ਰੂਪਨਗਰ(ਵਿਜੇ)— ਜ਼ਿਲਾ ਪ੍ਰਸਾਸ਼ਨ ਦੁਆਰਾ ਜ਼ਿਲੇ 'ਚ ਧਾਰਾ 144 ਦੇ ਅਧੀਨ ਜਾਰੀ ਆਦੇਸ਼ਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ ਅਤੇ ਉਸ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ। ਜ਼ਿਲਾ ਪ੍ਰਸਾਸ਼ਨ ਦੁਆਰਾ ਸਮੇਂ-ਸਮੇਂ 'ਤੇ ਧਾਰਾ 144 ਦੇ ਅਧੀਨ ਆਦੇਸ਼ ਜਾਰੀ ਕਰਕੇ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਦੇ ਇਲਾਵਾ ਜ਼ਿਲੇ 'ਚ ਹਥਿਆਰ ਲੈ ਕੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਕਿਰਾਏਦਾਰਾਂ ਦੀ ਪੁਲਸ ਨੂੰ ਸੂਚਨਾ ਦੇਣ ਸਬੰਧੀ ਆਦੇਸ਼ ਜਾਰੀ ਹੁੰਦੇ ਹਨ, ਪਰ ਕੋਈ ਉਸ ਦੀ ਪ੍ਰਵਾਹ ਨਹੀਂ ਕਰਦਾ ਅਤੇ ਇਹ ਸਿਰਫ ਖਾਨਾਪੂਰਤੀ ਤੱਕ ਹੀ ਸੀਮਤ ਰਹਿ ਜਾਂਦੇ ਹਨ। ਸ਼ਹਿਰ 'ਚ ਪਲਾਸਟਿਕ ਦੇ ਲਿਫਾਫੇ ਕਾਨੂੰਨੀ ਰੋਕ ਦੇ ਬਾਵਜੂਦ ਧੜੱਲੇ ਨਾਲ ਪ੍ਰਯੋਗ 'ਚ ਲਿਆਂਦੇ ਜਾ ਰਹੇ ਹਨ ਅਤੇ ਫਿਰ ਪਲਾਸਟਿਕ ਕਚਰਾ ਸ਼ਹਿਰ ਦੇ ਵੱਖ-ਵੱਖ ਕੂੜਾ ਕਰਕਟ ਦੇ ਢੇਰ 'ਚ ਦੇਖਣ ਨੂੰ ਮਿਲਦਾ ਹੈ। ਜਿਸ ਨੂੰ ਪਸ਼ੂ ਭੋਜਨ ਸਮਝ ਕੇ ਖਾ ਲੈਂਦੇ ਹਨ ਅਤੇ ਬਾਅਦ 'ਚ ਉਨਾਂ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਸ਼ਹਿਰ 'ਚ ਕਈ ਗਊਆਂ ਦੀ ਮੌਤ ਪਲਾਸਟਿਕ ਦੇ ਲਿਫਾਫੇ ਨਿਗਲਣ ਦੇ ਕਾਰਨ ਹੋਈ ਸੀ। ਜਦੋਂਕਿ ਪੋਸਟਮਾਰਟਮ ਦੇ ਬਾਅਦ ਉਨ੍ਹਾਂ ਦੇ ਪੇਟ 'ਚੋਂ ਕਾਫੀ ਮਾਤਰਾ 'ਚ ਪਲਾਸਟਿਕ ਦੇ ਲਿਫਾਫੇ ਨਿਕਲੇ ਸੀ। ਇਥੇ ਹੀ ਬੱਸ ਨਹੀਂ ਇਹ ਪਲਾਸਟਿਕ ਦੇ ਲਿਫਾਫੇ ਸ਼ਹਿਰ ਦੀਆਂ ਨਾਲੀਆਂ ਤੋਂ ਹੁੰਦੇ ਹੋਏ ਸੀਵਰ ਲਾਇਨ 'ਚ ਫਸ ਜਾਂਦੇ ਹਨ ਅਤੇ ਉਸ ਦੇ ਕਾਰਨ ਸ਼ਹਿਰ ਦਾ ਸੀਵਰੇਜ ਬਾਲਕ ਹੋ ਜਾਂਦਾ ਹੈ। ਜਦੋਂ ਕੁਝ ਲੋਕ ਇਸ ਨੂੰ ਜਲਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਨਾਲ ਵਾਯੂ ਪ੍ਰਦੂਸ਼ਣ ਵਧਦਾ ਹੈ ਅਤੇ ਦੁਰਗੰਧ ਫੈਲਦੀ ਹੈ। ਇਹ ਲਿਫਾਫੇ ਸ਼ਹਿਰ ਲਈ ਸਿਰਦਰਦ ਸਾਬਤ ਹੋ ਰਹੇ ਹਨ ਅਤੇ ਜਿਲਾ ਪ੍ਰਸਾਸ਼ਨ ਇਸ 'ਤੇ ਰੋਕ ਲਗਾਉਣ ਦੇ ਬਾਵਜੂਦ ਇਸਦਾ ਚਲਨ ਰੋਕਣ 'ਚ ਅਸਫਲ ਹੈ।
ਪ੍ਰਸਾਸ਼ਨ ਦੁਆਰਾ ਉਨ੍ਹਾਂ ਦੁਕਾਨਦਾਰਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜੋ ਆਪਣਾ ਸਾਮਾਨ ਪਲਾਸਟਿਕ ਦੇ ਲਿਫਾਫਿਆਂ 'ਚ ਗ੍ਰਾਹਕਾਂ ਨੂੰ ਵੇਚਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜ਼ਿਲਾ ਪ੍ਰਸਾਸ਼ਨ ਇਕ ਸਮਾਂ ਸੀਮਾਂ ਤਹਿ ਕਰੇ ਕਿ ਇਸ ਦੇ ਬਾਅਦ ਕੋਈ ਲਿਫਾਫਾ ਨਹੀ ਚੱਲੇਗਾ ਅਤੇ ਇਸ ਦੀ ਉਲੰਘਣਾ ਕਰਨ 'ਤੇ ਪ੍ਰਸਾਸ਼ਨ ਸਖਤ ਕਾਰਵਾਈ ਕਰੇ।
ਪਿੱਛਲੀ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਦੀ ਵਿਜੀਲੈਂਸ ਟੀਮ ਨੇ ਕੀਤੀ ਜਾਂਚ
NEXT STORY