ ਮੇਰੀ ਪ੍ਰੇਮਿਕਾ ਨੂੰ ਹੱਥ ਲਗਾਇਆ, ਉਸ (ਵਿਨੋਦ ਬੇਨੀਵਾਲ ਨੂੰ) ਕੁੱਤੇ ਦੀ ਮੌਤ ਮਾਰ ਦਿੱਤਾ'। ਹੁਣ ਪੁਲਸ ਮੇਰੀ ਪ੍ਰੇਮਿਕਾ ਨਾਲ ਠੀਕ ਸਲੂਕ ਨਹੀਂ ਕਰ ਰਹੀ, ਜਿਸ ਦਾ ਅੰਜਾਮ ਵੀ ਬੁਰਾ ਹੋਵੇਗਾ। ਇਸ ਕਦਮ ਨਾਲ ਪੁਲਸ ਵੀ ਸਕਤੇ 'ਚ ਆ ਗਈ ਹੈ।
ਨਾਰਥ ਹਲਕੇ 'ਚ ਨਸ਼ਾ ਸਮੱਗਲਿੰਗ ਤੇ ਗੁੰਡਾਗਰਦੀ ਦੇ ਮਾਮਲੇ 'ਚ ਹੈਨਰੀ ਨੂੰ ਘੇਰਨ ਲੱਗੇ ਭੰਡਾਰੀ
NEXT STORY