ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋਂ ਸਰਕਾਰੀ ਬਿਲਡਿੰਗਾਂ 'ਤੇ ਸੋਲਰ ਸਿਸਟਮ ਲਾਉਣ ਦਾ ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਹੁਣ ਦੂਸਰੇ ਵਿਭਾਗਾਂ ਦੀਆਂ ਬਿਲਡਿੰਗਾਂ ਨੂੰ ਵੀ ਯੋਜਨਾ ਵਿਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਨਗਰ ਨਿਗਮ ਦੀਆਂ ਬਿਲਡਿੰਗਾਂ 'ਤੇ ਸੋਲਰ ਸਿਸਟਮ ਲਾਉਣ ਦੀ ਯੋਜਨਾ ਮਨਜ਼ੂਰ ਕੀਤੀ ਗਈ ਹੈ। ਇਸ ਦੇ ਪਹਿਲੇ ਪੜਾਅ ਵਿਚ 20 ਬਿਲਡਿੰਗਾਂ ਨੂੰ ਲਿਆ ਗਿਆ ਸੀ, ਜਿਨ੍ਹਾਂ 'ਤੇ ਸੋਲਰ ਸਿਸਟਮ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਚਾਲੂ ਕਰਨ ਦਾ ਕੰਮ ਬੜੀ ਮੁਸ਼ਕਿਲ ਨਾਲ ਪੂਰਾ ਹੋਇਆ। ਹੁਣ ਸਮਾਰਟ ਸਿਟੀ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਸੋਲਰ ਸਿਸਟਮ ਲਾਉਣ ਦੀ ਯੋਜਨਾ ਦਾ ਵਿਸਤਾਰ ਕਰਨ ਲਈ ਹਰੀ ਝੰਡੀ ਦਿੱਤੀ ਗਈ ਹੈ। ਜਿਸ ਤਹਿਤ ਨਗਰ ਨਿਗਮ ਦੇ ਇਲਾਵਾ ਬਾਕੀ ਸਰਕਾਰੀ ਵਿਭਾਗਾਂ ਦੀਆਂ ਬਿਲਡਿੰਗਾਂ 'ਤੇ ਵੀ ਸੋਲਰ ਸਿਸਟਮ ਲਾਉਣ ਦਾ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ।
ਖਹਿਰਾ ਨੇ ਜਥੇਦਾਰ ਤੋਂ ਮੰਗੀ ਹਰਸਿਮਰਤ ਖਿਲਾਫ ਕਾਰਵਾਈ
NEXT STORY