ਫਿਲੌਰ/ਅੱਪਰਾ/ਹੁਸ਼ਿਆਰਪੁਰ (ਭਾਖੜੀ/ਦੀਪਾ) : ਮਹਿਲਪੁਰ ਦੇ ਪਿੰਡ ਝੁੱਗੀਆਂ ਵਿਚ ਰੱਖੜੀ ਵਾਲੇ ਦਿਨ 22 ਅਗਸਤ ਸਵੇਰੇ 6 ਵਜੇ ਅਮਰੀਕਾ ਤੋਂ ਸਹੁਰੇ ਘਰ ਪਹੁੰਚੇ ਐੱਨ. ਆਰ. ਆਈ. ਜਵਾਈ ਨੇ ਸੱਸ ਅਤੇ ਪਤਨੀ ਨੂੰ ਗੋਲ਼ੀਆਂ ਮਾਰ ਦਿੱਤੀਆਂ ਸਨ। ਇਸ ਵਾਰਦਾਤ ਵਿਚ ਸੱਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਤਨੀ ਗੰਭੀਰ ਰੂਪ ’ਚ ਜ਼ਖਮੀ ਹੈ। ਪਹਿਲਾਂ ਪੁਲਸ ਵਾਰਦਾਤ ਦਾ ਕਾਰਣ ਪਤੀ-ਪਤਨੀ ਦਾ ਝਗੜਾ ਮੰਨ ਕੇ ਚੱਲ ਰਹੀ ਸੀ ਪਰ ਸੋਮਵਾਰ ਨੂੰ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ। ਪੁਲਸ ਨੇ ਮੁਲਜ਼ਮ ਮਨਦੀਪ ਸਿੰਘ ਦੀ ਕਲਾਸਮੇਟ ਰਹਿ ਚੁੱਕੀ ਉਸ ਦੀ ਪ੍ਰੇਮਿਕਾ ਮਮਤਾ ਵਾਸੀ ਰਾਏਪੁਰ, ਥਾਣਾ ਫਿਲੌਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਰੱਖੜੀ ਵਾਲੇ ਦਿਨ ਵਿਦੇਸ਼ੋਂ ਆਈ ਨੌਜਵਾਨ ਦੀ ਲਾਸ਼, ਇਕੱਠਿਆਂ ਹੋਇਆ ਮਾਂ-ਪੁੱਤ ਦਾ ਸਸਕਾਰ
ਮੁਲਜ਼ਮ ਮਨਦੀਪ ਅਤੇ ਉਸ ਦੀ ਪ੍ਰੇਮਿਕਾ ਦੋਵਾਂ ਨੇ ਪਤਨੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਅਤੇ 26 ਅਗਸਤ ਨੂੰ ਵਿਦੇਸ਼ ਭੱਜਣ ਦੀ ਯੋਜਨਾ ਬਣਾਈ ਹੋਈ ਸੀ। ਇਸ ਵਾਰਦਾਤ ਵਿਚ ਮੁਲਜ਼ਮ ਨੇ ਸੱਸ ਬਲਬੀਰ ਕੌਰ ਨੂੰ 2 ਗੋਲੀਆਂ ਮਾਰੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਸ਼ਬਦੀਪ ਕੌਰ ਨੂੰ ਚਾਰ ਗੋਲੀਆਂ ਲੱਗੀਆਂ, ਜੋ ਗੰਭੀਰ ਰੂਪ ਨਾਲ ਜ਼ਖਮੀ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ।
ਇਹ ਵੀ ਪੜ੍ਹੋ : ਪਿਆਰ ’ਚ ਧੋਖਾ ਮਿਲਣ ’ਤੇ ਟੁੱਟਿਆ ਮੁੰਡਾ, ਘਰੋਂ ਸਬ-ਇੰਸਪੈਕਟਰ ਦਾ ਪੇਪਰ ਦੇਣ ਗਏ ਨੇ ਹੋਟਲ ’ਚ ਕੀਤੀ ਖ਼ੁਦਕੁਸ਼ੀ
ਪ੍ਰੇਮਿਕਾ ਦੇ ਫੋਨ ’ਤੇ ਆਏ ਮੁਲਜ਼ਮ ਦੇ ਐੱਸ. ਐੱਮ. ਐੱਸ. ਨੇ ਉਸ ਨੂੰ ਫਸਾਇਆ
