ਲੁਧਿਆਣਾ (ਰਿਸ਼ੀ) : ਪਿਤਾ ਦੀ ਮੌਤ ਤੋਂ ਬਾਅਦ ਬੇਦਖ਼ਲ ਕੀਤੇ ਗਏ ਪੁੱਤ ਵੱਲੋਂ ਬਜ਼ੁਰਗ ਮਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਡਵੀਜ਼ਨ ਨੰਬਰ-8 ਦੀ ਪੁਲਸ ਨੇ ਨਮੀਤ ਬਾਂਸਲ ਵਾਸੀ ਦੀਪ ਨਗਰ ਖਿਲਾਫ਼ ਪਰਚਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੌਜਵਾਨ ਦੀ ਲੱਗੀ ਅੱਖ, ਪਲਾਂ 'ਚ ਵਾਪਰਿਆ ਦਰਦਨਾਕ ਹਾਦਸਾ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਾਂ ਕੰਚਨ ਬਾਂਸਲ ਨੇ ਦੱਸਿਆ ਕਿ ਬੀਤੀ 20 ਜੁਲਾਈ ਨੂੰ ਉਸ ਦੇ ਪਤੀ ਜੋਗਿੰਦਰ ਪਾਲ ਦੀ ਮੌਤ ਹੋ ਗਈ, ਜਿਨ੍ਹਾਂ ਨੇ ਕਰੀਬ 12 ਸਾਲ ਪਹਿਲਾਂ ਉਕਤ ਮੁਲਜ਼ਮ ਬੇਟੇ ਦੀਆਂ ਹਰਕਤਾਂ ਕਾਰਨ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ ਪਰ ਫਿਰ ਵੀ ਮੁਲਜ਼ਮ ਧੱਕੇ ਨਾਲ ਉਨ੍ਹਾਂ ਦੇ ਨਾਲ ਰਹਿਣ ਲੱਗ ਪਿਆ।
ਇਹ ਵੀ ਪੜ੍ਹੋ : ਪਤਨੀ ਤੋਂ ਦੁਖੀ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਖੁਦ 'ਤੇ ਪੈਟਰੋਲ ਛਿੜਕ ਕੇ ਲਾਈ ਅੱਗ
ਪਿਤਾ ਦੀ ਮੌਤ ਤੋਂ ਬਾਅਦ ਵੀ ਉਸ ਦਾ ਦਿਲ ਨਹੀਂ ਪਿਘਲਿਆ ਅਤੇ ਉਹ ਅਕਸਰ ਮਾਂ ਨਾਲ ਝਗੜਾ ਕਰਦਾ ਰਹਿੰਦਾ ਹੈ। ਸੋਮਵਾਰ ਨੂੰ ਜਦੋਂ ਉਹ ਨਹਾਉਣ ਲਈ ਬਾਥਰੂਮ 'ਚ ਗਈ ਤਾਂ ਉਸ ਨੇ ਪੁੱਤ ਨੇ ਕੁੱਟਮਾਰ ਕਰ ਕੇ ਉਸ ਕੋਲੋਂ ਫੈਕਟਰੀ ਦੀ ਚਾਬੀ ਖੋਹ ਲਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਫਿਲਹਾਲ ਪੁਲਸ ਨੇ ਉਕਤ ਮੁਲਜ਼ਮ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੇ-ਵੱਡੇ ਭਲਵਾਨਾਂ ਨੂੰ ਮਾਤ ਪਾ ਰਿਹੈ 75 ਸਾਲਾ 'ਨਿਹੰਗ ਸਿੰਘ', ਕਾਰਨਾਮੇ ਕਰ ਦੇਣਗੇ ਹੈਰਾਨ
ਪਤਨੀ ਤੋਂ ਦੁਖੀ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਖੁਦ 'ਤੇ ਪੈਟਰੋਲ ਛਿੜਕ ਕੇ ਲਾਈ ਅੱਗ
NEXT STORY