ਜਲੰਧਰ(ਖੁਰਾਣਾ)— ਭਾਜਪਾ ਕੌਂਸਲਰ ਕੰਵਲਜੀਤ ਸਿੰਘ ਬੇਦੀ, ਭਗਵੰਤ ਪ੍ਰਭਾਕਰ, ਕੰਚਨ ਸ਼ਰਮਾ, ਜਤਿੰਦਰ ਜਿੰਦ ਅਤੇ ਅਸ਼ਵਨੀ ਭੰਡਾਰੀ ਨੇ ਸ਼ਨੀਵਾਰ ਨੂੰ ਮੇਅਰ ਸੁਨੀਲ ਜੋਤੀ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਨਗਰ ਨਿਗਮ ਸੋਢਲ ਮੇਲੇ ਦੌਰਾਨ ਅਸਥਾਈ ਦੁਕਾਨਾਂ ਲਗਾਉਣ ਵਾਲੇ ਦੁਕਾਨਦਾਰਾਂ ਕੋਲੋਂ ਤਹਿਬਾਜ਼ਾਰੀ ਫੀਸ ਨਾ ਵਸੂਲੇ। ਇਨ੍ਹਾਂ ਕੌਂਸਲਰਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਨਿਗਮ ਇਹ ਫੀਸ ਨਹੀਂ ਵਸੂਲ ਰਿਹਾ ਪਰ ਹੁਣ ਸਰਕਾਰ ਦੇ ਨਿਰਦੇਸ਼ਾਂ 'ਤੇ ਇਸ ਲਈ ਬੋਲੀ ਕਰਵਾਈ ਗਈ ਹੈ। ਭਾਵੇਂ ਬੋਲੀ ਸਫਲ ਨਹੀਂ ਰਹੀ ਪਰ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਵਿਚ ਲੱਗ ਰਹੇ ਸੋਢਲ ਮੇਲੇ ਦੌਰਾਨ ਤਹਿਬਾਜ਼ਾਰੀ ਫੀਸ ਨੂੰ ਪੂਰੀ ਤਰ੍ਹਾਂ ਮੁਆਫ ਕੀਤਾ ਜਾਵੇ।
ਡਾਗ ਕੰਪਾਊਂਡ ਵੀ ਲੱਗਭਗ ਤਿਆਰ
ਮੇਅਰ ਸੁਨੀਲ ਜੋਤੀ ਨੇ ਸ਼ਨੀਵਾਰ ਨੂੰ ਭਾਜਪਾ ਕੌਂਸਲਰਾਂ ਅਤੇ ਕਮਿਸ਼ਨਰ ਨਾਲ ਨੰਗਲ ਸ਼ਾਮਾ ਦੇ ਨੇੜੇ ਬਣੇ ਡਾਗ ਕੰਪਾਊਂਡ ਦਾ ਦੌਰਾ ਕੀਤਾ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਜਲਦੀ ਇਥੇ ਕੁੱਤਿਆਂ ਦੀ ਨਸਬੰਦੀ ਦਾ ਪ੍ਰਾਜੈਕਟ ਸ਼ੁਰੂ ਕਰਵਾ ਦਿੱਤਾ ਜਾਵੇਗਾ। ਫਿਲਹਾਲ ਪਸ਼ੂ ਪਾਲਣ ਵਿਭਾਗ ਵੱਲੋਂ ਉਥੇ ਆਪਰੇਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਲਿਆਂਦਾ ਜਾਵੇਗਾ ਤੇ ਭਾਜਪਾ ਕੌਂਸਲਰ ਨੇ 50 ਕੁੱਤਿਆਂ ਦੇ ਆਪ੍ਰੇਸ਼ਨ ਤੇ ਰੱਖ-ਰਖਾਅ ਲਈ ਫੰਡ ਦਿੱਤਾ ਹੈ। ਉਸ ਨਾਲ ਨਸਬੰਦੀ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਜਾਵੇਗਾ। ਮੇਅਰ ਨੇ ਕਿਹਾ ਕਿ ਕੋਈ ਵੀ ਸਮਾਜ ਸੇਵੀ ਸੰਸਥਾ ਇਸ ਪ੍ਰਾਜੈਕਟ ਵਿਚ ਆਪਣਾ ਯੋਗਦਾਨ ਪਾ ਸਕਦੀ ਹੈ।
ਪਾਬੰਦੀ ਦੇ ਬਾਵਜੂਦ ਵੀ ਵਰਤੇ ਜਾ ਰਹੇ ਨੇ ਪਲਾਸਟਿਕ ਦੇ ਲਿਫਾਫੇ
NEXT STORY