ਘਟਨਾ ਤੋਂ ਬਾਅਦ ਮਹਿਲਪੁਰ ਦੀ ਪੁਲਸ ਜਾਂਚ ’ਚ ਜੁਟ ਗਈ। ਪੁਲਸ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਸੀ ਕਿ ਮੁਲਜ਼ਮ ਮਨਦੀਪ ਨੇ ਵਿਦੇਸ਼ ਤੋਂ ਪਰਤਦੇ ਹੀ ਪਤਨੀ ਅਤੇ ਸੱਸ ਨੂੰ ਗੋਲ਼ੀਆਂ ਕਿਉਂ ਮਾਰੀਆਂ। ਜਾਂਚ ’ਚ ਪਤਾ ਲੱਗਾ ਕਿ ਮਨਦੀਪ ਦੇ ਨਾਲ ਦੇ ਪਿੰਡ ਦੀ ਕੁੜੀ ਨਾਲ ਪੁਰਾਣੇ ਪ੍ਰੇਮ ਸਬੰਧ ਚੱਲਦੇ ਆ ਰਹੇ ਹਨ, ਜਿਸ ’ਤੇ ਡੀ. ਐੱਸ. ਪੀ. ਪ੍ਰੇਮ ਸਿੰਘ ਪੁਲਸ ਪਾਰਟੀ ਦੇ ਨਾਲ ਖੁਦ ਜਾਂਚ ਕਰਨ ਕੁੜੀ ਦੇ ਘਰ ਪੁੱਜੇ। ਪਹਿਲਾਂ ਤਾਂ ਕੁੜੀ ਘਟਨਾ ਤੋਂ ਅਣਜਾਣ ਬਣਦੀ ਰਹੀ। ਪੁਲਸ ਆਪਣੇ ਨਾਲ ਫੋਨ ਚਲਾਉਣ ’ਚ ਮਾਹਿਰ ਇਕ ਨੌਜਵਾਨ ਨੂੰ ਲੈ ਕੇ ਆਈ ਸੀ, ਜਿਵੇਂ ਹੀ ਪੁਲਸ ਨੇ ਕੁੜੀ ਦਾ ਫੋਨ ਫੜ ਕੇ ਉਸ ਨੌਜਵਾਨ ਨੂੰ ਚੈੱਕ ਕਰਨ ਲਈ ਕਿਹਾ ਤਾਂ ਕੁੜੀ ਨੇ ਆਪਣੇ ਫੋਨ ’ਚ ਸਭ ਕੁਝ ਪਹਿਲਾਂ ਹੀ ਡਲੀਟ ਕੀਤਾ ਹੋਇਆ ਸੀ। ਮਾਹਿਰ ਨੇ ਜਦੋਂ ਕੁੜੀ ਦਾ ਮੈਸੰਜਰ ਖੋਲ੍ਹਿਆ ਤਾਂ ਮਨਦੀਪ ਆਨਲਾਈਨ ਬੈਠਾ ਸੀ ਜਿਵੇਂ ਹੀ ਉਸ ਨੂੰ ਫੋਨ ਕਾਲ ਕੀਤੀ ਤਾਂ ਉਸ ਨੇ ਫੋਨ ਕੱਟਦੇ ਹੀ ਕੁੜੀ ਨੂੰ ਐੱਸ. ਐੱਮ. ਐੱਸ. ਕਰ ਦਿੱਤਾ ਕਿ ਉਸ ਦੇ ਫੋਨ ਦੀ ਬੈਟਰੀ ਘੱਟ ਹੈ। ਉਹ ਰੁਕ ਕੇ ਗੱਲ ਕਰੇਗਾ, ਜਿਸ ਤੋਂ ਬਾਅਦ ਪੁਲਸ ਉਸ ਦੀ ਪ੍ਰੇਮਿਕਾ ਨੂੰ ਫੜ ਕੇ ਆਪਣੇ ਨਾਲ ਲੈ ਗਈ, ਜਦੋਂਕਿ ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੈ, ਜਿਸ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਵਾਦ ਵਧਣ ਦੇ ਬਾਵਜੂਦ ਸਟੈਂਡ ’ਤੇ ਕਾਇਮ ਸਿੱਧੂ ਦੇ ਸਲਾਹਕਾਰ, ਦੋ ਟੁੱਕ ਸ਼ਬਦਾਂ ’ਚ ਦਿੱਤਾ ਜਵਾਬ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮਲੋਟ ’ਚ ਸੁਖਬੀਰ ਦਾ ਵਿਰੋਧ, ਕਿਸਾਨਾਂ ਨੇ ਬੈਨਰ ਪਾੜੇ, ਕਾਲੀਆਂ ਝੰਡੀਆਂ ਦਿਖਾਈਆਂ
NEXT STORY