ਜਲੰਧਰ : ਘਰੇਲੂ ਵਿਵਾਦ ਕਾਰਣ ਪੁੱਤ ਵਲੋਂ ਕਤਲ ਕੀਤੇ ਗਏ ਪਿਤਾ ਦਾ ਅੰਤਿਮ ਸਸਕਾਰ ਬੀਤੇ ਦਿਨੀਂ ਹਰਨਾਮਦਾਸਪੁਰਾ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਕਾਤਲ ਭਰਾ ਵਲੋਂ ਕੀਤੇ ਹਮਲੇ ਵਿਚ ਜ਼ਖਮੀ ਹੋਏ ਮ੍ਰਿਤਕ ਦੇ ਛੋਟੇ ਪੁੱਤਰ ਅਭੈ ਨਾਗਪਾਲ ਨੇ ਹੋਸ਼ 'ਚ ਆਉਣ ਤੋਂ ਬਾਅਦ ਦੱਸਿਆ ਕਿ ਪਿਤਾ ਸਾਡੇ ਲਈ ਹੋਟਲ ਖਰੀਦਣਾ ਚਾਹੁੰਦੇ ਸਨ। ਇਸ ਲਈ ਵੱਡੀ ਰਕਮ ਘਰ ਵਿਚ ਸੀ। ਵੱਡੇ ਭਰਾ ਨੂੰ ਇਸ ਬਾਰੇ ਪਤਾ ਲੱਗ ਗਿਆ। ਉਸ ਨੇ ਮੇਰੇ ਨਾਲ ਝਗੜਾ ਕੀਤਾ। ਇਸ ਦੌਰਾਨ ਪਤਾ ਨਹੀਂ ਕਦੋਂ ਉਸ ਨੇ ਕਿਰਚ ਕੱਢੀ ਅਤੇ ਮੇਰੇ ਢਿੱਡ ਵਿਚ ਤਿੰਨ ਵਾਰ ਕੀਤੇ। ਮੈਂ ਖੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਮੇਰੀਆਂ ਚੀਕਾਂ ਸੁਣ ਕੇ ਜਦੋਂ ਪਿਤਾ ਵਿਚ ਬਚਾਅ ਕਰਨ ਆਏ ਤਾਂ ਵੱਡੇ ਭਰਾ ਨੇ ਉਨ੍ਹਾਂ ਨੂੰ ਵੀ ਥੱਲੇ ਸੁੱਟ ਲਿਆ ਅਤੇ ਉਨ੍ਹਾਂ ਦੀ ਛਾਤੀ, ਢਿੱਡ, ਧੌਣ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਉਕਤ ਨੇ ਦੱਸਿਆ ਕਿ ਇਸ ਨਾਲ ਪਿਤਾ ਦੀਆਂ ਅੰਤੜੀਆਂ ਬਾਹਰ ਆ ਗਈਆਂ। ਫਿਰ ਸ਼ੇਰੂ (ਵੱਡਾ ਭਰਾ) ਨੇ ਉਨ੍ਹਾਂ ਦੇ ਚਿਹਰੇ 'ਤੇ ਗਮਲੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਹ ਵੀ ਪਤਾ ਲੱਗਾ ਹੈ ਕਿ ਕਾਤਲ ਸ਼ੇਰੂ ਨਸ਼ਾ ਕਰਨ ਦਾ ਆਦੀ ਸੀ ਅਤੇ ਵਾਰਦਾਤ ਸਮੇਂ ਵੀ ਉਸ ਨੇ ਨਸ਼ਾ ਕੀਤਾ ਹੋਇਆ ਸੀ। ਪਿਤਾ ਦੇ ਸਸਕਾਰ ਲਈ ਜ਼ਖਮੀ ਪੁੱਤਰ ਅਭੈ ਐਂਬੂਲੈਂਸ ਰਾਹੀਂ ਸ਼ਨਸ਼ਾਨਘਾਟ ਪਹੁੰਚਿਆ, ਉੱਠ ਨਾ ਸਕਣ ਦੀ ਸੂਰਤ ਵਿਚ ਉਸ ਨੇ ਐਂਬੂਲੈਂਸ 'ਚੋਂ ਹੀ ਪਿਤਾ ਦਾ ਆਖਰੀ ਵਾਰ ਮੂੰਹ ਦੇਖਿਆ ਅਤੇ ਸਸਕਾਰ ਕਰਵਾਇਆ। ਦੂਜੇ ਪਾਸੇ ਪੁਲਸ ਨੇ ਮੁਲਜ਼ਮ ਜਤਿਨ ਨਾਗਪਾਲ ਉਰਫ ਸ਼ੇਰੂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਸ ਨੂੰ ਅਸ਼ਵਨੀ ਨਾਗਪਾਲ ਦੀ ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ।
ਰਾਹੁਲ ਦੇ ਮੰਚ 'ਤੇ ਕੈਪਟਨ ਦੀ ਮੋਦੀ ਨੂੰ ਦਹਾੜ, 'ਕਿਸਾਨਾਂ ਦੀ ਲੜਾਈ ਹਰ ਹਾਲ 'ਚ ਜਿੱਤਾਂਗੇ'
NEXT STORY