ਲੁਧਿਆਣਾ (ਰਿਸ਼ੀ) : ਪਿਤਾ ਅਤੇ ਰਿਸ਼ਤੇਦਾਰਾਂ ਨਾਲ ਫਰੀਦਾਬਾਦ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸਮੇਂ ਸੈਂਟਰੋ ਕਾਰ ਚਲਾ ਰਹੇ 20 ਸਾਲਾ ਨੌਜਵਾਨ ਦੀ ਅੱਖ ਲੱਗਣ ਨਾਲ ਪਲਾਂ 'ਚ ਹੀ ਦਰਦਨਾਕ ਭਾਣਾ ਵਾਪਰ ਗਿਆ ਅਤੇ ਉਸ ਦੀ ਕਾਰ ਸ਼ੇਰਪੁਰ ਫਲਾਈਓਵਰ ਕੋਲ ਪਲਟ ਗਈ। ਹਾਦਸੇ 'ਚ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਪਿਤਾ ਸਮੇਤ ਤਿੰਨੇ ਸਵਾਰੀਆਂ ਗੰਭੀਰ ਜ਼ਖਮੀਂ ਹੋ ਗਈਆਂ, ਜਿਨ੍ਹਾਂ ਨੂੰ ਅਪੋਲੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਸਰਹੱਦ ਪਾਰੋਂ ਚੱਲਦੇ ਰੈਕਟ ਦਾ ਪਰਦਾਫ਼ਾਸ਼, BSF ਦਾ ਜਵਾਨ ਵੀ ਗ੍ਰਿਫ਼ਤਾਰ
ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪਿਤਾ ਦੇ ਬਿਆਨ ’ਤੇ ਧਾਰਾ-174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ। ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁਤਾਬਕ ਮ੍ਰਿਤਕ ਦੀ ਪਛਾਣ ਕਰਣਦੀਪ ਸਿੰਘ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੋਹੇ ਦਾ ਕਾਰੋਬਾਰ ਹੈ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੇਜਰੀਵਾਲ 'ਤੇ ਭੜਕੇ ਕੈਪਟਨ, ''ਕੀ ਤੁਹਾਨੂੰ ਕੋਈ ਸ਼ਰਮ-ਹਯਾ ਹੈ?''
ਸ਼ਨੀਵਾਰ ਰਾਤ ਨੂੰ ਘਰੋਂ ਮੱਥਾ ਟੇਕਣ ਅੰਮ੍ਰਿਤਸਰ ਜਾਣ ਲਈ ਨਿਕਲੇ ਸੀ। ਨਾਲ ਹੀ ਜਾਣ-ਪਛਾਣ ਦੇ ਬਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਸਨ। ਸਵੇਰੇ ਜਦੋਂ ਸ਼ੇਰਪੁਰ ਫਲਾਈਓਵਰ ਨੂੰ ਕ੍ਰਾਸ ਕਰ ਰਹੇ ਸਨ ਤਾਂ ਬੇਟੇ ਦੀ ਅਚਾਨਕ ਅੱਖ ਲੱਗਣ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ 'ਚ ਬੇਟੇ ਦੀ ਮੌਤ ਹੋ ਗਈ। ਪਿਤਾ ਮੁਤਾਬਕ ਬੇਟਾ 12ਵੀਂ ਪਾਸ ਸੀ ਅਤੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਕੋਰੋਨਾ ਕਾਰਨ ਵਿਦੇਸ਼ ਨਹੀਂ ਗਿਆ ਸੀ, ਜਦੋਂ ਕਿ ਉਸ ਨੇ ਅਪਲਾਈ ਕੀਤਾ ਹੋਇਆ ਸੀ।
6 ਮਹੀਨਿਆਂ ਤੋਂ ਕੌਂਸਲਰਾਂ ਨੂੰ ਕੂੜਾ-ਕਲੈਕਸ਼ਨ ਲਈ ਈ-ਰਿਕਸ਼ਾ ਹੀ ਨਹੀਂ ਵੰਡ ਪਾਇਆ ਨਿਗਮ
NEXT STORY