ਫਰੀਦਕੋਟ (ਜਗਤਾਰ) - ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਵਾਂਗ ਗਾਣੇ ਗਾਉਂਣ ਵਾਲੇ ਇਕ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ’ਚ ਦਿਖਾਈ ਦੇ ਰਿਹਾ ਇਹ ਨੌਜਵਾਨ ਫਰੀਦਕੋਟ ਦੇ ਪਿੰਡ ਪੱਖੀ ਕਲਾਂ ਦਾ ਰਹਿੰਣ ਵਾਲਾ ਹਰਪਾਲ ਸਿੰਘ ਹੈ। ਹਰਪਾਲ ਪੱਖੀ ਕਲਾਂ ਪਿੰਡ ’ਚ ਕਬਾੜ ਦਾ ਕੰਮ ਕਰਦਾ ਹੈ। ਬੀਤੇ ਦਿਨੀਂ ਜਦੋਂ ਹਰਪਾਲ ਨੇ ਕਬਾੜ ਦੇ ਢੇਰ 'ਤੇ ਬੈਠ ਕੇ ਸੁਰੀਲੇ ਸੁਰ ਛੇੜੇ ਤਾਂ ਹਰ ਕਿਸੇ ਦਾ ਦਿਲ ਟੂੰਬ ਗਿਆ। ਸੁਰੀਲੇ ਸੁਰਾਂ ਦੀ ਬਣਾਈ ਵੀਡੀਓ ਨੇ ਹਰਪਾਲ ਨੂੰ ਰਾਤੋਂ-ਰਾਤ ਮੀਡੀਆ 'ਤੇ ਸਟਾਰ ਬਣਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਹਰਪਾਲ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਹ ਬਿਨਾਂ ਕਿਸੇ ਸਾਜ ਤੋਂ ਜਦੋਂ ਡੋਲੂ ਵਜਾ ਕੇ ਗਾਉਂਦਾ ਹੈ ਤਾਂ ਦੇਖਣ ਵਾਲੇ ਦੇਖਦੇ ਹੀ ਰਹਿ ਜਾਂਦੇ ਹਨ। ਹਰਪਾਲ ਕੁਲਦੀਪ ਮਾਣਕ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਹੈ, ਜਿਸ ਕਾਰਨ ਕੁਲਦੀਪ ਮਾਣਕ ਆਪ ਵੀ ਹਰਪਾਲ ਦੀ ਗਾਇਕੀ ਦੇ ਫੈਨ ਸਨ। ਇਸ ਦੇ ਬਾਵਜੂਦ ਕਿਸੀ ਵੱਡੀ ਸੰਗੀਤ ਕੰਪਨੀ ਦੀ ਨਜ਼ਰ ਹਰਪਾਲ 'ਤੇ ਨਹੀਂ ਪਈ ਅਤੇ ਅੱਜ ਦੀ ਗਾਇਕੀ ’ਚ ਹਰਪਾਲ ਵਰਗੇ ਹੀਰੇ ਘਰ ਦੀਆਂ ਤੰਗੀਆਂ-ਤੁਰਸ਼ੀਆਂ ’ਚ ਅਲੋਪ ਹੋ ਰਹੇ ਹਨ।
ਦੱਸ ਦੇਈਏ ਕਿ ਹਰਪਾਲ ਦੇ ਘਰ ਦਾ ਦਰਵਾਜ਼ਾ ਕਿਸਮਤ ਪਹਿਲਾ ਵੀ ਖੜਕਾ ਚੁੱਕੀ ਹੈ, ਜਦੋਂ ਉਸ ਨੂੰ ਇਕ ਗਾਇਕਾ ਨੇ ਆਪਣੇ ਨਾਲ ਗਾਉਣ ਦਾ ਮੌਕਾ ਦਿੱਤਾ ਸੀ। ਮਨ ਨਾ ਲੱਗਣ ਕਾਰਨ ਹਰਪਾਲ ਨੇ ਉਸ ਨੂੰ ਮਨ੍ਹਾ ਕਰ ਦਿੱਤਾ, ਜਿਸ ਦੇ ਬਾਵਜੂਦ ਉਸ ਦਾ ਗਾਇਕੀ ਨਾਲੋਂ ਰਿਸ਼ਤਾ ਕਦੇ ਨਹੀਂ ਟੁੱਟਿਆ ਅਤੇ ਅੱਜ ਵੀ ਉਹ ਕਬਾੜ 'ਚੋਂ ਸੁਰ ਭਾਲ ਲੈਂਦਾ ਹੈ। ਸੋਸ਼ਲ ਮੀਡੀਆ ਨੇ ਗਾਇਕੀ ਦੇ ਇਸ ਸੁੱਚੇ ਮਾਣਕ ਨੂੰ ਇਕ ਵਾਰ ਫਿਰ ਲੋਕਾਂ ਨੇ ਅੱਗੇ ਲਿਆਂਦਾ ਹੈ। ਹਰਪਾਲ ਦੀ ਚੜ੍ਹਤ ਦੇਖ ਪਿੰਡ ਵਾਲੇ ਉਸ ਦੇ ਫੈਨ ਬਣ ਗਏ ਅਤੇ ਉਸ ਦੀ ਮਦਦ ਲਈ ਅੱਗੇ ਆ ਰਹੇ ਹਨ।
ਬਾਬੁਲ ਦੇ ਵਿਹੜੇ 'ਚ ਪੌਦੇ ਲਾ ਡੋਲੀ 'ਚ ਬੈਠੀ ਧੀ
NEXT STORY