ਫਤਿਹਗੜ੍ਹ (ਜੱਜੀ) : ਪਿਤਾ ਦੇ ਗੈਰ ਇਰਾਦਤਨ ਕਤਲ ਦੇ ਦੋਸ਼ ਵਿਚ ਪੁਲਸ ਚੌਕੀ ਚੁੰਨੀ ਕਲਾਂ ਦੀ ਪੁਲਸ ਨੇ ਪੁੱਤਰ ਖ਼ਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ. ਪੀ. ਡੀ. ਦਿਗਵਿਜੈ ਕਪਿਲ ਅਤੇ ਡੀ. ਐੱਸ. ਪੀ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦਾਸ ਸਿੰਘ ਪੁੱਤਰ ਲੇਟ ਕਾਕਾ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਤਾਜਪੁਰਾ ਨੇ ਪੁਲਸ ਨੂੰ ਦੱਸਿਆ ਕਿ ਅਮਰ ਸਿੰਘ ਉਮਰ ਕਰੀਬ 70 ਸਾਲ ਉਸਦਾ ਵੱਡਾ ਭਰਾ ਸੀ। ਉਸਦਾ ਭਤੀਜਾ ਧਰਮਿੰਦਰ ਸਿੰਘ ਪੁੱਤਰ ਅਮਰ ਸਿੰਘ ਅਕਸਰ ਹੀ ਅਮਰ ਸਿੰਘ ਨਾਲ ਕੁੱਟਮਾਰ ਕਰਦਾ ਸੀ। ਬੀਤੀ ਸ਼ਾਮ ਲਗਭਗ 6 ਵਜੇ ਉਹ ਗਿਆਨ ਸਿੰਘ ਸਰਪੰਚ ਦੇ ਘਰੋਂ ਦੁੱਧ ਲੈ ਕੇ ਗਲੀ ਵਿਚੋਂ ਲੰਘ ਰਿਹਾ ਸੀ, ਤਾਂ ਉਸਨੂੰ ਲੋਕਾਂ ਨੇ ਦੱਸਿਆ ਕਿ ਤੇਰੇ ਭਰਾ ਅਮਰ ਸਿੰਘ ਦੀ ਤੇਰਾ ਭਤੀਜਾ ਧਰਮਿੰਦਰ ਸਿੰਘ ਕੁੱਟਮਾਰ ਕਰ ਰਿਹਾ ਹੈ। ਇਸ ਦੌਰਾਨ ਮੈਂ ਆਪਣੇ ਭਤੀਜੇ ਧਰਮਿੰਦਰ ਸਿੰਘ ਤੋਂ ਡਰਦਾ ਉਸ ਨੂੰ ਛੁਡਾਉਣ ਲਈ ਨਹੀ ਗਿਆ ਕਿਉਂਕਿ ਉਸਨੂੰ ਡਰ ਸੀ ਕਿ ਧਰਮਿੰਦਰ ਉਸਦੀ ਵੀ ਕੁੱਟਮਾਰ ਕਰੇਗਾ। ਧਰਮਿੰਦਰ ਨੇ ਉਸਦੀ ਪਹਿਲਾਂ ਵੀ ਕੁੱਟਮਾਰ ਕਰਕੇ ਲੱਤ ਤੋੜ ਦਿੱਤੀ ਸੀ। ਇਸ ਲਈ ਉਹ ਦੁੱਧ ਲੈ ਕੇ ਸਿੱਧਾ ਆਪਣੇ ਘਰ ਚਲਾ ਗਿਆ।
ਅੱਜ ਸਵੇਰੇ ਉਸਨੂੰ ਪਤਾ ਲੱਗਾ ਕਿ ਉਸਦੇ ਭਰਾ ਅਮਰ ਸਿੰਘ ਨੂੰ ਧਰਮਿੰਦਰ ਸਿੰਘ ਕੁੱਟਮਾਰ ਕਰਨ ਤੋਂ ਬਾਅਦ ਡਾਕਟਰ ਬਲਰਾਮ ਕੋਲ ਪਿੰਡ ਭਗੜਾਣਾ ਵਿਖੇ ਲੈ ਗਿਆ ਅਤੇ ਫਿਰ ਚੁੰਨੀ ਕਲਾਂ ਵਿਖੇ ਡਾਕਟਰ ਖਾਨ ਦੇ ਹਸਪਤਾਲ ਵਿਚ ਇਲਾਜ ਲਈ ਲੈ ਗਿਆ ਸੀ ਪਰ ਅਮਰ ਸਿੰਘ ਦੀ ਮੌਤ ਹੋਣ ਕਰਕੇ ਉਸ ਨੂੰ ਵਾਪਸ ਘਰ ਲੈ ਆਇਆ ਸੀ। ਅੱਜ ਸਵੇਰੇ ਲਗਭਗ 5 ਵਜੇ ਸ਼ਮਸ਼ਾਨ ਘਾਟ ਪਿੰਡ ਤਾਜਪੁਰਾ ਵਿਖੇ ਅਮਰ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਜਦੋ ਉਨ੍ਹਾ ਨੇ ਸ਼ਮਸ਼ਾਨ ਘਾਟ ਜਾ ਕੇ ਦੇਖਿਆ ਤਾਂ ਅਮਰ ਸਿੰਘ ਦਾ ਸਿਵਾ ਜਲ ਰਿਹਾ ਸੀ। ਗੁਰਦਾਸ ਸਿੰਘ ਨੇ ਦੋਸ਼ ਲਾਇਆ ਕਿ ਉਸਦੇ ਭਰਾ ਦੀ ਮੌਤ ਧਰਮਿੰਦਰ ਸਿੰਘ ਵੱਲੋਂ ਕੁੱਟਮਾਰ ਕਰਕੇ ਹੋਈ ਹੈ ਅਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਮੂੰਹ ਹਨੇਰੇ ਸ਼ਮਸ਼ਾਨ ਘਾਟ ਵਿਖੇ ਲਿਜਾ ਕੇ ਕਰ ਦਿੱਤਾ ਹੈ। ਜਿਸ ਦੇਲਈ ਧਰਮਿੰਦਰ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਗੁਰਦਾਸ ਸਿੰਘ ਦੇ ਬਿਆਨ ’ਤੇ ਧਰਮਿੰਦਰ ਖ਼ਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
'ਸੌਂ ਜਾ ਬੇਟਾ ਵਰਨਾ ਕੇਜਰੀਵਾਲ ਆ ਜਾਏਗਾ', CM ਦਿੱਲੀ ਦੀ ਤਾਰੀਫ਼ 'ਚ ਰਾਘਵ ਚੱਢਾ ਨੇ ਬੋਲਿਆ ਫ਼ਿਲਮ ਦਾ ਡਾਇਲਾਗ
NEXT STORY