ਬਠਿੰਡਾ (ਵਰਮਾ)- ਮਹਿਣਾ ਚੌਕ ਵਿਖੇ 19 ਨਵੰਬਰ ਦੀ ਸ਼ਾਮ ਨੂੰ ਬਿਜਲੀ ਮਕੈਨਿਕ ਨਿਰਮਲ ਸਿੰਘ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮ ਸਰਤਾਜ ਸਿੰਘ ਨੂੰ ਸੀ.ਆਈ.ਏ.-1 ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮ ਸਰਤਾਜ ਸਿੰਘ ਬਲਜਿੰਦਰ ਕੌਰ ਦਾ ਲੜਕਾ ਹੈ, ਜਿਸ ਨੂੰ ਨਿਰਮਲ ਸਿੰਘ ਐੱਮ.ਪੀ. ਤੋਂ ਭਜਾ ਕੇ ਲਿਆਇਆ ਸੀ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਵਾਰਦਾਤ ’ਚ ਵਰਤੀ ਗਈ ਨਾਜਾਇਜ਼ ਪਿਸਤੌਲ ਬਰਾਮਦ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ- ਰਾਤ ਨੂੰ ਭਰਾ ਦੀ ਹੋਈ ਮੌਤ, ਖ਼ਬਰ ਸੁਣ ਵੱਡੀ ਭੈਣ ਨੇ ਵੀ ਛੱਡ'ਤੀ ਦੁਨੀਆ, ਇਕੱਠੇ ਬਲ਼ੇ ਦੋਹਾਂ ਦੇ ਸਿਵੇ
ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਲੈਕਟ੍ਰੀਕਲ ਮਕੈਨਿਕ ਨਿਰਮਲ ਸਿੰਘ ਐੱਮ.ਪੀ. ਜਲਾਲਪੁਰ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਬਲਜਿੰਦਰ ਕੌਰ ਨੂੰ ਛੇ ਮਹੀਨੇ ਪਹਿਲਾਂ ਭਜਾ ਕੇ ਬਠਿੰਡਾ ਲੈ ਆਇਆ ਸੀ। ਉਦੋਂ ਤੋਂ ਬਲਜਿੰਦਰ ਕੌਰ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ।
ਬਲਜਿੰਦਰ ਕੌਰ ਦੇ ਭਰਾ ਅੰਗਰੇਜ਼ ਸਿੰਘ ਅਤੇ ਲੜਕੇ ਸਰਤਾਜ ਸਿੰਘ ਨੂੰ ਪਤਾ ਲੱਗਾ ਕਿ ਉਹ ਬਠਿੰਡਾ ’ਚ ਹਨ। ਦੋਵਾਂ ਨੇ ਯੋਜਨਾ ਬਣਾ ਕੇ 18 ਨਵੰਬਰ ਦੀ ਸ਼ਾਮ ਨੂੰ ਨਿਰਮਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੋ ਦਿਨ ਪਹਿਲਾਂ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ, ਜਦੋਂਕਿ ਗੋਲੀ ਚਲਾਉਣ ਵਾਲੇ ਸਰਤਾਜ ਸਿੰਘ ਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- 6 ਮਹੀਨੇ ਪਹਿਲਾਂ ਹੋਇਆ ਸੀ ਪੋਸਟਮਾਰਟਮ, ਨਹੀਂ ਪਤਾ ਲੱਗਾ ਮੌਤ ਦਾ ਕਾਰਨ ਤਾਂ ਕਬਰ ਪੁੱਟ ਮੁੜ ਕੱਢ ਲਈ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 3 ਮੁਲਜ਼ਮ ਕਾਬੂ, 6 ਮੋਬਾਈਲ ਤੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ
NEXT STORY