ਜਲੰਧਰ,(ਵਰੁਣ)- ਸੋਢਲ ਨਗਰ 'ਚ ਟਿਊਸ਼ਨ ਲਈ ਗਈ 8ਵੀਂ ਜਮਾਤ ਦੀ ਵਿਦਿਆਰਥਣ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਈ। ਕਾਫ਼ੀ ਸਮੇਂ ਤੱਕ ਜਦੋਂ ਵਿਦਿਆਰਥਣ ਘਰ ਨਾ ਆਈ ਤਾਂ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਥਾਣਾ ਨੰ. 8 ਦੇ ਮੁਖੀ ਸੁਖਜੀਤ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਕ ਨਿੱਜੀ ਸਕੂਲ 'ਚ 8ਵੀਂ ਜਮਾਤ ਦੀ ਵਿਦਿਆਰਥਣ ਮਾਨਸੀ ਪੁੱਤਰੀ ਦੀਪਕ ਸ਼ਰਮਾ ਵਾਸੀ ਸੋਢਲ ਨਗਰ ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਨੂੰ ਘਰ ਤੋਂ ਟਿਊਸ਼ਨ ਲਈ ਗਈ ਸੀ, ਘਰ ਦੀ ਬੈਕ ਸਾਈਡ 'ਤੇ ਹੀ ਉਹ ਟਿਊਸ਼ਨ ਪੜ੍ਹਦੀ ਹੈ। 5.30 ਵਜੇ ਟਿਊਸ਼ਨ ਤੋਂ ਛੁੱਟੀ ਹੋਣ ਤੋਂ ਬਾਅਦ ਕਾਫ਼ੀ ਸਮਾਂ ਬੀਤ ਜਾਣ ਬਾਅਦ ਜਦੋਂ ਮਾਨਸੀ ਘਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਥਾਣਾ 8 ਦੇ ਮੁਖੀ ਸੁਖਜੀਤ ਸਿੰਘ ਨੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਵਿਦਿਆਰਥਣ ਇਕੱਲੀ ਹੀ ਮੂੰਹ ਢੱਕ ਕੇ ਜਾਂਦੀ ਕੈਮਰੇ 'ਚ ਦਿਸ ਰਹੀ ਸੀ। ਦੋਆਬਾ ਚੌਕ ਤੱਕ ਉਹ ਪੈਦਲ ਹੀ ਜਾਂਦੀ ਕੈਮਰੇ 'ਚ ਕੈਦ ਹੋ ਗਈ। ਫਿਲਹਾਲ ਵਿਦਿਆਰਥਣ ਦੇ ਪਰਿਵਾਰ ਵਾਲੇ ਅਤੇ ਪੁਲਸ ਟੀਮਾਂ ਵੱਖ-ਵੱਖ ਥਾਵਾਂ 'ਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਖਬਰ ਲਿਖੇ ਜਾਣ ਤੱਕ ਉਸ ਵਿਦਿਆਰਥਣ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ।
ਫੇਸਬੁੱਕ 'ਤੇ ਠੱਗਾਂ ਨੇ 1 ਕਰੋੜ ਦੀ ਲਾਟਰੀ ਦੇ ਨਾਂ 'ਤੇ ਠੱਗੇ ਪੰਜਾਬ ਪੁਲਸ ਦੇ ਮੁਲਾਜ਼ਮ
NEXT STORY